ਬਿਉਰੋ ਰਿਪੋਰਟ – ਐਂਟੀ ਗੈਂਗਸਟਰ ਟਾਕਸ ਫੋਰਸ ਅਤੇ ਫਰੀਦਕੋਟ ਪੁਲਿਸ ਦੇ ਜੁਆਇੰਟ ਆਪਰੇਸ਼ਨਸ ਦੇ ਦੌਰਾਨ ਸ਼ੁੱਕਰਵਾਰ ਸਵੇਰ ਮੁਠਭੇੜ ਦੇ ਬਾਅਦ ਵਿਦੇਸ਼ ਵਿੱਚ ਬੈਠੇ ਗੈਂਗਸਟਰ ਗੌਰਵ ਉਰਫ ਲੱਕੀ ਪਟਿਆਲ ਅਤੇ ਦਵਿੰਦਰ ਬੰਬੀਬਾ ਗੈਂਗ ਦੇ ਇੱਕ ਗੁਰਗੇ ਨੂੰ ਗ੍ਰਿਫਤਾਰ ਕੀਤਾ ਗਿਆ ਹੈ । ਮੁਲਜ਼ਮ ਦੀ ਪਹਿਚਾਣ ਮੋਗਾ ਦੇ ਪਿੰਡ ਤਲਵੰਡੀ ਭੰਗੇਰਿਆ ਦੇ ਰਹਿਣ ਵਾਲੇ ਮਨਪ੍ਰੀਤ ਸਿੰਘ ਉਰਫ ਮੰਨਾ ਦੇ ਰੂਪ ਵਿੱਚ ਹੋਈ ਹੈ । ਜਿਸ ‘ਤੇ 6 FIR ਦਰਜ ਹੈ । ਮੁਲਜ਼ਮਾਂ ਨੂੰ ਹਾਲ ਵਿੱਚ ਹੀ ਮੋਗਾ ਦੇ ਪਿੰਡ ਕਪੂਰੇ ਵਿੱਚ ਕਤਲ ਅਤੇ ਜਗਰਾਓਂ ਦੇ ਰਾਜਾ ਢਾਬੇ ‘ਤੇ ਫਾਇਰਿੰਗ ਦੀ ਵਾਰਦਾਤ ਵਿੱਚ ਸ਼ਾਮਲ ਸੀ ।
ਇਸ ਮਾਮਲੇ ਵਿੱਚ SSP ਫਰੀਦਕੋਟ ਡਾਕਟਰ ਪ੍ਰਗਿਆ ਜੈਨ ਨੇ ਕਿਹਾ ਉਨ੍ਹਾਂ ਨੂੰ ਇਤਲਾਹ ਮਿਲੀ ਸੀ ਕਿ ਸ਼ੂਟਰ ਮਨਪ੍ਰੀਤ ਸਿੰਘ ਉਰਫ ਮੰਨੀ ਪਿਛਲੇ ਕੁਝ ਦਿਨਾਂ ਤੋਂ ਫਰੀਦੋਟ ਖੇਤ ਵਿੱਚ ਘੁੰਮ ਰਿਹਾ ਸੀ । ਇਸ ਇਤਲਾਹ ਦੇ ਬਾਅਦ AGTF ਅਤੇ ਫਰੀਦਕੋਟ ਪੁਲਿਸ ਦੇ CIA ਸਟਾਫ ਜੈਤੋ ਵੱਲੋਂ ਪਿੰਡ ਘੁਗਿਆਨਾ ਦੇ ਸਾਦਿਕ ਰੋਡ ‘ਤੇ ਨਾਕੇਬੰਦੀ ਕੀਤੀ ਗਈ ਸੀ ।
ਜਦੋਂ ਮੁਲਜ਼ਮ ਮੋਟਰਸਾਈਕਲ ‘ਤੇ ਆਉਂਦਾ ਵਿਖਾਈ ਦਿੱਤਾ ਤਾਂ ਉਸ ਨੂੰ ਰੋਕਣ ਦੇ ਲਈ ਇਸ਼ਾਰਾ ਕੀਤਾ ਗਿਆ ਉਸ ਨੇ ਪੁਲਿਸ ‘ਤੇ ਫਾਇਰਿੰਗ ਕਰ ਦਿੱਤੀ । ਪੁਲਿਸ ਵੱਲੋਂ ਆਤਮ ਰੱਖਿਆ ਵਿੱਚ ਜਵਾਬੀ ਫਾਇਰਿੰਗ ਕੀਤੀ ਗਈ । ਜਿਸ ਵਿੱਚ ਮੁਲਜ਼ਮ ਜਖਮੀ ਹੋ ਗਿਆ । ਪੁਲਿਸ ਨੇ ਉਸ ਦੇ ਕੋਲ ਇੱਕ ਪੁਆਇੰਟ 30 ਬੋਰ ਦੀ ਪਿਸਤੌਰ ਅਤੇ 0.4 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ।
2 ਵਾਰਦਾਤਾਂ ਤੋਂ ਇਲਾਵਾ ਉਹ ਲੋਕਾਂ ਨੂੰ ਡਰਾਉਂਦਾ ਅਤੇ ਧਮਕਾਉਂਦਾ ਅਤੇ ਫਿਰੌਤੀ ਵਸੂਲਣ ਦਾ ਕੰਮ ਕਰਦਾ ਸੀ । ਪੁਲਿਸ ਰਿਕਾਰਡ ਦੇ ਮੁਤਾਬਿਕ ਉਹ ਬੰਬੀਬਾ ਗੈਂਗ ਦਾ ਸਰਗਰਮ ਸ਼ੂਟਰ ਸੀ । ਉਸ ਤੇ ਕੁੱਲ 6 ਅਪਰਾਧਿਕ ਕੇਸ ਦਰਜ ਸਨ ।