‘ਦ ਖ਼ਾਲਸ ਬਿਊਰੋ : ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਖੇਤ ਮਜਦੂਰਾਂ ਤੇ ਮੁੱਖ ਮੰਤਰੀ ਰਿਹਾਇਸ਼ ਨੇੜੇ ਲਾਠੀਚਾਰਜ ਕੀਤੇ ਜਾਣੇ ਤੇ ਸਵਾਲ ਚੁੱਕੇ ਹਨ। ਇੱਕ ਵੀਡੀਓ ਵਿੱਚ ਉਹਨਾਂ ਨੇ ਮੁੱਖ ਮੰਤਰੀ ਮਾਨ ਨੂੰ ਸਿੱਧਾ ਸਵਾਲ ਕੀਤਾ ਹੈ ਕਿ ਇੱਕ ਪਾਸੇ ਤਾਂ ਸੜ੍ਹਕਾਂ ਤੇ ਉਤਰੇ ਕਿਸਨਾਂ ਨੂੰ ਬੜੇ ਹੀ ਨਿਮਾਣੇ ਜਿਹੇ ਢੰਗ ਨਾਲ ਮੁੱਖ ਮੰਤਰੀ ਨੇ ਕਿਹਾ ਸੀ ਕਿ ਸਾਡੇ ਘਰ ਘੇਰ ਲਉ,ਸਾਡੇ ਮੰਤਰੀਆਂ ਦੇ ਘਰ ਘੇਰ ਲਉ ਪਰ ਹੋਇਆ ਕੀ ,ਜਦ ਮਜ਼ਦੂਰਾਂ ਨੇ ਇੱਕਠੇ ਹੋ ਕੇ ਆਪਣੀਆਂ ਮੰਗਾਂ ਨੂੰ ਲੈ ਕੇ ਧਰਨਾ ਲਾਇਆ ਤੇ ਸਰਕਾਰ ਦਾ ਧਿਆਨ ਆਪਣੇ ਵੱਲ ਖਿੱਚਣਾ ਚਾਹਿਆ ਤਾਂ ਉਹਨਾਂ ਦੇ ਲਾਠੀਚਾਰਜ ਕੀਤਾ ਗਿਆ।
ਕਿਸਾਨ ਆਗੂ ਡੱਲੇਵਾਲ ਨੇ ਸਵਾਲ ਚੁੱਕਿਆ ਹੈ ਕਿ ਇੱਕ ਪਾਸੇ ਮੁੱਕ ਮੰਤਰੀ ਸਾਹਬ ਦਾ ਬਿਆਨ ਹੈ ਤੇ ਦੂਜੇ ਪਾਸੇ ਉਸ ਦੇ ਕਿਸ ਤਰਾਂ ਅਮਲ ਹੇ ਰਿਹਾ ,ਇਹ ਸਭ ਨੂੰ ਦਿੱਖ ਰਿਹਾ ਹੈ।
ਉਹਨਾਂ ਇਹ ਵੀ ਕਿਹਾ ਕਿ ਪਸ਼ੂਪਾਲਨ ਵਿਭਾਗ ਦੇ ਡਾਇਰੈਕਟਰ ਦੀ ਰਿਹਾਇਸ਼ ਤੇ ਵੀ ਪਿਛਲੇ 70 ਦਿਨਾਂ ਤੋਂ ਧਰਨਾ ਚੱਲ ਰਿਹਾ ਹੈ,ਉਹਨਾਂ ਤੇ ਵੀ ਡਾਂਗਾਂ ਵਰਾਈਆਂ ਗਈਆਂ ਹਨ,ਬੁਰਾ ਹਾਲ ਉਹਨਾਂ ਦਾ ਕੀਤਾ ਗਿਆ ਹੈ ਪਰ ਹਾਲ ਤੱਕ ਕੋਈ ਵੀ ਉਹਨਾਂ ਦੀ ਤਕਲੀਫ ਸੁਣਨ ਲਈ ਨਹੀਂ ਪਹੁੰਚਿਆ ਹੈ।
ਜ਼ਿਕਰਯੋਗ ਹੈ ਕਿ ਕਿਸਾਨਾਂ ਵੱਲੋਂ ਹਾਈਵੇਅ ਤੇ ਸੜ੍ਹਕਾਂ ਜਾਮ ਕੀਤੇ ਜਾਣ ਤੇ ਮੁੱਖ ਮੰਤਰੀ ਮਾਨ ਨੇ ਕਿਹਾ ਸੀ ਕਿ ਇਸ ਤਰਾਂ ਆਮ ਲੋਕਾਂ ਨੂੰ ਤੰਗ ਨਾ ਕੀਤਾ ਜਾਵੇ । ਜੇ ਘੇਰਨਾ ਹੀ ਹੈ ਤਾਂ ਮੰਤਰੀਆਂ ਦੀਆਂ ਕੋਠੀਆਂ,ਘਰਾਂ ਨੂੰ ਘੇਰੋ ਪਰ ਕੁੱਝ ਦਿਨ ਪਹਿਲਾਂ ਖੇਤ ਮਜ਼ਦੂਰ ਯੂਨੀਅਨ ਨੇ ਸੰਗਰੂਰ ਵਿੱਚ ਮੁੱਖ ਮੰਤਰੀ ਦੀ ਰਿਹਾਇਸ਼ ਘੇਰੀ ਸੀ ਤਾਂ ਉਹਨਾਂ ਤੇ ਪੁਲਿਸ ਨੇ ਲਾਠੀਜਾਰਜ ਕੀਤਾ ਸੀ।