India Khetibadi Punjab

ਪੰਜਾਬ ਕਿਸਾਨ ਮਜ਼ਦੂਰ ਮੋਰਚੇ ਦੀ ਮਹਾ ਰੈਲੀ ਨੂੰ ਮਿਲਿਆ ਰਾਸ਼ਟਰੀ ਸਮਰਥਨ! ਕੌਮੀ ਮੀਟਿੰਗ ’ਚ ਹੋਏ ਵੱਡੇ ਐਲਾਨ

ਬਿਊਰੋ ਰਿਪੋਰਟ: ਅੱਜ ਗੁਰਦੁਆਰਾ ਸ੍ਰੀ ਰਕਾਬ ਗੰਜ ਸਾਹਿਬ, ਦਿੱਲੀ ਵਿਖੇ ਕਿਸਾਨ ਮਜ਼ਦੂਰ ਮੋਰਚੇ ਦੀ ਰਾਸ਼ਟਰੀ ਮੀਟਿੰਗ ਹੋਈ। ਇਸ ਮੀਟਿੰਗ ਵਿੱਚ 6 ਸੂਬਿਆਂ ਦੇ ਕਿਸਾਨ ਆਗੂ ਸ਼ਾਮਲ ਹੋਏ। ਮੀਟਿੰਗ ਵਿੱਚ ਮੁੱਖ ਤੌਰ ‘ਤੇ MSP ਕਾਨੂੰਨੀ ਗਰੰਟੀ ਕਾਨੂੰਨ, ਕਿਸਾਨ ਕਰਜ਼ਾ ਰਾਹਤ, ਕਿਸਾਨ ਖ਼ੁਦਕੁਸ਼ੀ, ਭਾਰਤ-ਅਮਰੀਕਾ ਮੁਕਤ ਵਪਾਰ ਸਮਝੌਤਾ, ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਵਿੱਚ ਸੁਧਾਰ, ਨਵਾਂ ਬਿਜਲੀ ਬਿੱਲ, ਲੈਂਡ ਪੂਲਿੰਗ ਨੀਤੀ ਪੰਜਾਬ, ਅਤੇ ERCP ਡੂੰਗਰੀ ਡੈਮ (ਜਿਸ ਵਿੱਚ 75 ਪਿੰਡਾਂ ਤੋਂ ਜ਼ਮੀਨ ਲਈ ਜਾ ਰਹੀ ਹੈ) ਦੇ ਮੁੱਦਿਆਂ ‘ਤੇ ਚਰਚਾ ਕੀਤੀ ਗਈ।

ਇਸ ਮੀਟਿੰਗ ਵਿੱਚ ਅੱਜ ਪੰਜਾਬ ਕੇਐਮਐਮ ਵੱਲੋਂ ਲਿਆ ਗਿਆ ਫੈਸਲਾ ਇਹ ਹੈ ਕਿ 20 ਅਗਸਤ ਨੂੰ ਪੰਜਾਬ ਦੇ ਜਲੰਧਰ ਵਿੱਚ ਹੋਣ ਵਾਲੀ ਮੈਗਾ ਰੈਲੀ, ਜੋ ਕਿ ਪੰਜਾਬ ਕੇਐਮਐਮ ਵੱਲੋਂ ਆਯੋਜਿਤ ਕੀਤੀ ਜਾ ਰਹੀ ਹੈ, ਨੂੰ ਰਾਸ਼ਟਰੀ ਕੇਐਮਐਮ ਵੱਲੋਂ ਸਮਰਥਨ ਦਿੱਤਾ ਗਿਆ ਹੈ। ਸਾਡਾ ਮੰਨਣਾ ਹੈ ਕਿ ਜਿਸ ਤਰ੍ਹਾਂ ਸਰਕਾਰਾਂ ਦੇਸ਼ ਭਰ ਵਿੱਚ ਕਾਰਪੋਰੇਟ ਏਜੰਡੇ ਨੂੰ ਲਾਗੂ ਕਰ ਰਹੀਆਂ ਹਨ, ਉਸ ਨੂੰ ਰੋਕਣ ਲਈ ਸਾਰੇ ਸੰਗਠਨਾਂ ਨੂੰ ਇਕੱਠੇ ਹੋ ਕੇ ਵਿਰੋਧ ਪ੍ਰਦਰਸ਼ਨ ਕਰਨਾ ਚਾਹੀਦਾ ਹੈ ਅਤੇ ਸਰਕਾਰ ਨਾਲ ਇੱਕ ਵੱਡੀ ਲੜਾਈ ਲੜਨੀ ਪਵੇਗੀ।

ਇਸ ਤੋਂ ਇਲਾਵਾ, 30 ਜੁਲਾਈ ਨੂੰ ਐਸਕੇਐਮ ਸੰਯੁਕਤ ਕਿਸਾਨ ਮੋਰਚਾ ਪੰਜਾਬ ਵਿੱਚ ਇੱਕ ਟਰੈਕਟਰ ਰੈਲੀ ਦਾ ਆਯੋਜਨ ਕਰ ਰਿਹਾ ਹੈ, ਜਿਸਦਾ ਕੇਐਮਐਮ ਕਿਸਾਨ ਮਜ਼ਦੂਰ ਮੋਰਚਾ ਵੱਲੋਂ ਸਮਰਥਨ ਕੀਤਾ ਜਾਵੇਗਾ ਅਤੇ ਏਕਤਾ ਨੂੰ ਅੱਗੇ ਵਧਾਉਣ ਲਈ, ਐਸਕੇਐਮ ਨੂੰ 26 ਅਗਸਤ ਨੂੰ ਚੰਡੀਗੜ੍ਹ ਵਿੱਚ ਇੱਕ ਮੀਟਿੰਗ ਕਰਨ ਲਈ ਸੱਦਾ ਦਿੱਤਾ ਗਿਆ ਹੈ।

ਅੱਜ ਦੀ ਮੀਟਿੰਗ ਦੀ ਪ੍ਰਧਾਨਗੀ ਪੇਂਡੂ ਕਿਸਾਨ-ਮਜ਼ਦੂਰ ਕਮੇਟੀ ਜੀਕੇਐਸ ਰਾਜਸਥਾਨ ਅਤੇ ਪੀਟੀ ਜ਼ੋਨ ਕਿਸਾਨ-ਮਜ਼ਦੂਰ ਆਦਿਵਾਸੀ ਮੋਰਚਾ KMAM ਕੇਰਲਾ ਤੋਂ ਹਰਵਿੰਦਰ ਸਿੰਘ ਗਿੱਲ ਨੇ ਕੀਤੀ। ਇਸ ਮੌਕੇ ਪੰਜਾਬ ਤੋਂ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਦੇ ਪ੍ਰਧਾਨ ਸਰਵਣ ਸਿੰਘ ਪੰਧੇਰ, ਬੀਕੇਯੂ ਦਵਾਬਾ ਤੋਂ ਮਨਜੀਤ ਸਿੰਘ ਰਾਏ, ਹਰਿਆਣਾ ਤੋਂ ਬੀਕੇਯੂ ਸ਼ਹੀਦ ਭਗਤ ਸਿੰਘ ਤੋਂ ਤੇਜਵੀਰ ਸਿੰਘ, ਰਾਜਸਥਾਨ ਤੋਂ ਆਦਿਵਾਸੀ ਪਰਿਵਾਰ ਤੋਂ ਅਮਿਤ ਖਰਾੜੀ, ਰਾਜਸਥਾਨ ਕਿਸਾਨ-ਮਜ਼ਦੂਰ ਯੁਵਾ ਸੰਘ ਤੋਂ ਰਾਜੇਸ਼ ਗੁਰਜਰ, ਕਿਸਾਨ-ਮਜ਼ਦੂਰ ਯੁਵਾ ਸੰਘ ਤੋਂ ਜੈਦੇਵ ਸਿੰਘ ਸਹਾਰਨਵ ਕਿਸਾਨ-ਮਜ਼ਦੂਰ ਯੁਵਾ ਸੰਘ ਤੋਂ ਜੈਦੇਵ ਸਿੰਘ ਸਹਾਰਨਵ ਜੀ ਤੇ ਹਰਿਆਣੇ ਤੋਂ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਹਾਜ਼ਰ ਸਨ।

ਇਸੇ ਤਰ੍ਹਾਂ ਅੰਜਨਾ ਮਹਾਸਭਾ, ਪੀਟੀ ਜ਼ੋਨ ਤੋਂ ਮਹਿੰਦਰ ਭਾਈ ਚੌਧਰੀ ਅਤੇ ਕਿਸਾਨ ਮਜ਼ਦੂਰ ਆਦਿਵਾਸੀ ਮੋਰਚਾ ਕੇਐਮਏਐਮ ਤੋਂ ਕੇਜੇ ਜੋਸ਼ੀ, ਮੱਧ ਪ੍ਰਦੇਸ਼ ਤੋਂ ਓਬੀਸੀ ਮਹਾਂਸਭਾ ਤੋਂ ਵਿਜੇ ਕੁਮਾਰ ਲੋਧੀ, ਤਾਮਿਲਨਾਡੂ ਤੋਂ ਪੀਐਫਐਫ ਤੋਂ ਰੰਨਾਦਾ ਕੁਮਾਰ ਅਤੇ ਵਿਮਲ ਨਾਥਨ, ਕਾਵੇਰੀ ਡੈਲਟਾ ਕਿਸਾਨ ਸੁਰੱਖਿਆ ਕਮੇਟੀ ਤੋਂ ਵਿਜੇ ਕੁਮਾਰ ਨੇ ਵੀ ਮੀਟਿੰਗ ਵਿੱਚ ਹਿੱਸਾ ਲਿਆ।