India

23 ਸਾਲ ਦਾ ਨੌਜਵਾਨ ਦੁਕਾਨ ‘ਤੇ ਖੜਾ ਸੀ ! 3 ਮਿੰਟ ਬਾਅਦ ਡਿੱਗ ਗਿਆ !

Faridabad young man heart attack

ਬਿਊਰੋ ਰਿਪੋਰਟ : ਫਰੀਦਾਬਾਦ ਦੇ ਇੱਕ ਮੈਡੀਕਲ ਸਟੋਰ ‘ਤੇ ORS ਲੈਣ ਪਹੁੰਚੇ ਇੱਕ 23 ਸਾਲ ਦੇ ਨੌਜਵਾਨ ਨੂੰ ਦਿਲ ਦਾ ਦੌਰਾ ਪੈ ਗਿਆ ਅਤੇ ਉਸ ਦੀ ਮੌਤ ਹੋ ਗਈ । ਇਹ ਪੂਰੀ ਘਟਨਾ CCTV ਵਿੱਚ ਕੈਦ ਹੋਈ ਹੈ । ਡਿੱਗਣ ਤੋਂ ਪਹਿਲਾਂ ਨੌਜਵਾਨ ਕੰਬ ਰਿਹਾ ਸੀ, ਬੇਚੈਨੀ ਮਹਿਸੂਸ ਕਰ ਰਿਹਾ ਸੀ ਅਤੇ ਛਾਤੀ ‘ਤੇ ਹੱਥ ਵੀ ਮਲ ਰਿਹਾ ਸੀ । ਫਿਰ ਉਹ ਜਦੋਂ ਡਿੱਗਣ ਲੱਗਾ ਤਾਂ ਦੁਕਾਨਦਾਰ ਦੀ ਨਜ਼ਰ ਨੌਜਵਾਨ ‘ਤੇ ਪਈ ਤਾਂ ਉਸ ਨੇ ਹੱਥ ਅੱਗੇ ਕੀਤਾ ਪਰ ਨੌਜਵਾਨ ਡਿੱਗ ਚੁੱਕਾ ਸੀ । ਪਰ ਬਾਅਦ ਵਿੱਚੋ ਕੁਝ ਲੋਕਾਂ ਨੇ ਦੁਕਾਨਦਾਰ ‘ਤੇ ਗੰਭੀਰ ਇਲਜ਼ਾਮ ਲਗਾਏ ।

ਦੁਕਾਨਦਾਰ ‘ਤੇ ਇਲਜ਼ਾਮਾਂ ਦਾ ਸੱਚ

ਦੱਸਿਆ ਜਾ ਰਿਹਾ ਹੈ ਕਿ ਜਿਸ 23 ਸਾਲ ਦੇ ਨੌਜਵਾਨ ਦੀ ਮੌਤ ਹੋਈ ਹੈ ਉਸ ਦਾ ਨਾਂ ਸੰਜੇ ਸੀ ਅਤੇ ਉਹ ਉੱਤਰ ਪ੍ਰਦੇਸ਼ ਦੇ ਏਟਾ ਦਾ ਰਹਿਣ ਵਾਲਾ ਸੀ । ਬੁੱਧਵਾਰ ਨੂੰ ਘਬਰਾਹਟ ਦੀ ਵਜ੍ਹਾ ਕਰਕੇ ਉਹ ਮੈਡੀਕਲ ਸਟੋਰ ਵਿੱਚ ਦਵਾਈ ਲੈਣ ਲਈ ਪਹੁੰਚਿਆ ਸੀ । ਜਿੱਥੇ ਉਸ ਨੇ ORS ਮੰਗਿਆ। ਦੁਕਾਨਦਾਰ ਨੇ ਸੰਜੇ ਨੂੰ ਦਵਾਈ ਦਿੱਤੀ ਉਹ ਪੈਸੇ ਦੇਣ ਲੱਗਿਆ ਤਾਂ ਡਿੱਗ ਗਿਆ । ਦੁਕਾਨਦਾਰ ਨੇ ਨੌਜਵਾਨ ਨੂੰ ਉਠਾਉਣ ਦੀ ਕਾਫੀ ਕੋਸ਼ਿਸ਼ ਕੀਤੀ ਜਦੋਂ ਨੌਜਵਾਨ ਨਹੀਂ ਉਠਿਆ ਤਾਂ ਉਸ ਨੇ ਪੁਲਿਸ ਨੂੰ ਇਤਲਾਹ ਦਿੱਤੀ । ਪੁਲਿਸ ਲਾਸ਼ ਦਾ ਪੋਸਟਮਾਰਟ ਕਰਵਾ ਰਹੀ ਹੈ । ਕੁਝ ਲੋਕ ਦਵਾਈ ਦੀ ਦੁਕਾਨ ਵਾਲੇ ‘ਤੇ ਗਲਤ ਦਵਾਈ ਦੇਣ ਦਾ ਇਲਜ਼ਾਮ ਲੱਗਾ ਰਹੇ ਸਨ । ਪਰ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਸਾਫ ਹੋ ਗਿਆ ਕੀ ਸੰਜੇ ਨੇ ਦੁਕਾਨਦਾਰ ਤੋਂ ਕੋਈ ਦਵਾਈ ਨਹੀਂ ਲਈ ਸੀ । ਉਹ ਦਵਾਈ ਲੈਣ ਤੋਂ ਪਹਿਲਾਂ ਹੀ ਡਿੱਗ ਗਿਆ ਸੀ । ਜਿਸ ਤਰ੍ਹਾਂ ਨਾਲ ਸੰਜੇ ਦੀ ਮੌ ਤ ਹੋਈ ਹੈ ਉਹ ਦਿਲ ਦਾ ਦੌਰਾ ਪੈਣ ਵੱਲ ਇਸ਼ਾਰਾ ਕਰ ਰਿਹਾ ਹੈ । ਫਿਲਹਾਲ ਪਹਿਲੀ ਨਜ਼ਰ ਵਿੱਚ ਡਾਕਟਰ ਇਹ ਹੀ ਖਦਸ਼ਾ ਜਤਾ ਰਹੇ ਹਨ। ਬੀਤੇ ਦਿਨ ਇੱਕ ਵੀਡੀਓ ਸਾਹਮਣੇ ਆਇਆ ਸੀ ਜਿਸ ਵਿੱਚ ਇੱਕ ਸ਼ਖ਼ਸ ਜਿੰਮ ਵਿੱਚ ਕਸਰਤ ਕਰਦਾ-ਕਰਦਾ ਡਿੱਗ ਗਿਆ । ਉਸ ਨੂੰ ਵੀ ਦਿਲ ਦਾ ਦੌਰਾ ਪਿਆ ਸੀ । ਪਿਛਲੇ 6 ਮਹੀਨੇ ਦੇ ਅੰਦਰ ਅਜਿਹੇ ਕਈ ਵੀਡੀਓ ਸਾਹਮਣੇ ਆ ਚੁੱਕੇ ਹਨ ਜਿੰਨਾਂ ਵਿੱਚ ਨੌਜਵਾਨਾਂ ਨੂੰ ਦਿਲ ਦਾ ਦੌਰਾ ਪੈ ਰਿਹਾ ਹੈ । ਇਸ ਦੇ ਪਿੱਛੇ ਕੀ ਕਾਰਨ ਹੈ ਇਸ ਬਾਰੇ ਹੁਣ ਤੱਕ ਡਾਕਟਰ ਖੁੱਲ ਕੇ ਨਹੀਂ ਬੋਲ ਰਹੇ ਹਨ ।

ਨੌਜਵਾਨਾਂ ਵਿੱਚ ਦਿਲ ਦਾ ਦੌਰਾ ਪੈਣ ਨਾਲ ਮੌਤ ਦੇ ਮਾਮਲੇ ਸਿਰਫ ਭਾਰਤ ਵਿੱਚ ਹੀ ਨਹੀਂ ਆ ਰਹੇ ਹਨ ਵਿਦੇਸ਼ਾਂ ਤੋਂ ਵੀ ਅਜਿਹੇ ਕਈ ਮਾਮਲੇ ਆਏ ਹਨ । 8 ਦਿਨਾਂ ਵਿੱਚ ਕੈਨੇਡਾ ਤੋਂ ਵੀ 2 ਪੰਜਾਬ ਨੌਜਵਾਨ ਜਿੰਨਾਂ ਦੀ ਉਮਰ 21 ਅਤੇ 28 ਦੇ ਵਿੱਚ ਦੱਸੀ ਜਾ ਰਹੀ ਹੈ ਉਨ੍ਹਾਂ ਦੀ ਮੌਤ ਦਿਲ ਦਾ ਦੌਰਾ ਪੈਣ ਨਾਲ ਹੋਈ ਹੈ । ਅਜਿਹੇ ਵਿੱਚ ਇਹ ਵੱਡੀ ਚਿੰਤਾ ਦਾ ਵਿਸ਼ਾ ਬਣ ਦੀ ਜਾ ਰਹੀ ਹੈ । ਪਹਿਲਾਂ ਕਿਹਾ ਜਾਂਦਾ ਸੀ ਜਿਹੜੇ ਲੋਕ ਮੋਟੇ ਹੁੰਦੇ ਹਨ ਉਨ੍ਹਾਂ ਨੂੰ ਦਿਲ ਦਾ ਦੌਰਾ ਪੈਣ ਦਾ ਜ਼ਿਆਦਾ ਖ਼ਤਰਾ ਹੁੰਦਾ ਹੈ ਪਰ ਮੌਜੂਦਾ ਘਟਨਾਵਾਂ ਨੇ ਇਸ ਥਿਉਰੀ ਨੂੰ ਹੀ ਬਦਲ ਕੇ ਰੱਖ ਦਿੱਤਾ ਹੈ । ਹਾਲਾਂਕਿ ਕੁਝ ਡਾਕਟਰਾਂ ਦਬੀ ਜ਼ਬਾਨ ਵਿੱਚ ਲਗਾਤਾਰ ਪੈ ਰਹੇ ਦਿਲ ਦੇ ਦੌਰੇ ਪਿੱਛੇ ਕੋਵਿਡ ਨੂੰ ਜ਼ਿੰਮੇਵਾਰ ਦੱਸ ਰਹੇ ਹਨ।