Manoranjan Punjab

ਗਾਇਕ ‘ਜੈਜੀ ਬੀ’ਦਾ ਕਿਸਾਨਾਂ ਨੇ ਪੁਤਲਾ ਫੂਕਿਆ ! ਇਸ ਮਾੜੇ ਸ਼ਬਦ ਲਈ ਕਾਨੂੰਨੀ ਕਾਰਵਾਈ ਦੀ ਚਿਤਾਵਨੀ ਦਿੱਤੀ !

ਬਿਉਰੋ ਰਿਪੋਰਟ : ਪੰਜਾਬੀ ਗਾਇਕ ਜੈਜੀ ਬੀ ਦੇ ਨਵੇਂ ਗਾਣੇ ਨੂੰ ਲੈਕੇ ਵਿਵਾਦ ਹੋ ਗਿਆ ਹੈ । ਬਰਨਾਲਾ ਵਿੱਚ ਕਿਸਾਨ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਲਖੋਵਾਲ ਨੇ ਗਾਇਕ ਜੈਜੀ ਬੀ ਦਾ ਪੁਤਲਾ ਫੂਕਿਆ । ਜੈਜੀ ਬੀ ਦੇ 10 ਮਾਰਚ ਨੂੰ ਰਿਲੀਜ ਹੋਏ ਗਾਣੇ ‘ਮਡਕ ਸ਼ੌਕੀਨਾ ਦੀ ਤੂੰ ਵੀ ਜਾਣਦੀ ਭੇਡੇ’ ਨੂੰ ਲੈਕੇ ਕਿਸਾਨ ਜਥੇਬੰਦੀਆਂ ਨੇ ਵਿਰੋਧ ਜਤਾਇਆ ਹੈ ।

ਕਿਸਾਨਾਂ ਨੇ ਜੈਜੀ ਬੀ ‘ਤੇ ਮਹਿਲਾ ਦੇ ਲਈ ‘ਭੇਡ’ ਸ਼ਬਦ ਦੀ ਵਰਤੋਂ ਕਰਨ ਦਾ ਇਲਜ਼ਾਮ ਲਗਾਉਂਦੇ ਹੋਏ ਕਿਹਾ ਗਾਇਕ ਨੇ ਔਰਤਾਂ ਅਤੇ ਪੰਜਾਬ ਦੇ ਸਭਿਆਚਾਰ ਨੂੰ ਬਦਨਾਮ ਕੀਤਾ ਹੈ । ਪ੍ਰਦਰਸ਼ਨਕਾਰੀਆਂ ਨੇ ਜੈਜੀ ਬੀ ਨੂੰ ਕਾਨੂੰਨੀ ਨੋਟਿਸ ਭੇਜਣ ਦੀ ਚਿਤਾਵਨੀ ਦਿੰਦੇ ਹੋਏ ਮਹਿਲਾ ਕਮਿਸ਼ਨ ਨੂੰ ਸ਼ਿਕਾਇਤ ਦਰਜ ਕਰਵਾਉਣ ਦਾ ਦਾਅਵਾ ਕੀਤਾ ਹੈ ।

ਪ੍ਰਦਰਸ਼ਨਕਾਰੀ ਕਿਸਾਨਾਂ ਨੇ ਕਿਹਾ 8 ਮਾਰਚ ਨੂੰ ਪੂਰੀ ਦੁਨੀਆ ਵਿੱਚ ਕੌਮਾਂਤਰੀ ਮਹਿਲਾ ਦਿਹਾੜਾ ਮਨਾਇਆ ਗਿਆ ਹੈ । 10 ਮਾਰਚ ਨੂੰ ਇਕ ਪੰਜਾਬੀ ਗਾਇਕ ਜੈਜੀ ਬੀ ਔਰਤਾਂ ਖਿਲਾਫ ਮਾੜੇ ਸ਼ਬਦ ਬੋਲਣ ਦਾ ਵੀਡੀਓ ਜਾਰੀ ਕਰ ਰਿਹਾ ਹੈ । ਕਿਸਾਨਾਂ ਨੇ ਲੋਕਾਂ ਨੂੰ ਜੈਜੀ ਬੀ ਦੇ ਨਵੇਂ ਗਾਣੇ ਦਾ ਬਾਇਕਾਟ ਕਰਨ ਦੀ ਅਪੀਲ ਵੀ ਕੀਤੀ ਹੈ । ਕਿਸਾਨ ਜਥੇਬੰਦੀਆ ਭਾਰਤੀ ਕਿਸਾਨ ਯੂਨੀਅਨ ਲਖੋਵਾਲ ਨੇ ਕਿਹਾ ਅਸੀਂ ਇਸ ਗਾਣੇ ਨੂੰ ਸੋਸ਼ਲ ਮੀਡੀਆ ਤੋਂ ਹਟਾਉਣ ਦੇ ਲਈ ਲੀਗਲ ਨੋਟਿਸ ਵੀ ਭੇਜਾਂਗੇ ।