The Khalas Tv Blog Punjab ਫਰੀਦਕੋਟ ‘ਚ ਹੈਵਾਨ ! ਜ਼ਬਰ ਜਨਾਹ ਤੋਂ ਬਾਅਦ ਮੂੰਹ ਵਿੱਚ ਜ਼ਹਿਰ ਪਾ ਦਿੱਤਾ ! ਜ਼ਿੰਦਗੀ ਦੀ ਜੰਗ ਲੜ ਰਹੀ ਹੈ ਪੀੜ੍ਹਤ
Punjab

ਫਰੀਦਕੋਟ ‘ਚ ਹੈਵਾਨ ! ਜ਼ਬਰ ਜਨਾਹ ਤੋਂ ਬਾਅਦ ਮੂੰਹ ਵਿੱਚ ਜ਼ਹਿਰ ਪਾ ਦਿੱਤਾ ! ਜ਼ਿੰਦਗੀ ਦੀ ਜੰਗ ਲੜ ਰਹੀ ਹੈ ਪੀੜ੍ਹਤ

ਬਿਉਰੋ ਰਿਪੋਰਟ : ਫਰੀਦਕੋਟ ਦੇ ਇੱਕ ਵਿਅਕਤੀ ਨੇ 22 ਸਾਲ ਦੀ ਕੁੜੀ ਨਾਲ ਜੱਲਾਦ ਵਰਗਾ ਸਲੂਕ ਕੀਤਾ । ਪਹਿਲਾਂ ਉਸ ਨਾਲ ਜ਼ਬਰ ਜਨਾਹ ਕੀਤਾ ਫਿਰ ਉਸ ਦੇ ਮੂੰਹ ਵਿੱਚ ਜ਼ਹਿਰੀਲੀ ਚੀਜ਼ ਪਾਕੇ ਫਰਾਰ ਹੋ ਗਿਆ। ਕੁੜੀ ਫਰੀਦਕੋਟ ਦੇ ਹਸਤਪਾਲ ਵਿੱਚ ਜ਼ਿੰਦਗੀ ਦੀ ਜੰਗ ਲੜ ਰਹੀ ਹੈ। ਦਰਅਸਲ ਕੁਝ ਦਿਨ ਪਹਿਲਾਂ ਸ਼ਖਸ਼ ਨੇ ਬਾਥਰੂਮ ਵਿੱਚ ਕੁੜੀ ਦੀਆਂ ਤਸਵੀਰਾਂ ਖਿਚਿਆਂ ਸਨ ਫਿਰ ਧਮਕੀ ਦੇ ਕੇ ਉਸ ਨੂੰ ਭੱਜਾ ਦਿੱਤਾ। ਫਿਰ ਫੋਟੋ ਡਿਲੀਟ ਕਰਨ ਦੇ ਲਈ ਘਰ ਬੁਲਾਇਆ ਅਤੇ ਉਸ ਨਾਲ ਘਿਨੌਣਾ ਕੰਮ ਕੀਤਾ ਅਤੇ ਫਿਰ ਜ਼ਹਿਰ ਦੇ ਦਿੱਤਾ ।

ਜ਼ਬਰਨ ਫੜ ਕੇ ਬਾਥਰੂਮ ਲੈ ਗਿਆ

ਪੁਲਿਸ ਨੂੰ ਦਿੱਤੇ ਗਏ ਬਿਆਨ ਵਿੱਚ ਪੀੜ੍ਹਤਾਂ ਨੇ ਦੱਸਿਆ ਕਿ ਮੁਲਜ਼ਮ ਦੇ ਘਰ ਵਿੱਚ ਦੁੱਧ ਦੇਣ ਦੇ ਲਈ ਗਈ ਸੀ। ਜਿੱਥੇ ਮੁਲਜ਼ਮ ਨੇ ਉਸ ਨੂੰ ਜ਼ਬਰਦਸਤੀ ਫੜ ਕੇ ਬਾਥਰੂਮ ਵਿੱਚ ਲੈ ਗਿਆ । ਮੁਲਜ਼ਮ ਨੇ ਉੱਥੇ ਉਸ ਦੇ ਕੱਪੜੇ ਉਤਾਰੇ ਅਤੇ ਫਿਰ ਅਸ਼ਲੀਲ ਤਸਵੀਰਾਂ ਖਿਚਿਆ । ਜਿਸ ਦੇ ਬਾਅਦ ਜਿਵੇਂ-ਤਿਵੇਂ ਕੁੜੀ ਕੱਪੜੇ ਪਾਕੇ ਆਪਣੇ ਘਰ ਪਹੁੰਚੀ । ਮੁਲਜ਼ਮ ਨੇ ਕੁੜੀ ਨੂੰ ਧਮਕੀ ਦਿੱਤੀ ਕਿ ਵੀਡੀਓ ਵਾਇਰਲ ਕਰ ਦੇਵੇਗਾ ਜੇਕਰ ਉਸ ਨੇ ਕਿਸੇ ਨੂੰ ਇਹ ਗੱਲ ਦੱਸੀ । ਇਸ ਗੱਲ ਨੂੰ ਲੈਕੇ ਉਹ ਪੂਰੀ ਰਾਤ ਸੁੱਤੀ ਨਹੀਂ । ਅਗਲੇ ਦਿਨ ਮੁਲਜ਼ਮ ਨੇ ਘਰ ਬੁਲਾਇਆ ਤਾਂ ਉਸ ਨੇ ਅਸ਼ਲੀਲ ਵੀਡੀਓ ਡਿਲੀਟ ਕਰਨ ਦੇ ਲਈ ਕਿਹਾ ਤਾਂ ਉਸ ਨੇ ਬਹਾਨੇ ਨਾਲ ਕਮਰੇ ਵਿੱਚ ਬੁਲਾਇਆ ਅਤੇ ਜ਼ਬਰ ਜਨਾਹ ਕੀਤਾ ।

ਕੁੜੀ ਬੇਸੁੱਧ ਡਿੱਗੀ ਤਾਂ ਮੁਲਜ਼ਮ ਭੱਜ ਗਿਆ

ਇਸ ਦੇ ਬਾਅਦ ਨੌਜਵਾਨ ਕੁੜੀ ਨੂੰ ਮਾਰਨ ਦੇ ਮਕਸਦ ਦੇ ਨਾਲ ਉਸ ਦੇ ਮੂੰਹ ਵਿੱਚ ਜ਼ਹਿਰੀਲੀ ਚੀਜ਼ ਪਾ ਦਿੱਤੀ । ਜਿਸ ਦੇ ਬਾਅਦ ਪੀੜਤ ਕੁੜੀ ਹੇਠਾਂ ਡਿੱਗ ਗਈ । ਇਸੇ ਦੇ ਬਾਅਦ ਮੁਲਜ਼ਮ ਫਰਾਰ ਹੋ ਗਏ। ਥਾਣਾ ਕੋਟਕਪੂਰਾ ਸਿੱਟੀ ਦੀ ASI ਜੋਗਿੰਦਰ ਕੌਰ ਨੇ ਦੱਸਿਆ ਕਿ ਪੀੜ੍ਹਤ ਦੇ ਬਿਆਨਾਂ ਦੇ ਅਧਾਰ ਤੇ ਮੁਲਜ਼ਮ ਜੀਤਾ ਸਿੰਘ ਦੇ ਖਿਲਾਫ ਜ਼ਬਰ ਜਨਾਹ ਸਮੇਤ IPC ਦੀਆਂ ਹੋਰ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ । ਪੁਲਿਸ ਮੁਲਜ਼ਮ ਦੀ ਤਲਾਸ਼ ਕਰ ਹੇ ਹਨ।

Exit mobile version