ਬਿਉਰੋ ਰਿਪੋਰਟ : ਸਰਕਾਰੀ ਮੁਲਾਜ਼ਮਾਂ ਦੇ ਲਈ ਹੁਣ ਡਰੈਸ ਕੋਡ ਜਾਰੀ ਕੀਤਾ ਗਿਆ ਹੈ। ਫਰੀਦਕੋਟ ਦੇ ਡੀਸੀ ਦਫਤਰ ਵੱਲੋਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਮੁਲਾਜ਼ਮ ਟੀ-ਸ਼ਰਟ ਅਤੇ ਜੀਨਸ ਪਾਕੇ ਦਫਤਰ ਨਾ ਆਉਣ । ਨਵੇਂ ਹੁਕਮਾਂ ਦੇ ਮੁਤਾਬਿਕ ਮੁਲਾਜ਼ਮ ਅਤੇ ਅਧਿਕਾਰੀ ਰਸਮੀ ਕੱਪੜਿਆਂ ਵਿੱਚ ਹੀ ਦਫਤਰ ਆਉਣਗੇ ।
ਡੀਸੀ ਦਫਤਰ ਵੱਲੋਂ ਜਾਰੀ ਪੱਤਰ ਵਿੱਚ ਕਿਹਾ ਗਿਆ ਹੈ ਸਰਕਾਰੀ ਦਫਤਰਾਂ ਵਿੱਚ ਕਈ ਮੁਲਾਜ਼ਮ ਟੀ-ਸ਼ਰਟ ਅਤੇ ਜੀਨ ਪਾਕੇ ਆਉਂਦੇ ਹਨ ਜਿਸ ਨਾਲ ਜਨਤਾ ਵਿੱਚ ਚੰਗਾ ਪ੍ਰਭਾਵ ਨਹੀਂ ਪੈਂਦਾ ਹੈ ਅਤੇ ਇਹ ਰਵਾਇਤ ਚੰਗੀ ਨਹੀਂ ਹੈ । ਇਸ ਲਈ ਅਧਿਕਾਰੀਾਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਰਸਮੀ ਕੱਪੜੇ ਪਾਕੇ ਆਉਣ ।
ਇਸ ਤੋਂ ਪਹਿਲਾਂ ਪੰਜਾਬੀ ਵਿਜੀਲੈਂਸ ਬਿਉਰੋ ਨੇ ਵੀ ਅਧਿਕਾਰੀਆਂ ਦੇ ਜੀਨਸ ਅਤੇ ਟੀ-ਸ਼ਰਟ ਪਾਉਣ ‘ਤੇ ਰੋਕ ਲੱਗਾ ਦਿੱਤੀ ਸੀ । ਸਰਕਾਰ ਨੇ ਹੁਕਮ ਜਾਰੀ ਕਰਦੇ ਹੋਏ ਕਿਹਾ ਕਿ ਦਫਤਰ ਵਿੱਚ ਬੈਠਣ ਵਾਲੇ ਅਧਿਕਾਰੀਾਆਂ ਦੇ ਲਈ ਇਹ ਜ਼ਰੂਰੀ ਹੋਵੇਗਾ । ਹਰ ਰੈਂਕ ਦੇ ਅਧਿਕਾਰੀ ਨੂੰ ਰਸਮੀ ਕੱਪੜੇ ਪਾਉਣੇ ਹੋਣਗੇ ।
ਪੰਜਾਬ ਵਿੱਚ ਸਿਰਫ ਫੀਲਡ ‘ਤੇ ਡਿਊਟੀ ਕਰਨ ਵਾਲੇ ਮੁਲਾਜ਼ਮਾਂ ਅਤੇ ਅਧਿਕਾਰੀਆਂ ਨੂੰ ਛੋਟ ਦਿੱਤੀ ਗਈ ਸੀ । ਕਿਉਂਕਿ ਫੀਲਡ ਡਿਊਟੀ ਦੇ ਸਮੇਂ ਕਈ ਤਰ੍ਹਾਂ ਦੀ ਸਾਵਧਾਨੀਆਂ ਰੱਖਣੀ ਜ਼ਰੂਰੀ ਹੁੰਦੀ ਹੈ। ਇਹ ਹੀ ਕਾਰਨ ਹੈ ਕਿ ਸੂਬਾ ਸਰਕਾਰ ਨੇ ਸਿਰਫ ਦਫਤਰ ਵਿੱਚ ਕੰਮ ਕਰਨ ਵਾਲੇ ਮੁਲਾਜ਼ਮ ਅਤੇ ਅਧਿਕਾਰੀਆਂ ਲਈ ਹੀ ਨਿਯਮ ਬਣਾਇਆ ਗਿਆ ਸੀ ।