ਬਿਊਰੋ ਰਿਪੋਰਟ : ਫਰੀਦਕੋਟ ਵਿੱਚ ਜਨਮ ਦਿਨ ਦੀ ਪਾਰਟੀ ਕਰਨ ਘਰੋਂ ਨਿਕਲੇ ਸਨ ਦੋਸਤ ਪਰ ਰੱਬ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਕਾਰ ਵਿੱਚ ਸਵਾਰ 3 ਨੌਜਵਾਨ ਗੱਡੀ ਨਾਲ ਨਹਿਰ ਵਿੱਚ ਡਿੱਗ ਗਏ । ਦੁਰਘਟਨਾ ਤੋਂ ਠੀਕ ਪਹਿਲਾਂ 2 ਦੋਸਤ ਵੀਡੀਓ ਬਣਾਉਣ ਦੇ ਲਈ ਹੇਠਾਂ ਉਤਰ ਰਹੇ ਸਨ,ਇਸ ਲਈ ਉਹ ਬੱਚ ਗਏ । ਮੌਕੇ ਤੇ ਪਹੁੰਚੀ ਪੁਲਿਸ ਨੇ ਕੁਝ ਸਮੇਂ ਬਾਅਦ ਕਾਰ ਤਾਂ ਬਾਹਰ ਕੱਢ ਲਈ ਪਰ ਤਿੰਨੋ ਨੌਜਵਾਨਾਂ ਬਾਰੇ ਹੁਣ ਤੱਕ ਕੋਈ ਸੁਰਾਗ ਨਹੀਂ ਮਿਲਿਆ ਹੈ। ਪੁਲਿਸ ਨੇ ਨੌਜਵਾਨਾਂ ਨੂੰ ਲੱਭਣ ਦੇ ਲਈ ਗੋਤਾਖੋਰਾ ਨੂੰ ਲਗਾਇਆ ਹੈ,ਕਾਫੀ ਦੇਰ ਤੱਕ ਨੌਜਵਾਨਾਂ ਦੀ ਤਲਾਸ਼ ਚੱਲੀ ਪਰ ਕੋਈ ਨਤੀਜਾ ਨਹੀਂ ਨਿਕਲਿਆ, ਤਿੰਨਾਂ ਨੌਜਵਾਨਾਂ ਦੀ ਉਮਰ 19 ਤੋਂ 20 ਸਾਲ ਦੇ ਵਿੱਚ ਦੱਸੀ ਜਾ ਰਹੀ ਹੈ,ਨਹਿਰ ਵਿੱਚ ਡਿੱਗਣ ਨਾਲ ਕਾਰ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨਾਲ ਤਬਾਅ ਹੋ ਗਿਆ ।
ਇਸ ਵਜ੍ਹਾ ਨਾਲ ਹੋਇਆ ਹਾਦਸਾ
ਫਰੀਦਕੋਟ ਵਿੱਚ ਬੀਹਲੇਵਾਲਾ ਪਿੰਡ ਦੇ ਰਹਿਣ ਵਾਲੇ ਸੁਖਦੀਪ ਸਿੰਘ,ਹਰਮਨ ਸਿੰਘ,ਜਗਮੋਹਨ ਸਿੰਘ ਅਤੇ ਦਵਿੰਦਰ ਸਿੰਘ ਆਪਣੇ ਦੋਸਤ ਅਕਾਸ਼ਦੀਪ ਦਾ ਜਨਮ ਦਿਨ ਮਨਾਉਣ ਕਾਰ ਲੈਕੇ ਘਰ ਤੋਂ ਨਿਕਲੇ ਸਨ। ਪੰਜ ਦੋਸਤ ਪਾਰਟੀ ਕਰਨ ਦੇ ਲਈ ਫਰੀਦਕੋਟ ਵਿੱਚ ਗੁਜਰਦੀ ਨਹਿਰ ਮਚਾਕੀ ਪੁੱਲ ਪਹੁੰਚੇ, ਜਿੱਥੇ ਪਹੁੰਚਣ ਤੋਂ ਬਾਅਦ ਅਕਾਸ਼ਦੀਪ ਅਤੇ ਸੁਖਦੀਪ ਕਾਰ ਤੋਂ ਉਤਰ ਗਏ ਜਦਕਿ ਹਰਮਨ,ਜਗਮੋਹਨ ਅਤੇ ਦਵਿੰਦਰ ਬਾਜ਼ਾਰ ਤੋਂ ਸਮਾਨ ਲੈਣ ਚੱਲੇ ਗਏ। ਉਨ੍ਹਾਂ ਦੇ ਜਾਣ ਦੇ ਬਾਅਦ ਅਕਾਸ਼ਦੀਪ ਅਤੇ ਸੁਖਦੀਪ ਨਹਿਰ ਦੇ ਨਜ਼ਦੀਕ ਵੀਡੀਓ ਸ਼ੂਟ ਕਰਨ ਲੱਗੇ । ਬਾਜ਼ਾਰ ਤੋਂ ਸਮਾਨ ਖਰੀਦਣ ਤੋਂ ਬਾਅਦ ਜਦੋਂ ਹਰਮਨ,ਜਗਮੋਹਨ ਅਤੇ ਦਵਿੰਦਰ ਕਾਰ ਲੈਕੇ ਵਾਪਸ ਆਏ ਤਾਂ ਮਚਾਕੀ ਪੁੱਲ ਦੇ ਕੋਲ ਪਹੁੰਚੇ ਤਾਂ ਅਚਾਨਕ ਕਾਰ ਬੇਕਾਬੂ ਹੋ ਗਈ ਅਤੇ ਨਹਿਰ ਵਿੱਚ ਡਿੱਗ ਗਈ,ਇਹ ਹਾਦਸਾ ਨਹਿਰ ਦੇ ਕੰਡੇ ਵੀਡੀਓ ਬਣਾ ਰਹੇ ਅਕਾਸ਼ਦੀਪ ਅਤੇ ਸੁਖਦੀਪ ਦੀ ਅੱਖਾਂ ਦੇ ਸਾਹਮਣੇ ਹੋਇਆ। ਹਾਦਸੇ ਦੇ ਬਾਅਦ ਦੋਵਾਂ ਨੇ ਸ਼ੋਰ ਮਚਾਇਆ ਅਤੇ ਆਲੇ-ਦੁਆਲੇ ਦੇ ਲੋਕ ਜਮ੍ਹਾਂ ਹੋ ਗਏ । ਜਲਦਬਾਜ਼ੀ ਵਿੱਚ ਪੁਲਿਸ ਨੂੰ ਵੀ ਇਤਲਾਹ ਕੀਤੀ ਗਈ ।
ਮੌਕੇ ‘ਤੇ ਪਹੁੰਚੀ ਪੁਲਿਸ ਟੀਮ ਨੇ ਗੋਤਾਖੋਰਾ ਦੀ ਮਦਦ ਨਾਲ ਰਸਿਆਂ ਦੇ ਜ਼ਰੀਏ ਕਾਰ ਨੂੰ ਕਿਸੇ ਤਰ੍ਹਾਂ ਨਹਿਰ ਦੇ ਬਾਹਰ ਕੱਢਿਆ ਤਾਂ ਉਸ ਵਿੱਚ ਕੋਈ ਨਹੀਂ ਸੀ। ਮੰਨਿਆ ਜਾ ਰਿਹਾ ਹੈ ਕਿ ਕਾਰ ਨਹਿਰ ਵਿੱਚ ਡਿੱਗਣ ਨਾਲ ਹਰਮਨ,ਜਗਮੋਹਨ ਅਤੇ ਦਵਿੰਦਰ ਨੇ ਬਚਣ ਦੇ ਲਈ ਦਰਵਾਜ਼ਾਂ ਖੋਲਿਆ ਪਰ ਉਹ ਪਾਣੀ ਵਿੱਚ ਡੁੱਬ ਗਏ ।