‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਿਸਾਨ ਲੀਡਰ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਪਿਛਲੇ ਸਾਲ ਜਦੋਂ ਅਸੀਂ ਲੜਾਈ ਸ਼ੁਰੂ ਕੀਤੀ ਸੀ ਉਦੋਂ ਮੋਰਚੇ ਨਾਂ ਦੀ ਕੋਈ ਚੀਜ਼ ਹੀ ਨਹੀਂ ਸੀ। ਇਸ ਵਾਰ ਮੋਰਚਾ ਪੂਰੇ ਦੇਸ਼ ਵਿੱਚ ਆਪਣੀ ਹੋਂਦ ਦਰਜ ਕਰਵਾ ਚੁੱਕਿਆ ਹੈ। ਜਦੋਂ ਮੋਰਚੇ ਦੀ ਹੋਂਦ ਦਰਜ ਹੋ ਜਾਵੇ, ਉਦੋਂ ਮੋਰਚਾ ਟੁੱਟਦਾ ਨਹੀਂ ਹੁੰਦਾ। ਮੋਰਚੇ ਵਿੱਚ ਨਵਾਂ ਜ਼ਰੂਰ ਕੋਈ ਆ ਸਕਦਾ ਹੈ ਪਰ ਮੋਰਚਾ ਨਹੀਂ ਟੁੱਟੇਗਾ। ਇਸ ਤੋਂ ਵੀ ਮਜ਼ਬੂਤੀ ਦੇ ਨਾਲ ਅੱਗੇ ਵਧਾਂਗੇ। ਸਰਕਾਰ ਨੂੰ ਅਖੀਰ ਤਿੰਨੇ ਕਾਨੂੰਨ ਰੱਦ ਕਰਨੇ ਪਏ ਹਨ। ਐੱਮਐੱਸਪੀ ਵਿੱਚ ਸਭ ਤੋਂ ਵੱਡਾ ਅੜਿੱਕਾ WTO, GAT ਸੀ, GAT ਦੇ 12ਵੇਂ ਅਧਿਆਏ ਵਿੱਚ ਸਪੱਸ਼ਟ ਲਿਖਿਆ ਹੋਇਆ ਹੈ ਕਿ ਭਾਰਤ ਆਪਣੇ ਕਿਸਾਨਾਂ ਨੂੰ ਐੱਮਐੱਸਪੀ ਨਹੀਂ ਦੇਵੇਗਾ। ਇਸ ਅੰਦੋਲਨ ਦੀ ਇਹ ਵੱਡੀ ਜਿੱਤ ਹੈ ਕਿ ਅਸੀਂ ਐੱਮਐੱਸਪੀ ਦਾ ਮੁੱਦਾ ਹੱਲ ਕਰਵਾਇਆ ਹੈ, ਐੱਮਐੱਸਪੀ ਦੀ ਗਾਰੰਟੀ ਬਣਵਾਈ ਹੈ।
ਡੱਲੇਵਾਲ ਨੇ ਕਿਹਾ ਕਿ GAT ਵਿੱਚ ਇੱਕ ਹੋਰ ਖਤਰਨਾਕ ਗੱਲ ਇਹ ਲਿਖੀ ਹੈ ਕਿ ਜੇ ਭਾਰਤ ਦੇ ਸੰਵਿਧਾਨ ਦਾ ਕੋਈ ਵੀ ਕਾਨੂੰਨ GAT ਦੇ ਕਾਨੂੰਨ ਦੀ ਵਿਰੋਧਤਾ ਕਰਦਾ ਹੈ ਤਾਂ ਭਾਰਤ ਨੂੰ ਆਪਣਾ ਸੰਵਿਧਾਨ ਦਾ ਕਾਨੂੰਨ ਬਦਣਾ ਪਵੇਗਾ। ਸਾਡਾ ਤਾਂ ਸੁਭਾਵਕ ਸੀ ਕਿ GAT ਤਾਂ ਕਹਿੰਦਾ ਸੀ ਕਿ ਭਾਰਤ ਦੇ ਕਿਸਾਨ ਨੂੰ ਐੱਮਐੱਸਪੀ ਨਹੀਂ ਦੇਣੀ ਪਰ ਅਸੀਂ ਉਸਦਾ ਵਿਰੋਧੀ ਕਾਨੂੰਨ ਐੱਮਐੱਸਪੀ ਦਾ ਕਾਨੂੰਨ ਮੰਗਦੇ ਹਾਂ। ਸਾਡੀ ਸਰਕਾਰ ਨੇ ਤਕੜੀ ਹਿੰਮਤ ਕਰਕੇ ਐੱਮਐੱਸਪੀ ਨਾਲ ਸਬੰਧਿਤ ਇੱਕ ਮਤਾ ਪਾ ਕੇ ਹੋਰ ਦੇਸ਼ ਨਾਲ ਜੋੜ ਕੇ ਅੱਗੇ ਵਧੀ ਹੈ। ਸਮਾਂ ਜ਼ਰੂਰ ਲੱਗੇਗਾ ਕਿਉਂਕਿ ਜਦੋਂ ਤੱਕ ਭਾਰਤ GAT ਤੋਂ ਬਾਹਰ ਨਹੀਂ ਆਉਂਦਾ, ਉਦੋਂ ਤੱਕ ਐੱਮਐੱਸਪੀ ਦੀ ਗਾਰੰਟੀ ਦਾ ਕਾਨੂੰਨ ਬਣਾਉਣਾ ਬਹੁਤ ਔਖਾ ਹੈ ਅਤੇ ਸਾਡੀ ਲੜਾਈ GAT , WTO ਦੇ ਨਾਲ ਹੈ।