Punjab

ਨੰਗਾ ਕਰਕੇ ਵਿਅਕਤੀ ਨਾਲ ਕੀਤੀ ਗਈ ਕੁੱਟਮਾਰ !ਫਿਰ ਕੀਤਾ ਕਿਡਨੈੱਪ ! CCTV ਵਿੱਚ ਕੈਦ ਵਾਰਦਾਤ

ਬਿਉਰੋ ਰਿਪੋਰਟ : ਫਰੀਦਕੋਟ ਵਿੱਚ ਇੱਕ ਵਿਅਕਤੀ ਨੂੰ ਘਰ ਜਾਣ ਵੇਲੇ ਗੋਲ ਗੱਪੇ ਖਾਣੇ ਮਹਿੰਗੇ ਪੈ ਗਏ। ਗੋਲ ਗੱਪੇ ਖਾਂਦੇ ਸਮੇਂ ਕੁਝ ਹਮਲਾਵਰ ਉਸ ਨੂੰ ਕਿਡਨੈੱਪ ਕਰਕੇ ਲੈ ਗਏ । ਫਿਰ ਇੱਕ ਮੁਹੱਲੇ ਵਿੱਚ ਜਾਕੇ ਉਸ ਨੂੰ ਨੰਗਾ ਕਰਕੇ ਕੁੱਟਿਆ। ਉਸ ਦੇ ਨਾਲ ਇੰਨੀ ਕੁੱਟਮਾਰ ਕੀਤੀ ਗਈ ਕਿ ਉਹ ਬੇਹੋਸ਼ ਹੋ ਗਿਆ । ਜਿਸ ਦੇ ਬਾਅਦ ਪਰਿਵਾਰ ਨੇ ਮੌਕੇ ‘ਤੇ ਪਹੁੰਚ ਕੇ ਉਸ ਨੂੰ ਇਲਾਜ ਦੇ ਲਈ ਮੈਡੀਕਲ ਕਾਲਜ ਫਰੀਦਕੋਟ ਵਿੱਚ ਭਰਤੀ ਕਰਾਇਆ । ਇਹ ਪੂਰਾ ਮਾਮਲਾ CCTV ਵਿੱਚ ਕੈਦ ਹੋਇਆ ਹੈ । ਪੁਲਿਸ ਨੇ ਫੁਟੇਜ ਕਬਜ਼ੇ ਵਿੱਚ ਲੈਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਫਰੀਦਕੋਟ ਦੇ ਬਾਜੀਗਰ ਬਸਤੀ ਦੇ ਰਹਿਣ ਵਾਲੇ ਰਾਜਵਿੰਦਰ ਸਿੰਘ ਨੇ ਦੱਸਿਆ ਕਿ ਉਹ ਬੀਤੀ ਰਾਤ ਸਵਾ 9 ਵਜੇ ਕੰਮ ਤੋਂ ਬਾਅਦ ਘਰ ਆ ਰਿਹਾ ਸੀ । ਰਸਤੇ ਵਿੱਚ ਬਾਜੀਗਰ ਬਸਤੀ ਦੇ ਮੋੜ ‘ਤੇ ਗੋਲਗੱਪੇ ਖਾਣ ਦੇ ਲਈ ਰੁਕੇ ਤਾਂ ਮੁਲਜ਼ਮ ਰੋਹਿਤ,ਅਕਾਸ਼,ਲਵਪ੍ਰੀਤ,ਸੁਖਵੀਰ ਅਤੇ ਜਸਵਿੰਦਰ ਸਿੰਘ ਨੇ ਉਸ ਨੂੰ ਅਗਵਾ ਕਰ ਲਿਆ । ਮੁਲਜ਼ਮ ਉਸ ਨੂੰ ਜ਼ਬਰਦਸਤੀ ਹਥਿਆਰ ਦੇ ਦਮ ‘ਤੇ ਮੋਟਰ ਸਾਈਕਲ ਤੇ ਅਗਵਾ ਕਰਕੇ ਡੋਗਰ ਬਸਤੀ ਆਪਣੇ ਘਰ ਦੇ ਸਾਹਮਣੇ ਲੈ ਗਏ । ਉੱਥੇ ਕੱਪੜੇ ਉਤਾਰ ਕੇ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ । ਜਿਸ ਦੀ ਵਜ੍ਹਾ ਕਰਕੇ ਉਹ ਬੇਹੋਸ਼ ਹੋ ਗਿਆ । ਆਪਣੇ ਨਾਲ ਹੋਏ ਹਮਲੇ ਦੇ ਕਾਰਨਾ ਦਾ ਉਸ ਨੂੰ ਪਤਾ ਨਹੀਂ ਹੈ ।

ਫਰੀਦਕੋਟ ਸਿੱਟੀ ਥਾਣੇ ਦੇ ASI ਸੁਖਵਿੰਦਰ ਸਿੰਘ ਨੇ ਦੱਸਿਆ ਕਿ 8 ਮੁਲਜਮਾਂ ਨੂੰ ਨਾਮਜਦ ਕਰਕੇ IPC ਦੀ ਧਾਰਾਂ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ । ਘਟਨਾ ਸੀਸੀਟੀਵੀ ਵਿੱਚ ਵੇਖੀ ਜਾ ਸਕਦੀ ਹੈ । ਜਲਦ ਹੀ ਮੁਲਜ਼ਮਾਂ ਨੂੰ ਫੜ ਲਿਆ ਜਾਵੇਗਾ ।