ਬਿਊਰੋ ਰਿਪੋਰਟ : ਫਰੀਦਕੋਟ ਵਿੱਚ 2 ਦਿਨ ਪਹਿਲਾਂ ਮਚਾਕੀ ਪੁੱਲ ਦੇ ਕੋਲ ਸਰਹਿੰਦ ਨਹਿਰ ਵਿੱਚ ਕਾਰ ਸਵਾਰ ਤਿੰਨਾਂ ਦੋਸਤਾਂ ਦੀ ਲਾਸ਼ ਬਰਾਮਦ ਹੋ ਗਈ ਹੈ, ਇੱਕ ਨੌਜਵਾਨ ਹਰਮਨ ਸਿੰਘ ਦੀ ਲਾਸ਼ ਸ਼ਨਿੱਚਰਵਾਰ ਨੂੰ ਮਿਲੀ ਸੀ ਜਦਕਿ 2 ਨੌਜਵਾਨ ਜਗਮੋਹਨ ਸਿੰਘ ਅਤੇ ਦਵਿੰਦਰ ਸਿੰਘ ਦੀ ਲਾਸ਼ ਹੁਣ ਬਰਾਮਦ ਹੋਈ ਹੈ। ਇਹ ਤਿੰਨੋ ਆਪਣੇ 2 ਹੋਰ ਦੋਸਤਾਂ ਦੇ ਨਾਲ ਜਨਮ ਦਿਨ ਮਨਾਉਣ ਦੇ ਲਈ ਸਰਹਿੰਦ ਨਹਿਰ ਦੇ ਕੋਲ ਪਹੁੰਚੇ ਸਨ। ਪੰਜੋ ਦੋਸਤ ਇੱਕ ਹੀ ਕਾਰ ਵਿੱਚ ਸਵਾਰ ਸਨ 2 ਖੁਸ਼ ਕਿਸਮਨ ਸਨ ਕਿ ਦੁਰਘਟਨਾ ਤੋਂ ਕੁਝ ਹੀ ਮਿੰਟਾ ਪਹਿਲਾਂ ਉਹ ਗੱਡੀ ਤੋਂ ਉਤਰ ਗਏ ਸਨ ਜਦਕਿ 3 ਦੀ ਮਾੜੀ ਕਿਸਮਤ ਹੋਣ ਦੀ ਵਜ੍ਹਾ ਕਰਕੇ ਉਹ ਗੱਡੀ ਦੇ ਨਾਲ ਹੀ ਨਹਿਰ ਵਿੱਚ ਡੁੱਬ ਗਏ । ਤਿੰਨਾਂ ਦੀ ਉਮਰ 19 ਤੋਂ 20 ਸਾਲ ਦੇ ਵਿੱਚ ਸੀ।
ਜਾਣਕਾਰੀ ਦੇ ਮੁਤਾਬਿਕ ਪਿੰਡ ਬੀਹਲੇ ਵਾਲਾ ਦੇ ਰਹਿਣ ਵਾਲੇ ਸੁਖਦੀਪ ਸਿੰਘ,ਹਰਮਨ ਸਿੰਘ,ਜਗਮੋਹਨ ਸਿੰਘ,ਦਵਿੰਦਰ ਸਿੰਘ ਆਪਣੇ ਦੋਸਤ ਅਕਾਸ਼ਦੀਪ ਦਾ ਜਨਮ ਦਿਨ ਮਨਾਉਣ ਦੇ ਲਈ ਸ਼ੁੱਕਵਾਰ ਦੁਪਹਿਰ ਬਾਅਦ ਕਾਰ ਨਾਲ ਮਚਾਕੀ ਪੁੱਲ ਦੇ ਕੋਲ ਸਰਹੰਦ ਨਹਿਰ ਦੇ ਨਜ਼ਦੀਕ ਪਹੁੰਚੇ। ਕੁਝ ਸਮੇਂ ਬਾਅਦ ਖਾਣ-ਪਾਣ ਦੀਆਂ ਚੀਜ਼ਾ ਲੈਣ ਦੇ ਲਈ ਹਰਮਨ,ਜਗਮੋਹਨ ਅਤੇ ਦਵਿੰਦਰ ਕਾਰ ਵਿੱਚ ਸਵਾਰ ਹੋ ਕੇ ਨਿਕਲ ਗਏ ਜਦਕਿ ਅਕਾਸ਼ਦੀਪ ਅਤੇ ਸੁਖਦੀਪ ਜੋ ਕਿ ਉਸੇ ਗੱਡੀ ਵਿੱਚ ਆਏ ਸਨ ਉਹ ਫੋਟੋ ਗਰਾਫੀ ਦੇ ਲਈ ਉੱਥੇ ਹੀ ਰੁਕੇ।
ਬਾਜ਼ਾਰ ਤੋਂ ਪਰਤ ਦੇ ਸਮੇਂ ਜਦੋਂ ਤਿੰਨੋ ਕਾਰ ਦੇ ਜ਼ਰੀਏ ਮਚਾਕੀ ਪੁੱਲ ਦੇ ਨਜ਼ਦੀਕ ਪਹੁੰਚੇ ਤਾਂ ਅਚਾਨਕ ਕਾਰ ਦਾ ਬੈਲੰਸ ਵਿਗੜ ਗਿਆ ਅਤੇ ਉਹ ਨਹਿਰ ਵਿੱਚ ਜਾ ਕੇ ਡਿੱਗ ਗਏ । ਹਾਲਾਂਕਿ ਕਾਰ ਨੂੰ ਦੁਰਘਟਨਾ ਦੇ ਕੁਝ ਹੀ ਸਮੇਂ ਬਾਅਦ ਬਾਹਰ ਕੱਢ ਲਿਆ ਪਰ ਨੌਜਵਾਨ ਦਾ ਕੋਈ ਪਤਾ ਨਹੀਂ ਚੱਲ ਰਿਹਾ ਸੀ। ਸ਼ੱਕ ਜਤਾਇਆ ਜਾ ਰਿਹਾ ਸੀ ਕਿ ਉਨ੍ਹਾਂ ਨੇ ਗੱਡੀ ਤੋਂ ਨਿਕਲਣ ਦੀ ਕੋਸ਼ਿਸ਼ ਕੀਤੀ ਹੋਵੇ ਅਤੇ ਉਹ ਡੁੱਬ ਗਏ ਹੋਣ। ਇਹ ਸ਼ੱਕ ਅਗਲੇ 24 ਘੰਟੇ ਦੇ ਅੰਦਰ ਸੱਚ ਹੀ ਸਾਬਿਤ ਹੋਇਆ ਜਦੋਂ ਤਿੰਨਾਂ ਦੀ ਲਾਸ਼ਾਂ ਨਹਿਰ ਤੋਂ ਕੱਢਿਆ ਗਈਆਂ। ਦੱਸਿਆ ਜਾ ਰਿਹਾ ਹੈ ਕਿ ਪਿੰਡ ਵਾਲਿਆਂ ਨੇ NDRF ਦੀ ਟੀਮ ਨਾਲ ਮਿਲ ਕੇ ਨੌਜਵਾਨਾਂ ਦੀ ਲਾਸ਼ਾ ਬਾਹਰ ਕੱਢਿਆ ਹਨ। ਹਰਮਨ ਸਿੰਘ ਦੀ ਲਾਸ਼ ਮੁਕਤਸਰ ਦੇ ਪਿੰਡ ਚੱਕ ਮੋਤਲੇ ਵਾਲਾ ਦੇ ਨਜ਼ਦੀਕ ਮਿਲੀ ਜਦਕਿ 2 ਨੌਜਵਾਨਾਂ ਦੀ ਲਾਸ਼ ਡੀਮਾਂਵਾਲੀ ਦੇ ਕੋਲ ਮਿਲੀ ।