Sports

ਕੌਮਾਂਤਰੀ ਹਾਕੀ ਖਿਡਾਰੀ ਪਰਮਜੀਤ ਦੀ ਸਾਰ ਲਓ ‘ਮਾਨ ਸਰਕਾਰ’! 1 ਰੁਪਏ 25 ਪੈਸੇ ‘ਚ ਬੋਰੀਆਂ ਚੁੱਕਦਾ !

Hockey player paramjeet doing labour work

ਬਿਊਰੋ ਰਿਪੋਰਟ : ਮਾਨ ਸਰਕਾਰ ਨੇ ਕੁਝ ਮਹੀਨੇ ਪਹਿਲਾਂ ‘ਖੇਡਾ ਵਤਨ ਪੰਜਾਬ’ ਦੀਆਂ ਕਰਵਾਇਆ ਅਤੇ ਦਾਅਵਾ ਕੀਤਾ ਸੂਬੇ ਵਿੱਚ ਖੇਡਾਂ ਨੂੰ ਉਤਸ਼ਾਹਿਤ ਕਰਨ ਦੇ ਲਈ ਉਹ ਵੱਡੇ ਕਦਮ ਚੁੱਕੇਗੀ । ਪਰ ਇਸ ਤੋਂ ਪਹਿਲਾਂ ਪੁਰਾਣੇ ਖਿਡਾਰੀਆਂ ਨੂੰ ਸਾਂਭਣਾ ਵੀ ਜ਼ਰੂਰੀ ਹੈ। ਜੋ ਸੱਟ ਦੀ ਵਜ੍ਹਾ ਗੁਰਬਤ ਦੀ ਜ਼ਿੰਦਗੀ ਜੀਅ ਰਹੇ ਹਨ । ਇਨ੍ਹਾਂ ਵਿੱਚੋ ਹੀ ਇੱਕ ਹੈ ਹਾਕੀ ਖਿਡਾਰੀ ਪਰਮਜੀਤ ਸਿੰਘ ਜੋ ਪੱਲੇਦਾਰੀ ਕਰਕੇ 1 ਬੋਰੀ ਦੇ ਪਿੱਛੇ 1 ਰੁਪਏ 25 ਪੈਸ ਕਮਾਉਣ ਨੂੰ ਮਜ਼ਬੂਰ ਹੈ ਤਾਂਕੀ ਉਸ ਦੇ ਘਰ ਚੁੱਲਾ ਬਲ ਜਾਵੇ । ਪਰਮਜੀਤ ਮੌਜੂਦਾ ਭਾਰਤੀ ਹਾਕੀ ਟੀਮ ਦੇ ਖਿਡਾਰੀਆਂ ਨਾਲ ਵੀ ਖੇਡਿਆ ਹੈ ।

ਪਰਮਜੀਤ ਸਿੰਘ ਫਰੀਦਕੋਟ ਦਾ ਰਹਿਣ ਵਾਲਾ ਹੈ ਕਦੇ ਇਸ ਦੇ ਹੱਥਾਂ ਵਿੱਚ ਹਾਕੀ ਹੁੰਦੀ ਸੀ । ਕੌਮੀ ਅਤੇ ਸੂਬੇ ਪੱਧਰ ‘ਤੇ ਖੇਡਣ ਦੇ ਬਾਵਜੂਦ ਉਸ ਨੂੰ ਨੌਕਰਕੀਆਂ ਦਾ ਲਾਰੇ ਮਿਲੇ ਅਤੇ ਜਦੋਂ ਖੇਡ ਦੌਰਾਨ ਜ਼ਖਮੀ ਹੋਇਆ ਤਾਂ ਕਿਸੇ ਨੇ ਸਾਰ ਨਹੀਂ ਲਈ । ਹਾਲਾਂਕਿ ਸੱਟ ਠੀਕ ਹੋਣ ਤੋਂ ਬਾਅਦ ਮੁੜ ਤੋਂ ਪਰਮਜੀਤ ਸਿੰਘ ਨੇ ਵਾਪਸੀ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਉਸ ਤਾਕਤ ਨਾਲ ਨਹੀਂ ਵਾਪਸੀ ਕਰ ਸਕਿਆ । ਨਤੀਜਾ ਕੋਈ ਪੁੱਛਣ ਵਾਲਾ ਨਹੀਂ ਹੈ ਬੱਚਿਆਂ ਦਾ ਪੇਟ ਪਾਲਨ ਦੇ ਲਈ ਉਹ ਰੋਜ਼ਾਨਾ ਆਪਣੀ ਪਿੱਠ ‘ਤੇ 450 ਬੋਰੀਆਂ ਦਾ ਭਾਰ ਚੁੱਕ ਦਾ ਹੈ ਅਤੇ ਫਿਰ ਘਰ ਸਾਢੇ ਚਾਰ ਸੌ ਰੁਪਏ ਲੈਕੇ ਜਾਂਦਾ ਹੈ ।

ਅੰਡਰ 18 ਹਾਕੀ ਨੈਸ਼ਨਲ ਅਤੇ SAI ਦੀ ਟੀਮ ਦਾ ਹਿੱਸਾ ਰਿਹਾ

ਪਰਮਜੀਤ ਨੇ ਫਰੀਦਕੋਟ ਦੇ ਸਰਕਾਰੀ ਬਿਜੇਂਦਰਾ ਕਾਲਜ ਤੋਂ ਹਾਕੀ ਦੀ ਕੋਚਿੰਗ ਲਈ । 2007 ਵਿੱਚ NIS ਪਟਿਆਲਾ ਵਿੱਚ ਹਾਕੀ ਖੇਡਣ ਦੇ ਲਈ ਚੋਣ ਹੋਈ । 2009 ਵਿੱਚ ਪਰਮਜੀਤ ਪਹਿਲਾਂ ਕੇਂਦਰ ਦੇ ਨਾਲ ਰਿਹਾ ਫਿਰ ਪੰਜਾਬ ਪੁਲਿਸ ਅਤੇ ਪੰਜਾਬ ਸਟੇਟ ਇਲੈਕਟ੍ਰੀਸਿਟੀ ਬੋਰਡ ਦੇ ਲਈ ਤਿੰਨ ਸਾਲ ਤੱਕ ਕਾਂਟਰੈਕਟ ਹਾਕੀ ਖੇਡੀ। ਪਟਿਆਲਾ ਵਿੱਚ ਪਰਮਜੀਤ ਅੰਡਰ -16,ਅੰਡਰ-18 ਅਤੇ ਹਾਕੀ ਨੈਸ਼ਨਲ SAI ਦੀ ਜੁਆਇੰਟ ਟੀਮ ਦਾ ਹਿੱਸਾ ਰਿਹਾ। ਇਸ ਟੀਮ ਨੇ ਆਂਧਰਾ ਵਿੱਚ ਅੰਡਰ -16 ਨੈਸ਼ਨਲ ਸਿਲਵਰ ਤਮਗਾ ਹਾਸਲ ਕੀਤਾ ।

ਪਰਮਜੀਤ ਸਿੰਘ ਪੈਪਸੂ ਟੀਮ ਅਤੇ ਪੰਜਾਬ ਟੀਮ ਦੇ ਲਈ 2 ਕੌਮੀ ਮੈਡਲ ਲੈਕੇ ਵਾਪਸ ਪਰਤਿਆ ਅਤੇ 2007 ਵਿੱਚ ਬੰਗਲਾਦੇਸ਼ ਵਿੱਚ ਪ੍ਰਬੰਧਕ ਜੂਨੀਅਰ ਏਸ਼ੀਆ ਕੱਪ ਦੇ ਲ਼ਈ ਭਾਰਤੀ ਜੂਨੀਅਰ ਹਾਕੀ ਟੀਮ ਦਾ ਹਿੱਸਾ ਬਣੇ । ਪ੍ਰਸ਼ਾਸਨਿਕ ਕਾਰਨਾਂ ਦੀ ਵਜ੍ਹਾ ਕਰਕੇ ਟੂਰਨਾਮੈਂਟ ਰੱਦ ਹੋ ਗਇਆ ।

ਗਰੀਬੀ ਵਿੱਚ ਗੁਜ਼ਰਿਆ ਬਚਪਨ

ਪਰਮਜੀਤ ਨੇ ਦੱਸਿਆ ਕੀ ਉਸ ਦਾ ਜੀਵਨ ਗਰੀਬੀ ਵਿੱਚ ਬੀਤੀਆਂ । ਜਦੋਂ ਉਹ ਪਟਿਆਲ਼ਾ ਦੇ SAI ਦੇ ਲਈ ਚੁਣੇ ਗਏ ਸਨ ਤਾਂ ਹਾਕੀ ਖਰੀਦਣ ਦੇ ਲਈ ਪੈਸੇ ਨਹੀਂ ਸਨ । ਪਰ ਉਸ ਦਾ ਭਾਰਤ ਲਈ ਖੇਡਣ ਦਾ ਸੁਪਣਾ ਕਮਜ਼ੋਰ ਨਹੀਂ ਪਿਆ । ਜਦੋ ਉਸ ਦੀ ਚੋਣ ਜੂਨੀਅਰ ਏਸ਼ੀਆ ਕੱਪ ਲਈ ਹੋਈ ਤਾਂ ਉਸ ਨੂੰ ਬਲੇਜ਼ਰ ਵੀ ਮਿਲਿਆ । ਉਸ ਨੇ ਦੱਸਿਆ ਕੀ ਟੋਕਿਉ ਓਲੰਪਿਕ ਵਿੱਚ ਭਾਰਤੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ,ਰੂਪਿੰਦਰ ਪਾਲ ਸਿੰਘ,ਲਲਿਤ,ਕੋਥਾਜੀਤ ਸਿੰਘ ਵਰਗੇ ਖਿਡਾਰੀ SAI ਦੀ ਟੀਮ ਵਿੱਚ ਮੇਰੇ ਨਾਲ ਖੇਡ ਚੁਕੇ ਹਨ ।

ਖੱਬੇ ਹੱਥ ਵਿੱਚ ਲੱਗੀ ਸੱਟ

2012 ਵਿੱਚ ਪਰਮਜੀਤ ਦੇ ਖੱਬੇ ਹੱਥ ਵਿੱਚ ਸੱਟ ਲੱਗ ਗਈ ਸੀ । ਇਸ ਸਾਲ ਤੋਂ ਵੱਧ ਸਮੇਂ ਤੱਕ ਉਹ ਖੇਡ ਤੋਂ ਦੂਰ ਰਿਹਾ ਸੀ। ਸੱਟ ਦੇ ਬਾਅਦ ਵਾਪਸੀ ਕੀਤੀ,ਕੌਮੀ ਅਤੇ ਸਥਾਨਕ ਪੱਧਰ ਦੇ ਕਈ ਹਾਕੀ ਮੁਕਾਬਲੇ ਖੇਡ । ਪਰ ਉਹ ਪੂਰੀ ਤਰ੍ਹਾਂ ਨਾਲ ਆਪਣੀ ਫਾਰਮ ਨੂੰ ਹਾਸਲ ਨਹੀਂ ਕਰ ਸਕਿਆ । 2015 ਦੇ ਬਾਅਦ ਹਾਕੀ ਪੂਰੀ ਤਰ੍ਹਾਂ ਨਾਲ ਛੁੱਟ ਗਈ । ਕਿਸੇ ਨੇ ਪਰਮਜੀਤ ਸਿੰਘ ਦਾ ਹੱਥ ਨਹੀਂ ਫੜਿਆ। ਫਿਲਹਾਲ ਉਹ ਪੱਲੇਦਾਰੀ ਕਰਦਾ ਹੈ ਅਤੇ ਕਿਰਾਏ ਦੇ ਮਕਾਨ ਵਿੱਚ ਪਤਨੀ ਅਤੇ ਪੁੱਤਰ ਦੇ ਨਾਲ ਰਹਿੰਦਾ ਹੈ । ਇਸ ਦੇ ਬਾਵਜੂਦ ਉਸ ਦਾ ਸੁਪਣਾ ਆਪਣੇ ਪੁੱਤਰ ਨੂੰ ਹਾਕੀ ਖਿਡਾਰੀ ਦਾ ਹੈ ।

ਪੁੱਤਰ ਤੋਂ ਉਮੀਦਾਂ

ਪਰਮਜੀਤ ਦਾ ਪੁੱਤਰ 5 ਸਾਲ ਦਾ ਹੈ । ਸ਼ਾਮ ਨੂੰ ਕੰਮ ਤੋਂ ਪਰਤਨ ਬਾਅਦ ਜਦੋਂ ਉਹ ਪੁੱਤਰ ਵਿਕਰਾਂਤ ਦਾ ਚਿਹਰਾ ਵੇਖ ਦਾ ਹੈ ਤਾਂ ਉਸ ਦੀ ਸਾਰੀ ਥਕਾਨ ਦੂਰ ਹੋ ਜਾਂਦੀ ਹੈ । ਉਹ ਦੱਸ ਦਾ ਹੈ ਕੀ ਉਸ ਦਾ ਪੁੱਤਰ ਹੁਣੇ ਤੋਂ ਹੀ ਪਲਾਸਟਿਕ ਹਾਕੀ ਦੇ ਨਾਲ ਖੇਡ ਦਾ ਹੈ। ਪਰਮਜੀਤ ਦਾ ਮੰਨਣਾ ਹੈ ਕੀ ਉਸ ਦਾ ਪੁੱਤਰ ਉਸ ਦੇ ਹਾਲਾਤ ਇੱਕ ਦਿਨ ਜ਼ਰੂਰ ਬਦਲੇਗਾ ।