ਬਿਉਰੋ ਰਿਪੋਰਟ : 26 ਨਵਬੰਰ ਤੋਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਚੰਡੀਗੜ੍ਹ ਕੂਚ ਦਾ ਐਲਾਨ ਕੀਤਾ ਗਿਆ ਹੈ । ਇਸ ਨੂੰ ਧਿਆਨ ਵਿੱਚ ਰੱਖ ਦੇ ਹੋਏ ਮੋਹਾਲੀ ਟਰੈਫਿਕ ਪੁਲਿਸ 24 ਘੰਟੇ ਪਹਿਲਾਂ ਹੀ ਅਲਰਟ ਹੋ ਗਈ ਹੈ ਅਤੇ ਕਈ ਰਸਤੇ ਸ਼ਨਿੱਚਰਵਾਰ ਤੋਂ ਹੀ ਬੰਦ ਕਰ ਦਿੱਤੇ ਗਏ ਹਨ ਅਤੇ ਲੋਕਾਂ ਦੇ ਲਈ ਐਡਵਾਇਜ਼ਰੀ ਵੀ ਜਾਰੀ ਕੀਤੀ ਗਈ ਹੈ।
ਮੋਹਾਲੀ ਪੁਲਿਸ ਮੁਤਾਬਿਕ ਸੈਕਟਰ 47,48,49 ਅਤੇ ਬਾਵਾ ਵਾਈਟ ਹਾਊਸ ਸੜਕ ਬੰਦ ਕਰ ਦਿੱਤੀ ਗਈ ਹੈ । ਇਹ ਸੜਕ IISER ਮੋਹਾਲੀ ਤੋਂ ਟ੍ਰਿਰਬਿਉਨ ਚੌਕ ਜਾਂਦੀ ਹੈ । ਪੁਲਿਸ ਨੇ ਸੜਕਾਂ ‘ਤੇ ਵੱਡੀਆਂ ਗੱਡੀਆਂ ਚਲਾਉਣ ਤੋਂ ਪਰਹੇਜ਼ ਦੀ ਸਲਾਹ ਦਿੱਤੀਹੈ । ਇਸ ਤੋਂ ਇਲਾਵਾ ਏਰਪੋਰਟ ਰੋਡ ਨੂੰ ਵੀ ਅਗਲੇ ਤਿੰਨ ਦਿਨਾਂ ਦੇ ਲਈ ਬੰਦ ਕਰ ਦਿੱਤਾ ਗਿਆ ਹੈ । ਲੋਕਾਂ ਨੂੰ ਟ੍ਰਿਬਿਉਨ ਚੌਕ ਤੋਂ ਏਅਰਪੋਰਟ ਵੱਲ ਜਾਣ ਵਾਲੀ ਸੜਕ ‘ਤੇ ਨਾ ਜਾਣ ਦੀ ਅਪੀਲ ਕੀਤੀ ਗਈ ਹੈ । ਜਿਹੜੇ ਲੋਕਾਂ ਨੇ ਚੰਡੀਗੜ੍ਹ ਤੋਂ ਪਟਿਆਲਾ ਰਾਜਪੁਰਾ ਜਾਣਾ ਹੈ ਉਨ੍ਹਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਜੀਰਕਪੁਰ ਤੋਂ ਜਾਣ ਉਹ ਏਅਰਪੋਰਟ ਵਾਲੀ ਰੋਡ ਨਾ ਆਉਣ ਦੀ ਕੋਸ਼ਿਸ਼ ਕਰਨ।
ਪੁਲਿਸ ਨੇ ISSER ਵਿੱਚ ਹੀ ਬੈਰੀਕੇਡਿੰਗ ਕਰਨੀ ਸ਼ੁਰੂ ਕਰ ਦਿੱਤੀ ਹੈ। 600 ਪੁਲਿਸ ਮੁਲਾਜ਼ਮਾਂ ਨੂੰ ਤਾਇਨਾਤ ਕੀਤਾ ਗਿਆ ਹੈ । ਕਿਸਾਨਾਂ ਵੱਲੋਂ ਤਿੰਨ ਦਿਨਾਂ ਦੇ ਲਈ ਪ੍ਰਦਰਸ਼ਨ ਦਾ ਐਲਾਨ ਕੀਤਾ ਗਿਆ ਹੈ । SKM ਨੇ ਸਾਫ ਕਰ ਦਿੱਤਾ ਹੈ ਕਿ ਉਹ ਆਪਣਾ ਪ੍ਰਦਰਸ਼ਨ ISSER ਮੋਹਾਲੀ ਤੋਂ ਸ਼ੁਰੂ ਕਰਨਗੇ ਅਤੇ ਟ੍ਰਿਬਿਊਨ ਚੌਕ ਤੋਂ ਹੁੰਦੇ ਹੋਏ ਰਾਜਪਾਲ ਦੇ ਨਿਵਾਸ ਥਾਂ ਤੱਕ ਜਾਣਗੇ । ਰਸਤੇ ਵਿੱਚ ਜਿੱਥੇ ਵੀ ਪੁਲਿਸ ਉਨ੍ਹਾਂ ਨੂੰ ਰੋਕੇਗੀ ਉਹ ਧਰਨਾ ਅਤੇ ਸਟੇਜ ਲੱਗਾ ਲੈਣਗੇ। ਸੰਯੁਕਤ ਕਿਸਾਨ ਮੋਰਚਾ MSP,ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ ਵੱਧ ਮੁਆਵਜ਼ਾ ਸਬੰਧੀ ਮੰਗਾਂ ਨੂੰ ਲੈਕੇ ਪ੍ਰਦਰਸ਼ਨ ਕਰ ਰਿਹਾ ਹੈ । ਇਸ ਪ੍ਰਦਰਸ਼ਨ ਵਿੱਚ ਪੰਜਾਬ ਤੋਂ ਇਲਾਵਾ ਹਰਿਆਣਾ ਤੋਂ ਵੱਡੀ ਗਿਣਤੀ ਵਿੱਚ ਕਿਸਾਨ ਜਥੇਬੰਦੀਆਂ ਹਿੱਸਾ ਲੈ ਰਹੀਆਂ ਹਨ ।