ਫਾਜ਼ਿਲਕਾ (Fazilka) ਦੇ ਪਿੰਡ ਟਾਹਲੀਵਾਲਾ ‘ਚ ਇਕ ਕਿਸਾਨ ਦੀ ਮੌਤ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਕਿਸਾਨ ਆਪਣੀ ਫਸਲ ਨੂੰ ਪਾਣੀ ਦੇਣ ਲਈ ਗਿਆ ਸੀ, ਜਿੱਥੇ ਉਸ ਦੀ ਕਰੰਟ ਲੱਗਣ ਨਾਲ ਮੌਤ ਹੋਈ ਹੈ। ਉਸ ਦੀ ਪਹਿਚਾਣ ਗੁਰਮੁੱਖ ਸਿੰਘ ਪਿੰਡ ਗਹਿਲੇਵਾਲਾ ਵਜੋਂ ਹੋਈ ਹੈ। ਗੁਰਮੁੱਖ ਸਿੰਘ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ ਉਹ ਆਪਣੇ ਪਿੱਛੇ 2 ਬੱਚੇ ਛੱਡ ਗਿਆ ਹੈ।
ਜਾਣਕਾਰੀ ਮੁਤਾਬਕ ਗੁਰਮੁੱਖ ਨੇ ਪਾਣੀ ਦੀ ਸਪਲਾਈ ਲਈ ਟਿਊਬਵੈੱਲ ਦਾ ਸਵਿੱਚ ਚਾਲੂ ਕੀਤਾ ਤਾਂ ਉਸ ਵਿੱਚੋਂ ਹਾਈ ਵੋਲਟੇਜ ਦਾ ਕਰੰਟ ਚੱਲ ਪਿਆ ਅਤੇ ਬਿਜਲੀ ਦਾ ਕਰੰਟ ਲੱਗਣ ਨਾਲ ਉਸ ਦੀ ਮੌਤ ਹੋ ਗਈ। ਘਟਨਾ ਦੇ ਵਾਪਰਨ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਵੱਲੋਂ ਸਰਕਾਰ ਤੋਂ ਆਰਥਿਕ ਮਦਦ ਦੀ ਮੰਗ ਕੀਤੀ ਗਈ ਹੈ। ਇਸ ਮੌਕੇ ਪਿੰਡ ਵਾਸੀਆਂ ਨੇ ਦੱਸਿਆ ਕਿ ਉਸ ਕੋਲ 1.5 ਏਕੜ ਜਮੀਨ ਸੀ, ਜਿਸ ਨਾਲ ਉਹ ਗੁਜਾਰਾ ਕਰਦਾ ਸੀ। ਉਸ ਦੇ ਜਾਣ ਨਾਲ ਪਰਿਵਾਰ ਦਾ ਗੁਜਾਰਾ ਮੁਸ਼ਕਲ ਨਾਲ ਚੱਲੇਗਾ, ਜਿਸ ਕਰਕੇ ਉਸ ਦੇ ਪਰਿਵਾਰ ਨੂੰ ਆਰਥਿਕ ਮਦਦ ਦਿੱਤੀ ਜਾਵੇ।
ਇਹ ਵੀ ਪੜ੍ਹੋ – ਕੰਗਨਾ ਰਣੌਤ ਮਾਮਲੇ ’ਚ ਰਾਕੇਸ਼ ਟਿਕੈਤ ਦਾ ਵੱਡਾ ਬਿਆਨ – ਕੰਗਨਾ ਨਾਲ ਸਿਰਫ਼ ਬਹਿਸ ਹੋਈ, ਥੱਪੜ ਨਹੀਂ ਮਾਰਿਆ!