ਬਿਉਰੋ ਰਿਪੋਰਟ : ਸੋਸ਼ਲ ਮੀਡੀਆ ‘ਤੇ ਲਾਈਕ- ਕੁਮੈਂਟ ਵਧਾਉਣ ਦਾ ਸਾਡੇ ਉੱਤੇ ਇਨ੍ਹਾਂ ਜ਼ਿਆਦਾ ਭੂਤ ਸਵਾਰ ਹੋ ਗਿਆ ਹੈ ਕਿ ਅਸੀਂ ਬੇਸ਼ਰਮੀ ਦੀਆਂ ਹਰ ਹੱਦਾਂ ਪਾਰ ਕਰ ਦਿੱਤੀਆਂ ਹਨ । ਫਰੀਦਕੋਟ ਦੀ ਔਰਤ ਨੇ ਪੂਰੇ ਪਰਿਵਾਰ ਨੂੰ ਸ਼ਰਮਸਾਰ ਕਰਨ ਵਾਲੀ ਹਰਕਤ ਕੀਤੀ ਹੈ । ਇੰਸਟਰਾਗਰਾਮ ‘ਤੇ ਵਿਆਹੁਤਾ ਔਰਤ ਨੇ ਆਪਣੀ ਅਤੇ ਰਿਸ਼ਤੇਦਾਰਾਂ ਦੀ ਅਸ਼ਲੀਲ ਵੀਡੀਓ ਪੋਸਟ ਕਰ ਦਿੱਤੀਆਂ । ਸਿਰਫ ਇਨ੍ਹਾਂ ਹੀ ਨਹੀਂ ਆਪਣਾ ਅਤੇ ਰਿਸ਼ਤੇਦਾਰਾਂ ਦਾ ਚਹਿਰਾ ਤੱਕ ਨਹੀਂ ਲੁਕਾਇਆ । ਜਦੋਂ ਨਿਊਡ ਫੋਟੋਆਂ ਵਾਇਰਲ ਹੋਇਆ ਤਾਂ ਪਤਾ ਚੱਲਿਆ ।
ਰਿਸ਼ਤੇਦਾਰਾਂ ਨੇ ਫਰੀਦਕੋਟ ਵਿੱਚ ਕੇਸ ਦਰਜ ਕਰਾਇਆ ਹੈ । ਉਧਰ ਪਰੇਸ਼ਾਨ ਪਤੀ ਨੇ ਪਤਨੀ ਦੇ ਖਿਲਾਫ ਫਿਰੋਜ਼ਪੁਰ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ । ਪਰਿਵਾਰ ਦੀ ਸ਼ਿਕਾਇਤ ਮਿਲਣ ਦੇ ਬਾਅਦ ਪੁਲਿਸ ਨੇ IT ਐਕਟ ਅਧੀਨ ਕੇਸ ਦਰਜ ਕਰ ਲਿਆ ਹੈ । ਉਧਰ ਜਿਸ ਅਕਾਉਂਟ ਤੋਂ ਫੋਟੋਆਂ ਪਾਇਆ ਗਈਆਂ ਹਨ ਉਸ ਨੂੰ ਬਲਾਕ ਕਰ ਦਿੱਤਾ ਗਿਆ ਹੈ ।
‘ਦੋਸਤਾਂ ਨੇ ਦੱਸਿਆ ਸੀ ਨਿਊਡ ਤਸਵੀਰਾਂ ਨਾਲ ਜ਼ਿਆਦਾ ਲਾਈਕ ਮਿਲਣਗੇ’
ਪੁਲਿਸ ਦੇ ਮੁਤਾਬਿਕ ਔਰਤ ਜਲੰਧਰ ਦੀ ਰਹਿਣ ਵਾਲੀ ਹੈ ਉਸ ਦਾ ਵਿਆਹ ਫਿਰੋਜ਼ਪੁਰ ਵਿੱਚ ਹੋਇਆ ਸੀ । ਉਸ ਨੂੰ ਕਿਸੇ ਦੋਸਤ ਨੇ ਦੱਸਿਆ ਕਿ ਜੇਕਰ ਉਹ ਇੰਸਟਰਾਗਰਾਮ ‘ਤੇ ਅਸ਼ਲੀਲ ਫੋਟੋਆਂ ਵੀਡੀਓ ਪਾ ਦੇਵੇ ਤਾਂ ਉਸ ਨੂੰ ਵੱਡੀ ਗਿਣਤੀ ਵਿੱਚ ਲਾਇਕ ਅਤੇ ਕੁਮੈਂਟ ਮਿਲਣਗੇ । ਸੋਸ਼ਲ ਮੀਡੀਆ ‘ਤੇ ਆਪਣੋ ਫਾਲੋਅਰ ਵਧਾਉਣ ਦੇ ਲਈ ਔਰਤ ਨੇ ਅਸ਼ਲੀਲ ਫੋਟੋਆਂ ਪਾਉਣ ਦੀ ਪਲਾਨਿੰਗ ਬਣਾਈ।
ਫੇਕ ਅਕਾਉਂਟ ਬਣਾਇਆ
ਪੁਲਿਸ ਜਾਂਚ ਦੇ ਮੁਤਾਬਿਕ ਔਰਤ ਨੇ ਇੰਸਟਰਾਗਰਾਮ ‘ਤੇ ਫੇਕ ਅਕਾਉਂਟ ਤਿਆਰ ਕੀਤਾ ਜਿਸ ਵਿੱਚ ਉਸ ਨੇ ਅਸ਼ਲੀਲ ਫੋਟੋਆਂ ਅਤੇ ਵੀਡੀਓ ਪਾਉਣੀਆਂ ਸ਼ੁਰੂ ਕਰ ਦਿੱਤੀਆਂ। ਉਸ ਨੇ ਆਪਣੀ ਹੀ ਅਸ਼ਲੀਲ ਫੋਟੋਆਂ ਅਤੇ ਵੀਡੀਓ ਪੋਸਟ ਕਰਨੀ ਸ਼ੁਰੂ ਕਰ ਦਿੱਤੀਆਂ । ਹਾਲਾਂਕਿ ਸ਼ੁਰੂਆਤ ਵਿੱਚ ਕਿਸੇ ਨੂੰ ਇਸ ਦਾ ਪਤਾ ਨਹੀਂ ਚੱਲਿਆ । ਇਨ੍ਹਾਂ ਫੋਟੋਆਂ ਦੀ ਵਜ੍ਹਾ ਕਰਕੇ ਅਕਾਉਂਟ ‘ਤੇ ਲਾਈਕ,ਕੁਮੈਂਟ ਅਤੇ ਫਾਲੋਅਰ ਵਧਣ ਲੱਗੇ ।
ਰਿਸ਼ਤੇਦਾਰਾਂ ਦੇ ਘਰ ਜਾਕੇ ਰਿਕਾਰਡਿੰਗ ਕੀਤੀ
ਇਸ ਦੇ ਬਾਅਦ ਔਰਤ ਫਰੀਦਕੋਟ ਵਿੱਚ ਆਪਣੀ ਭੂਆ ਦੇ ਘਰ ਗਈ ਉਸ ਨੇ ਚੋਰੀ ਨਾਲ ਭੂਆ ਦੀ ਅਸ਼ਲੀਲ ਫੋਟੋਆਂ ਖਿਚਿਆ । ਉਨ੍ਹਾਂ ਦੇ ਬੈਡਰੂਮ ਵਿੱਚ ਚੋਰੀ ਨਾਲ ਮੋਬਾਈਲ ਫਿਟ ਕੀਤਾ । ਫਿਰ ਭੂਆ ਅਤੇ ਫੁੱਫੜ ਦਾ ਇਤਰਾਜ਼ਯੋਗ ਹਾਲਤ ਵਿੱਚ ਵੀਡੀਓ ਬਣਾਇਆ ਅਤੇ ਫਿਰ ਫੇਕ ਅਕਾਉਂਟ’ ਤੇ ਪਾ ਦਿੱਤਾ ।
ਭੂਆ ਨੇ ਖੋਲਿਆ ਰਾਜ਼
ਫਰੀਦਕੋਟ ਦੇ ਕੁਝ ਲੋਕ ਅਕਾਉਂਟ ਦੇ ਨਾਲ ਜੁੜੇ ਤਾਂ ਉਨ੍ਹਾਂ ਨੂੰ ਪਤਾ ਚੱਲਿਆ । ਉਨ੍ਹਾਂ ਫੌਰਨ ਫੁੱਫੜ ਅਤੇ ਭੂਆ ਨੂੰ ਇਸ ਬਾਰੇ ਜਾਣਕਾਰੀ ਦਿੱਤੀ । ਉਨ੍ਹਾਂ ਨੇ ਜਦੋਂ ਤਸਵੀਰਾਂ ਵੇਖਿਆ ਤਾਂ ਹੋਸ਼ ਉੱਡ ਗਏ । ਉਨ੍ਹਾਂ ਨੇ ਫੌਰਨ ਪੁਲਿਸ ਨੂੰ ਸ਼ਿਕਾਇਤ ਕਰ ਦਿੱਤੀ। ਪੁਲਿਸ ਦੀ ਜਾਂਚ ਵਿੱਚ ਪਤਾ ਚੱਲਿਆ ਹੈ ਇਹ ਸਾਰੀ ਕਰਤੂਤ ਉਨ੍ਹਾਂ ਦੇ ਘਰ ਆਈ ਰਿਸ਼ਤੇਦਾਰ ਨੇ ਕੀਤੀ ਹੈ । ਜਿਸ ਦੇ ਬਾਅਦ ਫਰੀਦਕੋਟ ਪੁਲਿਸ ਨੇ ਕੇਸ ਦਰਜ ਕੀਤਾ ।
ਪਤੀ ਵੀ ਹੋਇਆ ਪਰੇਸ਼ਾਨ
ਪਤੀ ਨੇ ਦੱਸਿਆ ਕਿ ਉਸ ਦਾ ਤਕਰੀਬਨ 5 ਮਹੀਨੇ ਪਹਿਲਾਂ ਵਿਆਹ ਹੋਇਆ ਸੀ । ਪਤਨੀ ਨੇ ਉਸ ਦੇ ਨਾਲ ਅਸ਼ਲੀਲ ਫੋਟੋਆਂ ਵੀ ਸੋਸ਼ਲ ਮੀਡੀਆ ‘ਤੇ ਪਾ ਦਿੱਤੀਆਂ । ਇਸ ਦਾ ਪਤਾ ਚੱਲਣ ਤੋਂ ਬਾਅਦ ਉਨ੍ਹਾਂ ਨੂੰ ਕਾਫੀ ਸ਼ਰਮਿੰਦਗੀ ਚੁੱਕਣੀ ਪਈ । ਇਸ ਵਜ੍ਹਾ ਨਾਲ ਉਸ ਨੇ ਪੁਲਿਸ ਨੂੰ ਕੇਸ ਦਰਜ ਕਰਕੇ ਸ਼ਿਕਾਇਤ ਕੀਤੀ ਹੈ । ਹਾਲਾਂਕਿ ਫਿਰੋਜ਼ਪੁਰ ਪੁਲਿਸ ਫਿਲਹਾਲ ਜਾਂਚ ਕਰ ਰਹੀ ਹੈ ।