ਫ਼ਰੀਦਕੋਟ ਅਦਾਲਤ ਨੇ ਅੱਜ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਬਰੀ ਕਰ ਦਿੱਤਾ ਹੈ। ਅਦਾਲਤ ਨੇ ਉਸ ਨੂੰ 50 ਲੱਖ ਰੁਪਏ ਦੀ ਰੰਗਦਾਰੀ ਮਾਮਲੇ ’ਚ ਬਰੀ ਕੀਤਾ ਹੈ। ਕੋਟਕਪੁਰਾ ਵਿਚ ਵਪਾਰੀ ਨੂੰ ਫਿਰੌਤੀ ਲਈ ਧਮਕੀਆਂ ਦਿੱਤੀਆਂ ਗਈਆਂ ਸਨ। ਬਿਸ਼ਨੋਈ ’ਤੇ 2018 ਵਿਚ ਇਸ ਸੰਬੰਧੀ ਮਾਮਲਾ ਦਰਜ ਕੀਤਾ ਗਿਆ ਸੀ। ਸਬੂਤਾਂ ਦੀ ਘਾਟ ਕਾਰਨ ਅਦਾਲਤ ਨੇ ਲਾਰੈਂਸ ਬਿਸ਼ਨੋਈ ਨੂੰ ਬਰੀ ਕਰ ਦਿੱਤਾ ਹੈ।
ਜਾਣਕਾਰੀ ਮੁਤਾਬਿਕ ਕੋਟਕਪੂਰਾ ਦੇ ਇੱਕ ਵਪਾਰੀ ਨੂੰ whatsapp ਤੇ ਇੱਕ ਕਾਲ ਕਰ ਆਪਣੇ ਆਪ ਨੂੰ ਗੋਲਡੀ ਬਰਾੜ ਦੱਸ ਲਾਰੈਂਸ ਬਿਸ਼ਨੋਈ ਲਈ 50 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਗਈ ਸੀ ਅਤੇ ਉਸ ਦੀ ਡਿਮਾਂਡ ਪੁਰੀ ਨਾ ਕਰਨ ਦੀ ਸੂਰਤ ’ਚ ਵਪਾਰੀ ਦੇ ਪਰਿਵਾਰ ਨੂੰ ਜਾਨੀ ਨੁਕਸਾਨ ਪਹੁਚਾਉਣ ਦੀ ਧਮਕੀ ਦਿੱਤੀ ਗਈ ਸੀ ਜਿਸ ਨੂੰ ਲੈ ਕੇ ਕੋਟਕਪੂਰਾ ਸਿਟੀ ਅੰਦਰ ਲਾਰੈਂਸ ਬਿਸ਼ਨੋਈ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ ਅਤੇ ਇਕ ਕੇਸ ਦੇ ਸਬੰਧ ’ਚ ਲਾਰੈਂਸ ਬਿਸ਼ਨੋਈ ਨੂੰ ਜਦ ਪੰਜਾਬ ਲਿਆਂਦਾ ਗਿਆ ਸੀ ਤਾਂ ਫ਼ਰੀਦਕੋਟ ਪੁਲਿਸ ਵੱਲੋਂ ਉਕਤ ਫਿਰੌਤੀ ਮਾਮਲੇ ’ਚ ਲਾਰੈਂਸ ਦੀ ਗ੍ਰਿਫ਼ਤਾਰੀ ਪਾ ਕੇ ਉਸ ਨੂੰ ਫਰੀਦਕੋਟ ਅਦਾਲਤ ਚ ਪੇਸ਼ ਕੀਤਾ ਗਿਆ ਸੀ ਜਦ ਕਿ ਬਾਅਦ ਚ ਵੀਡੀਓ ਕਾਨਫਰੈਂਸਿੰਗ ਦੁਆਰਾ ਉਸ ਦੀ ਪੇਸ਼ੀ ਹੁੰਦੀ ਰਹੀ।
ਇਸ ਸਬੰਧੀ ਲਾਰੈਂਸ ਦੇ ਵਕੀਲ ਅਮਿਤ ਮਿੱਤਲ ਨੇ ਦੱਸਿਆ ਕਿ ਸ਼ਿਕਾਇਤ ਕਰਤਾ ਧਿਰ ਵੱਲੋਂ ਅਦਾਲਤ ’ਚ ਆਪਣਾ ਪੱਖ ਰਖਿਆ ਪਰ ਸਾਡੀਆਂ ਜਵਾਬੀ ਦਲੀਲਾਂ ਨਾਲ ਸਹਿਮਤ ਹੁੰਦੇ ਹੋਏ ਅਦਾਲਤ ਵੱਲੋਂ ਇਸ ਕੇਸ ’ਚੋਂ ਬਰੀ ਕਰਨ ਦਾ ਹੁਕਮ ਸੁਣਾਇਆ ਗਿਆ ਹੈ।