ਬਿਉਰੋ ਰਿਪੋਰਟ : ਫਰੀਦਕੋਟ ਵਿੱਚ ਅਜਿਹਾ ਭਾਣਾ ਵਰਤਿਆ ਜਿਸ ਨੂੰ ਸੁਣ ਕੇ ਰੂਹ ਕੰਬ ਜਾਵੇਗੀ । ਘਰ ਵਿੱਚ ਧੀ ਦੀ ਬਰਾਤ ਦੀ ਉਡੀਕ ਹੋ ਰਹੀ ਸੀ, ਮਹਿਮਾਨ ਆਏ ਹੋਏ ਸਨ । ਹਲਵਾਲੀ ਵੱਖ-ਵੱਖ ਖਾਣੇ ਦਾ ਸਮਾਨ ਬਣਾ ਰਹੇ ਸਨ,ਮਾਪਿਆਂ ਨੂੰ ਧੀਅ ਦੇ ਵਿਆਹ ਦਾ ਚਾਹ ਸੀ । ਪਰ ਅਚਾਨਕ ਬਰਾਤ ਪਹੁੰਚਣ ਤੋਂ ਕੁਝ ਹੀ ਘੰਟੇ ਪਹਿਲਾਂ ਪਿਤਾ ਨੂੰ ਦਿਲ ਦਾ ਦੌਰਾ ਪੈ ਗਿਆ ਅਤੇ ਉਨ੍ਹਾਂ ਨੇ ਸਾਹ ਛੱਡ ਦਿੱਤੇ । ਪੂਰਾ ਮਾਹੌਲ ਗਮਗੀਨ ਹੋ ਗਿਆ,ਕਿਸੇ ਨੂੰ ਸਮਝ ਨਹੀਂ ਆ ਰਹੀ ਸੀ ਹੁਣ ਕੀ ਕਰੀਏ । ਧੀ ਨੂੰ ਵਿਦਾ ਕਰੀਏ ਜਾਂ ਫਿਰ ਪਿਤਾ ਦਾ ਸਸਕਾਰ ਕਰੀਏ । ਬਰਾਤ ਵੀ ਰਵਾਨਾ ਹੋ ਗਈ ਸੀ ਅਤੇ ਪਹੁੰਚਣ ਵਾਲੀ ਸੀ । ਘਰ ਦੇ ਸਾਰੇ ਰਿਸ਼ਤੇਦਾਰਾਂ ਨੇ ਫਿਰ ਦਿਲ ‘ਤੇ ਪੱਥਰ ਰੱਖ ਕੇ ਉਹ ਫੈਸਲਾ ਕੀਤਾ ਜੋ ਕਿਸੇ ਵੀ ਧੀ ਦੇ ਲਈ ਆਪਣੀ ਜ਼ਿੰਦਗੀ ਦੇ ਸਭ ਤੋਂ ਖੂਬਸੂਰਤ ਮੌਕੇ ਕਿਸੇ ਭਿਆਨਕ ਸੁਪਣੇ ਤੋਂ ਘੱਟ ਨਹੀਂ ਸੀ।
ਪਰਿਵਾਰ ਨੇ ਫੈਸਲਾ ਲਿਆ ਕਿ ਬਰਾਤ ਆ ਰਹੀ ਹੈ ਤਾਂ ਵਿਆਹ ਨੂੰ ਹੋਣ ਦਿੱਤਾ ਜਾਵੇ। ਪਿਤਾ ਦਾ ਵੀ ਇਹ ਹੀ ਸੁਪਣਾ ਸੀ ਕਿ ਧੀ ਖੁਸ਼ੀ-ਖੁਸ਼ੀ ਘਰ ਤੋਂ ਵਿਦਾ ਹੋਵੇ। ਪਰ ਆਪਣੇ ਹੱਥੋ ਭੇਜਣ ਦਾ ਸੁਪਣਾ ਤਾਂ ਪਿਤਾ ਦਾ ਅਧੂਰਾ ਰਹਿ ਗਿਆ ਪਰ ਧੀ ਨੇ ਪਰਿਵਾਰ ਦੇ ਸਮਝਾਉਣ ਤੋਂ ਬਾਅਦ ਲਾਵਾ ਫੇਰੇ ਲਏ ਅਤੇ ਬਾਅਦ ਵਿੱਚੋ ਪਿਤਾ ਦਾ ਸਸਕਾਰ ਕੀਤਾ ਗਿਆ ।
ਪਰਿਵਾਰ ਲਈ ਇਹ ਘੜੀ ਕਿੰਨੀ ਔਖੀ ਸੀ ਕਿ ਇੱਕ ਪਾਸੇ ਧੀ ਦੀ ਡੋਲੀ ਸੀ ਤਾਂ ਦੂਜੇ ਪਾਸੇ ਧੀ ਨੂੰ ਜਨਮ ਦੇਣ ਵਾਲੇ ਪਿਤਾ ਦੀ ਲਾਸ਼ । ਧੀ ਦਾ ਵਿਆਹ ਕਹਿ ਲਿਓ ਜਾਂ ਫਿਰ ਪਿਤਾ ਦੀ ਅੰਤਿਮ ਯਾਤਰਾ ਵਿੱਚ ਸ਼ਾਮਲ ਹਰ ਇੱਕ ਸ਼ਖਸ ਦਾ ਸੋਚ ਸੋਚ ਕੇ ਬੁਰਾ ਹਾਲ ਸੀ ਕਿ ਉਹ ਪਰਿਵਾਰ ਨੂੰ ਇਸ ਮੌਕੇ ਕੀ ਕਹਿਕੇ ਦਿਲਾਸਾ ਦੇਣ। ਇਹ ਪੂਰੀ ਘਟਨਾ ਫਰੀਦਕੋਟ ਸ਼ਹਿਰ ਦੇ ਬਾਜੀਗਰ ਬਸਤੀ ਵਿੱਚ ਹੋਈ ਹੈ ।
ਦੁਪਹਿਰ ਬਾਅਦ ਸਸਕਾਰ ਕੀਤਾ ਗਿਆ
ਮ੍ਰਿਤਕ ਗੁਰਨੇਕ ਸਿੰਘ ਦੇ ਪੁੱਤਰ ਲਖਬੀਰ ਸਿੰਘ ਨੇ ਦੱਸਿਆ ਕਿ ਪਿਤਾ ਦੀ ਮੌ ਤ ਦਿਲ ਦਾ ਦੌਰਾ ਪੈਣ ਨਾਲ ਹੋਈ ਹੈ । ਰਿਸ਼ਤੇਦਾਰਾਂ ਨੇ ਕਿਹਾ ਕਿ ਭੈਣ ਦੇ ਵਿਆਹ ਦੀ ਸਾਰੀ ਤਿਆਰੀਆਂ ਹੋ ਗਈਆਂ ਹਨ ਅਜਿਹੇ ਵਿੱਚ ਬਾਰਾਤ ਨੂੰ ਰੋਕਣਾ ਠੀਕ ਨਹੀਂ ਹੈ ਇਸ ਦੇ ਬਾਅਦ ਭੈਣ ਦੇ ਵਿਆਹ ਤੋਂ ਬਾਅਦ ਪਿਤਾ ਦਾ ਅੰਤਿਮ ਸਸਕਾਰ ਕੀਤਾ ਗਿਆ ।
ਮ੍ਰਿਤਰ ਗੁਰਨੇਕ ਸਿੰਘ ਦੀ ਉਮਰ 58 ਸਾਲ ਦੀ ਸੀ । ਲੋਕਾਂ ਮੁਤਾਬਿਕ ਉਹ ਬਹੁਤ ਹੀ ਖੁਸ਼ਦਿਲ ਸਨ ਅਤੇ ਧੀ ਦੇ ਵਿਆਹ ਨੂੰ ਲੈਕੇ ਬਹੁਤ ਉਤਸ਼ਾਹਿਤ ਸਨ ਅਤੇ ਆਪ ਅੱਗੇ ਵੱਧ ਕੇ ਤਿਆਰੀਆਂ ਵਿੱਚ ਲੱਗੇ ਸਨ । ਪਰ ਧੀ ਦੀ ਬਾਰਾਤ ਵੇਖਣ ਤੋਂ ਪਹਿਲਾਂ ਹੀ ਪਿਤਾ ਦੁਨੀਆ ਨੂੰ ਛੱਡ ਗਏ ।