Punjab

ਪੰਜਾਬ ਪੁਲਿਸ ਨੇ ਲਾਪਰਵਾਹੀ ਦੀ ਹਰ ਹੱਦ ਕੀਤੀ ਪਾਰ ! ਹੁਣ ਸਿਰ ਫੜ੍ਹ ਕੇ ਬੈਠੀ ਹੈ 2 ਜ਼ਿਲ੍ਹਿਆਂ ਦੀ ਪੁਲਿਸ…

 

ਫ਼ਰੀਦਕੋਟ : ਪੰਜਾਬ ਪੁਲਿਸ ਗੈਂਗਸਟਰਾਂ ਨੂੰ ਲੈ ਕੇ ਕਿੰਨੀ ਸੰਜੀਦਾ ਹੈ ਇਸ ਨੂੰ ਲੈ ਕੇ ਮੁੜ ਤੋਂ ਸਾਹਮਣੇ ਆਈ ਵੱਡੀ ਲਾਪਰਵਾਹੀ ਨੇ ਪੋਲ ਖੋਲ੍ਹ ਦਿੱਤੀ ਹੈ । ਪੁਲਿਸ ਦੀ ਹਿਰਾਸਤ ਤੋਂ ਬੰਬੀਹਾ ਗੈਂਗ ਦਾ ਗੈਂਗਸਟਰ ਫ਼ਰਾਰ ਹੋ ਗਿਆ ਹੈ । ਹੈਰਾਨੀ ਦੀ ਗੱਲ ਇਹ ਹੈ ਕਿ 4 ਦਿਨ ਪਹਿਲਾਂ ਹੀ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕੀਤਾ ਸੀ। ਗੋਲੀ ਲੱਗਣ ਦੀ ਵਜ੍ਹਾ ਕਰਕੇ ਉਹ ਜ਼ਖ਼ਮੀ ਹੋ ਗਿਆ ਸੀ, ਇਸੇ ਲਈ ਫ਼ਰੀਦਕੋਟ ਦੇ ਮੈਡੀਕਲ ਕਾਲਜ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ । ਉੱਥੋਂ ਹੀ ਉਹ ਫ਼ਰਾਰ ਹੋ ਗਿਆ,ਹਾਲਾਂਕਿ ਹਸਪਤਾਲ ਵਿੱਚ ਸੁਰੱਖਿਆ ਦਾ ਪੂਰਾ ਇੰਤਜ਼ਾਮ ਸੀ । ਗੈਂਗਸਟਰ ਸ਼ਮਿੰਦਰ ਲਾਲ ਜੋ ਕਿ ਪਿੰਡ ਚਹਿਲ ਜ਼ਿਲ੍ਹਾ ਫ਼ਰੀਦਕੋਟ ਦਾ ਰਹਿਣ ਵਾਲਾ ਸੀ। ਉਸ ਦੇ ਫ਼ਰਾਰ ਹੋਣ ਦੀ ਪੁਸ਼ਟੀ SSP ਫ਼ਰੀਦਕੋਟ ਨੇ ਆਪ ਕੀਤੀ ਹੈ।

ਹਸਪਤਾਲ ਵਿੱਚ 2 ਜ਼ਿਲਿਆਂ ਦੀ ਪੁਲਿਸ ਤਾਇਨਾਤ ਸੀ

ਗੈਂਗਸਟਰ ਦੇ ਪੈਰ ਵਿੱਚ ਗੋਲੀ ਲੱਗਣ ‘ਤੇ 4 ਦਿਨ ਪਹਿਲਾਂ ਹੀ ਉਸ ਨੂੰ ਮੈਡੀਕਲ ਕਾਲਜ ਵਿੱਚ ਇਲਾਜ ਦੇ ਲਈ ਦਾਖਲ ਕਰਵਾਇਆ ਗਿਆ ਸੀ । ਇੱਥੇ ਹੀ ਗੈਂਗਸਟਰ ਲਾਰੰਸ ਬਿਸ਼ਨੋਈ ਵੀ ਭਰਤੀ ਹੈ । ਜਿਸ ਦਾ ਟਾਈਫ਼ਾਈਡ ਦਾ ਇਲਾਜ ਚੱਲ ਰਿਹਾ ਹੈ। ਉਸ ਦੀ ਸੁਰੱਖਿਆ ਵਿੱਚ ਬਠਿੰਡਾ ਅਤੇ ਫ਼ਰੀਦਕੋਟ ਜ਼ਿਲ੍ਹੇ ਦੀ ਪੁਲਿਸ ਲੱਗੀ ਹੈ। ਪੂਰਾ ਮੈਡੀਕਲ ਕਾਲਜ ਅਤੇ ਹਸਪਤਾਲ ਪੁਲਿਸ ਦੇ ਨਾਲ ਭਰਿਆ ਸੀ। ਇਸ ਦੇ ਬਾਵਜੂਦ ਗੈਂਗਸਟਰ ਦਾ ਦੌੜਨਾ ਪੁਲਿਸ ਦੀ ਵੱਡੀ ਲਾਪਰਵਾਹੀ ਹੈ ।

ਪੁਲਿਸ ਦੀ ਵਰਕਿੰਗ ‘ਤੇ ਵੀ ਉੱਠੇ ਸਵਾਲ

ਇਹ ਪਹਿਲਾਂ ਮੌਕਾ ਨਹੀਂ ਹੈ ਇਸ ਤੋਂ ਪਹਿਲਾਂ ਵੀ ਕਈ ਮੁਲਜ਼ਮ ਪੁਲਿਸ ਦੀ ਗ੍ਰਿਫ਼ਤ ਤੋਂ ਫ਼ਰਾਰ ਹੋ ਚੁੱਕੇ ਹਨ। ਪਰ ਜਿਸ ਹਸਪਤਾਲ ਨੂੰ ਲਾਰੰਸ ਬਿਸ਼ਨੋਈ ਦੀ ਵਜ੍ਹਾ ਕਰਕੇ ਸੁਰੱਖਿਆ ਦੇ ਕਿਲ੍ਹੇ ਵਾਂਗ ਬਣਾਇਆ ਗਿਆ ਉੱਥੋਂ ਬੰਬੀਹਾ ਗਰੁੱਪ ਦੇ ਗੈਂਗਸਟਰ ਦਾ ਫ਼ਰਾਰ ਹੋਣਾ ਵੱਡੇ ਸਵਾਲ ਖੜੇ ਕਰ ਰਿਹਾ ਹੈ। CIA ਸਟਾਫ਼ ਇੰਸਪੈਕਟਰ ਹਰਬੰਸ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਸੋਮਵਾਰ ਨੂੰ ਅੱਧੀ ਰਾਤ ਬੀੜ ਸਿਕਖਾਵਾਲਾ ਤੋਂ ਗੈਂਗਸਟਰ ਸ਼ਮਿੰਦਰ ਨੂੰ ਗ੍ਰਿਫ਼ਤਾਰ ਕੀਤਾ ਸੀ।