India Punjab

ਸਰਬਜੀਤ ਸਿੰਘ ਨੂੰ ਰਾਹੁਲ ਗਾਂਧੀ ਨੇ ਜਦੋਂ ‘ਸਤਿ ਸ੍ਰੀ ਅਕਾਲ’ ਕਿਹਾ ਤਾਂ ਫਰੀਦਕੋਟ ਦੇ MP ਨੇ ਕਿਹਾ ‘ਉਸ ਨੂੰ ਦਾਦੀ ਦੀ ਗ਼ਲਤੀ ਦਾ ਅਹਿਸਾਸ!’

ਬਿਉਰੋ ਰਿਪੋਰਟ – ਫਰੀਦਕੋਟ ਤੋਂ ਐੱਮਪੀ ਸਰਬਜੀਤ ਸਿੰਘ (MP SARABJEET SINGH) ਦਾ ਲੋਕ ਸਭਾ ਵਿੱਚ ਆਗੂ ਵਿਰੋਧੀ ਧਿਰ ਰਾਹੁਲ ਗਾਂਧੀ ਨੂੰ ਲੈ ਕੇ ਵੱਡਾ ਬਿਆਨ ਵੀ ਸਾਹਮਣੇ ਆਇਆ ਹੈ। ਉਨ੍ਹਾਂ ਨੇ ਇੱਕ ਨਿੱਜੀ ਟੀਵੀ ਚੈਨਲ ਨਾਲ ਗੱਲ ਕਰਦੇ ਹੋਏ ਕਿਹਾ ਮੈਨੂੰ ਲੋਕ ਸਭਾ ਦੀ ਲਾਬੀ ਤੋਂ ਇਕੱਲਾ ਬਾਹਰ ਆ ਰਿਹਾ ਸੀ ਤਾਂ ਮੈਨੂੰ ਪਿੱਛੋ ਅਵਾਜ਼ ਆਈ ‘ਸਤਿ ਸ੍ਰੀ ਅਕਾਲ ਜੀ’ ਫਿਰ ਮੈਂ ਪਿੱਛੇ ਮੁੜ ਕੇ ਵੇਖਿਆ ਰਾਹੁਲ ਗਾਂਧੀ ਨੇ ਮੁੜ ਤੋਂ ਕਿਹਾ ‘ਸਤਿ ਸ੍ਰੀ ਅਕਾਲ ਜੀ’ ਤਾਂ ਮੈਂ ਵੀ ਫਤਿਹ ਬੁਲਾਈ।

ਸਰਬਜੀਤ ਸਿੰਘ ਨੇ ਕਿਹਾ ਮੈਂ ਪਹਿਲਾਂ ਨੋਟਿਸ ਨਹੀਂ ਕੀਤਾ ਸੀ। ਉਨ੍ਹਾਂ ਕਿਹਾ ਕਿ ਸ਼ਾਇਦ ਰਾਹੁਲ ਗਾਂਧੀ ਨੂੰ ਅਹਿਸਾਸ ਹੋਇਆ ਹੋਵੇ ਕਿ ਜੋ ਮੇਰੀ ਦਾਦੀ ਨੇ ਕੀਤਾ ਸੀ ਉਹ ਗ਼ਲਤ ਕੀਤਾ ਸੀ ਤਾਂ ਹੀ ਤਾਂ ਰਾਹੁਲ ਗਾਂਧੀ ਸ੍ਰੀ ਦਰਬਾਰ ਸਾਹਿਬ ਜਾ ਕੇ ਸੇਵਾ ਕਰਦਾ ਹੈ।

ਸਰਬਜੀਤ ਸਿੰਘ ਦੇ ਦੱਸਿਆ ਕਿ ਮੇਰੇ ਪਿਤਾ ਬੇਅੰਤ ਸਿੰਘ ਕਾਫੀ ਲਾਇਕ ਸਨ, ਇਸੇ ਲਈ ਇੰਦਰਾ ਗਾਂਧੀ ਉਨ੍ਹਾਂ ਨੂੰ ਨਾਲ ਲੈ ਕੇ ਜਾਂਦੀ ਸੀ। ਮੇਰੇ ਪਿਤਾ ਇੰਦਰਾ ਗਾਂਧੀ ਨਾਲ ਜਾਪਾਨ ਵੀ ਗਏ ਸਨ ਅਤੇ 2 ਕਲਰ ਟੀਵੀ ਅਤੇ ਵੀਸੀਆਰ ਲੈ ਕੇ ਆਏ ਸਨ। ਪਰ ਜਦੋਂ ਇੰਦਰਾ ਗਾਂਧੀ ਨੇ ਸ੍ਰੀ ਦਰਬਾਰ ਸਾਹਿਬ ’ਤੇ ਹਮਲਾ ਕੀਤਾ ਤਾਂ ਪਿਤਾ ਬੇਅੰਤ ਸਿੰਘ ਬਰਦਾਸ਼ਤ ਨਹੀਂ ਕਰ ਸਕੇ। ਉਨ੍ਹਾਂ ਨੇ ਕਿਸੇ ਨੂੰ ਨਹੀਂ ਦੱਸਿਆ ਅਤੇ ਬਦਲਾ ਲੈਣ ਦਾ ਮਨ ਬਣਾ ਲਿਆ।