The Khalas Tv Blog Punjab ਪਤਨੀ ਨਾਲ ਗੈਰ ਕਾਨੂੰਨੀ ਸਬੰਧਾਂ ਕਰਕੇ ਬਜ਼ੁਰਗ ਦਾ ਕਤਲ ! ਇਸ ਬਹਾਨੇ ਬੁਲਾਇਆ ਸੀ
Punjab

ਪਤਨੀ ਨਾਲ ਗੈਰ ਕਾਨੂੰਨੀ ਸਬੰਧਾਂ ਕਰਕੇ ਬਜ਼ੁਰਗ ਦਾ ਕਤਲ ! ਇਸ ਬਹਾਨੇ ਬੁਲਾਇਆ ਸੀ

ਬਿਉਰੋ ਰਿਪੋਰਟ : ਫਰੀਦਕੋਟ ਦੇ ਸਾਦਿਕ ਵਿੱਚ ਪਤਨੀ ਨਾਲ ਗੈਰ ਕਾਨੂੰਨ ਸਬੰਧਾਂ ਦੀ ਵਜ੍ਹਾ ਕਰਕੇ 80 ਸਾਲ ਦੇ ਬਜ਼ੁਰਗ ਰਿਸ਼ਤੇਦਾਰ ਦਾ ਕਤਲ ਕਰ ਦਿੱਤਾ ਗਿਆ ਹੈ । ਕਤਲ ਤੋਂ ਪਹਿਲਾਂ ਦੋਵਾਂ ਨੇ ਸ਼ਰਾਬ ਪੀਤੀ ਸੀ । ਮ੍ਰਿਤਕ ਮੁਕਤਸਰ ਦਾ ਰਹਿਣ ਵਾਲਾ ਸੀ। ਮੁਲਜ਼ਮ ਨੇ ਉਦਾਰ ਦੇ ਰੁਪਏ ਵਾਪਸ ਦੇਣ ਦੇ ਬਹਾਨੇ ਉਸ ਨੂੰ ਫਰੀਦਕੋਟ ਬੁਲਾਇਆ ਸੀ । ਪੁਲਿਸ ਨੇ ਮੁਲਜ਼ਮ ਦੇ ਖਿਲਾਫ ਕਤਲ ਦਾ ਕੇਸ ਦਰਜ ਕਰ ਲਿਆ ਹੈ।

ਮੁਲਜ਼ਮ ਨੇ ਆਪਣੇ ਪੁੱਤਰ ਦਾ ਕਤਲ ਕੀਤਾ ਸੀ

ਮ੍ਰਿਤਕ ਬਹਾਲ ਸਿੰਘ ਦੇ ਪੁੱਤਰ ਬਸੰਤ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਉਸ ਦੇ ਤਾਏ ਦੀ ਪੋਤਰੀ ਰਾਜਵੰਤ ਕੌਰ ਦਾ ਵਿਆਹ 20 ਸਾਲ ਪਹਿਲਾਂ ਮੁਲਜ਼ਮ 75 ਸਾਲ ਦੇ ਅਮੀਰ ਸਿੰਘ ਦੇ ਪੁੱਤਰ ਹਰਪ੍ਰੀਤ ਸਿੰਘ ਦੇ ਨਾਲ ਹੋਇਆ ਸੀ । 10 ਸਾਲ ਪਹਿਲਾਂ ਅਮੀਰ ਸਿੰਘ ਨੇ ਆਪਣੇ ਪੁੱਤਰ ਹਰਪ੍ਰੀਤ ਸਿੰਘ ਦਾ ਕਤਲ ਕਰ ਦਿੱਤਾ । ਹਰਪ੍ਰੀਤ ਸਿੰਘ ਦੀ ਪਤਨੀ ਸਹੁਰਾ ਘਰ ਛੱਡ ਕੇ ਪੇਕੇ ਆ ਗਈ । ਉਸ ਦੀ ਸੱਸ ਵੀ ਪਤੀ ਤੋਂ ਨਰਾਜ਼ ਹੋਕੇ ਪਿੰਡ ਆ ਗਈ । ਜਿਸ ਦੇ ਬਾਅਦ ਅਮੀਰ ਸਿੰਘ ਅਕਸਰ ਆਪਣੇ ਪਿਤਾ ਦੇ ਕੋਲ ਆਉਂਦਾ ਸੀ ਅਤੇ ਪਤਨੀ ਨੂੰ ਰਾਜੀਨਾਮ ਕਰਵਾਉਣ ਦੇ ਲਈ ਕਹਿੰਦਾ ਸੀ ।

ਪੈਸੇ ਦੇਣ ਦੇ ਬਹਾਨੇ ਮੁਕਤਸਰ ਤੋਂ ਸਾਦਿਕ ਨੂੰ ਬੁਲਾਇਆ

ਪੁੱਤਰ ਬਸੰਤ ਸਿੰਘ ਨੇ ਅੱਗੇ ਦੱਸਿਆ ਕਿ ਬੁੱਧਵਾਰ ਨੂੰ ਅਮੀਰ ਸਿੰਘ ਨੇ ਆਪਣੇ ਪਿਤਾ ਬਹਾਲ ਸਿੰਘ ਨੂੰ ਫੋਨ ਕੀਤਾ । ਉਸ ਦੇ ਪਿਤਾ ਨੇ ਅਮੀਰ ਨੂੰ ਕੁਝ ਰੁਪਏ ਉਦਾਰ ਦਿੱਤੇ ਸਨ । ਉਨ੍ਹਾਂ ਨੇ ਵਾਪਸ ਕਰਨ ਦੇ ਬਹਾਨੇ ਹੀ ਪਿਤਾ ਨੂੰ ਉੱਥੇ ਬੁਲਾਇਆ । ਇਸ ਦੇ ਬਾਅਦ ਉਸ ਦੇ ਪਿਤਾ ਘਰ ਵਾਪਸ ਨਹੀਂ ਪਰਤੇ। ਪਿਤਾ ਦੇ ਨਾ ਆਉਣ ‘ਤੇ ਉਹ ਛੋਟੇ ਭਰਾ ਸੁਰਜੀਤ ਸਿੰਘ ਨੂੰ ਲੈਕੇ ਅਮੀਰ ਦੇ ਘਰ ਗਿਆ। ਜਦੋਂ ਉਹ ਪਹੁੰਚੇ ਤਾਂ ਅਮੀਰ ਡਾਂਗਾਂ ਨਾਲ ਉਸ ਦੇ ਪਿਤਾ ਦੇ ਸਿਰ ਅਤੇ ਮੂ੍ੰਹ ਵਿੱਚ ਵਾਰ ਕਰ ਰਿਹਾ ਸੀ । ਉਨ੍ਹਾਂ ਨੇ ਸ਼ੋਰ ਮਚਾਇਆ ਤਾਂ ਮੁਲਜ਼ਮ ਧਮਕੀ ਦਿੰਦੇ ਹੋਏ ਭੱਜ ਗਿਆ ।

ਪੁੱਤਰ ਦੇ ਮੁਤਾਬਿਕ ਮੁਲਜ਼ਮ ਅਮੀਰ ਨੂੰ ਸ਼ੱਕ ਸੀ ਕਿ ਉਸ ਦੇ ਪਿਤਾ ਬਹਾਲ ਸਿੰਘ ਦੇ ਉਸ ਦੀ ਪਤਨੀ ਦੇ ਨਾਲ ਗੈਰ ਕਾਨੂੰਨੀ ਰਿਸ਼ਤਾ ਹੈ । ਇਸੇ ਵਜ੍ਹਾ ਕਰਕੇ ਰਾਜੀਨਾਮਾ ਨਹੀਂ ਕਰਵਾ ਰਿਹਾ । ਇਸੇ ਰੰਜਿਸ਼ ਵਿੱਚ ਉਸ ਨੇ ਪੈਸੇ ਦੇਣ ਦੇ ਬਹਾਨੇ ਬੁਲਾਇਆ ਅਤੇ ਕਤਲ ਕਰ ਦਿੱਤਾ । ਪੁਲਿਸ ਨੇ ਮੁਲਜ਼ਮ ‘ਤੇ ਕੇਸ ਦਰਜ ਕਰਕੇ ਲਾਸ਼ ਦਾ ਪੋਸਟਮਾਰਟਮ ਦੇ ਲਈ ਮੈਡੀਕਲ ਕਾਲਜ ਫਰੀਦਕੋਟ ਭੇਜ ਦਿੱਤਾ ਸੀ।

Exit mobile version