ਬਿਉਰੋ ਰਿਪੋਰਟ : ਪਾਕਿਸਤਾਨ ਵਿੱਚ ਬੈਠੇ ਇੱਕ ਪ੍ਰੇਮੀ ਨੇ ਪ੍ਰੇਮਿਕਾ ਦੇ ਪਤੀ ਨੂੰ whatsapp ਕਾਲ ਕਰਦੇ ਧਮਕੀ ਦਿੱਤੀ ਹੈ । ਉਸ ਨੇ ਕਿਹਾ ਉਹ ਆਪਣੀ ਪਤਨੀ ਨੂੰ ਛੱਡ ਦੇਵੇ ਕਿਉਂਕਿ ਉਹ ਉਸ ਨਾਲ ਪਿਆਰ ਕਰਦਾ ਹੈ। ਥੋੜ੍ਹੀ ਦੇਰ ਬਾਅਦ ਪਾਕਿਸਤਾਨੀ ਪ੍ਰੇਮੀ ਨੇ whatsapp ‘ਤੇ ਇਤਰਾਜ਼ਯੋਗ ਤਸਵੀਰਾਂ ਵੀ ਭੇਜ ਦਿੱਤੀਆਂ। ਇਸ ਸਬੰਧ ਵਿੱਚ ਪਤੀ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਹੈ । ਫਰੀਦਕੋਟ ਦੇ ਸਿਟੀ ਥਾਣੇ ਵਿੱਚ ਪਤੀ ਨੇ ਪਤਨੀ ਦੇ ਖਿਲਾਫ ਭੂਆ ਅਤੇ ਸੱਸ ਦੀਆਂ ਫੋਟੋਆਂ ਨਾਲ ਛੇੜਖਾਨੀ ਕਰਕੇ ਇਤਰਾਜ਼ਯੋਗ ਫੋਟੋ ਇੰਸਟਰਾਗਰਾਮ ‘ਤੇ ਪਾਉਣ ਦੇ ਇਲਜ਼ਾਮ ਵਿੱਚ ਮਾਮਲਾ ਦਰਜ ਕਰਵਾਇਆ।
ਪੀੜਤ ਪਤੀ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਹੈ ਕਿ ਉਸ੍ ਦੀ ਪਤਨੀ ਨੇ ਪਾਕਿਸਤਾਨ ਵਿੱਚ ਬੈਠੇ ਇਮਾਮ ਸ਼ੇਖ ਅੱਬੂ ਬਕਕਰ ਨਾਂ ਦੇ ਸ਼ਖਸ ਨਾਲ ਸਬੰਧ ਹਨ । ਇੰਸਟਰਾਗਰਾਮ ‘ਤੇ ਉਸ ਨੇ ਗੱਲ ਕੀਤੀ ਸੀ । ਪਤਨੀ ਕੋਲ ਵਿਅਕਤੀ ਦਾ whatsapp ਨੰਬਰ 923176917246 ਹੈ। ਇਹ ਹੀ ਨਹੀਂ ਉਸ ਦੀ ਪਤਨੀ ਇੱਕ ਇੰਸਟਰਾਗਰਾਮ ਆਈਡੀ ਬਣਾਕੇ ਗੱਲ ਵੀ ਕਰਦੀ ਹੈ । ਇਸ ‘ਤੇ ਉਸ ਨੇ ਆਪਣੀ ਅਤੇ ਉਸ ਦੀ ਭੂਆ ਦੀ ਅਸ਼ਲੀਲ ਫੋਟੋਆਂ ਸਾਂਝੀਆਂ ਕੀਤੀਆਂ ਹਨ । ਜਿਸ ਨਾਲ ਉਸ ਦਾ ਸਮਾਜ ਵਿੱਚ ਅਕਸ ਖਰਾਬ ਹੋ ਗਿਆ ਹੈ । ਜਦੋਂ ਉਨ੍ਹਾਂ ਨੇ ਇਸ ਬਾਰੇ ਪਤਨੀ ਨਾਲ ਗੱਲਬਾਤ ਕੀਤੀ ਤਾਂ ਉਹ ਘਰ ਵਿੱਚ ਝਗੜਾ ਕਰਨ ਲੱਗੀ। ਇਸ ਬਾਰੇ ਜਦੋਂ ਸਹੁਰੇ ਪਰਿਵਾਰ ਨਾਲ ਗੱਲ ਕੀਤੀ ਤਾਂ ਉਹ ਕਹਿਣ ਲੱਗੇ ਕਿ ਕੁੜੀ ਨੂੰ ਜਲੰਧਰ ਭੇਜ ਦਿਉ ।
ਪਤੀ ਮੁਤਾਬਿਕ ਪਤਨੀ ਘਰ ਦੇ ਗਹਿਣੇ ਵੀ ਨਾਲ ਲੈ ਗਈ । ਇੰਸਟਰਾਗਰਾਮ ‘ਤੇ ਪਤਨੀ ਨੇ ਆਪ ਇਤਰਾਜ਼ਯੋਗ ਵੀਡੀਓ ਅਤੇ ਭੂਆ ਸੱਸ ਦੀ ਫੋਟੋ ਸਾਂਝੀ ਕੀਤੀ ਹੈ । ਇਹ ਫੋਟੋ ਪਾਕਿਸਤਾਨੀ ਵਿਅਕਤੀ ਇਮਾਮ ਸ਼ੇਖ ਅੱਬੂ ਬਕਕਰ ਦੇ ਕੋਲ ਵੀ ਹੈ। ਇਮਾਮ ਸ਼ੇਖ ਨੇ ਪਤਨੀ ਦੀ ਅਸ਼ਲੀਲ ਵੀਡੀਓ ਅਤੇ ਫੋਟੋ whatsapp ‘ਤੇ ਉਸ ਨੂੰ ਭੇਜੀ ਅਤੇ ਪਤਨੀ ਨੂੰ ਛੱਡਣ ਦੀ ਧਮਕੀ ਦਿੱਤੀ ਹੈ । ਵਿਅਕਤੀ ਨੇ ਦੱਸਿਆ ਕਿ ਉਸ ਦੀ ਭੂਆ ਦੀ ਅਸ਼ਲੀਲ ਫੋਟੋ ਇੰਸਟਰਾਗਰਾਮ ‘ਤੇ ਪਾਉਣ ਦੇ ਇਲਜ਼ਾਮ ਵਿੱਚ ਫਰੀਦਕੋਟ ਥਾਣੇ ਵਿੱਚ ਪਤਨੀ ਦੇ ਖਿਲਾਫ ਮਾਮਲਾ ਦਰਜ ਹੈ ।