The Khalas Tv Blog Punjab ਮੋਬਾਈਲ ਲਈ ਭੈਣ ਨੇ ਛੋਟੇ ਭਰਾ ਨਾਲ ਕੀਤੀ ਮਾੜੀ ਹਰਕਤ !
Punjab

ਮੋਬਾਈਲ ਲਈ ਭੈਣ ਨੇ ਛੋਟੇ ਭਰਾ ਨਾਲ ਕੀਤੀ ਮਾੜੀ ਹਰਕਤ !

ਬਿਊਰੋ ਰਿਪੋਰਟ : 15 ਸਾਲ ਦੀ ਭੈਣ ਵੱਲੋਂ ਆਪਣੇ 12 ਸਾਲ ਦੇ ਭਰਾ ਦੇ ਕਤਲ ਦੀ ਜੋ ਵਾਰਦਾਤ ਸਾਹਮਣੇ ਆਈ ਹੈ ਉਹ ਹਰ ਇੱਕ ਮਾਪਿਆਂ ਲਈ ਵੱਡਾ ਅਲਰਟ ਹੈ ਅਤੇ ਸੋਚਣ ਨੂੰ ਮਜਬੂਰ ਕਰਨ ਵਾਲੀ ਹੈ। ਮੋਬਾਈਲ ਫ਼ੋਨ ਦੀ ਜ਼ਿੱਦ ਅਤੇ ਬੱਚੇ ਦੇ ਦਿਮਾਗ਼ ਮਾਪਿਆਂ ਵੱਲੋਂ ਵਿਤਕਰਾ ਕਰਨ ਦੇ ਸ਼ੱਕ ਦੇ ਬੀਜ ਨੇ ਇੱਕ ਘਰ ਨੂੰ ਉਜਾੜ ਦਿੱਤਾ ਹੈ। ਵਾਰਦਾਤ ਫ਼ਰੀਦਾਬਾਦ ਦੀ ਹੈ, ਜਿੱਥੇ 15 ਸਾਲ ਦੀ ਭੈਣ ਨੇ ਗੇਮ ਖੇਡਣ ਲਈ ਮੋਬਾਈਲ ਨਾ ਦੇਣ ‘ਤੇ 12 ਸਾਲ ਦੇ ਭਰਾ ਦਾ ਗਲ਼ਾ ਘੁੱਟ ਕੇ ਕਤਲ ਕਰ ਦਿੱਤਾ ਹੈ। ਸਿਰਫ਼ ਇੰਨਾ ਹੀ ਨਹੀਂ ਭੈਣ ਨੇ ਆਪਣਾ ਜੁਰਮ ਲੁਕਾਉਣ ਲਈ ਅਤੇ ਘਰ ਵਾਲਿਆਂ ਨੂੰ ਗੁੰਮਰਾਹ ਕਰਨ ਦੇ ਲਈ ਇੱਕ ਚਾਲ ਵੀ ਚੱਲੀ ਪਰ ਪੁਲਿਸ ਜਾਂਚ ਤੋਂ ਬਾਅਦ ਉਹ ਬੇਨਕਾਬ ਹੋ ਗਈ।

ਮਾਪੇ ਘਰ ਵਿੱਚ ਆਏ ਤਾਂ ਬੈੱਡ ‘ਤੇ ਪੁੱਤਰ ਸੋ ਰਿਹਾ ਸੀ

ਮ੍ਰਿਤਕ ਬੱਚੇ ਦੇ ਪਰਿਵਾਰ ਵਾਲੇ ਯੂ ਪੀ ਤੋਂ ਹਨ ਅਤੇ ਉਹ ਫ਼ਰੀਦਾਬਾਦ ਵਿੱਚ ਨੌਕਰੀ ਕਰਦੇ ਸਨ। ਵੀਰਵਾਰ ਨੂੰ ਮਾਪੇ ਜਦੋਂ ਕੰਮ ‘ਤੇ ਚੱਲੇ ਗਏ ਤਾਂ ਪਿੱਛੋਂ ਧੀ ਅਤੇ ਪੁੱਤਰ ਇਕੱਲੇ ਹੀ ਸਨ। ਮ੍ਰਿਤਕ ਦੀ ਮਾਂ ਨੇ ਕਿਹਾ ਕਿ ਜਦੋਂ ਉਹ ਸ਼ਾਮ ਵੇਲੇ ਘਰ ਪਹੁੰਚੀ ਤਾਂ ਪੁੱਤਰ ਬੈੱਡ ‘ਤੇ ਸੀ ਅਤੇ ਚਾਦਰ ਲਈ ਹੋਈ ਸੀ। ਉਸ ਨੂੰ ਲੱਗਿਆ ਉਹ ਸੋ ਰਿਹਾ ਹੈ। ਕਾਫ਼ੀ ਦੇਰ ਤੱਕ ਜਦੋਂ ਉਹ ਨਹੀਂ ਉੱਠਿਆ ਤਾਂ ਪੁੱਤਰ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸ ਦੇ ਗਲੇ ‘ਤੇ ਨਿਸ਼ਾਨ ਸਨ। ਉਨ੍ਹਾਂ ਨੂੰ ਸ਼ੱਕ ਹੋਇਆ ਆਲੇ-ਦੁਆਲੇ ਦੇ ਲੋਕ ਵੀ ਇਕੱਠਾ ਹੋ ਗਏ। ਪੁੱਤਰ ਦੇ ਗਲੇ ‘ਤੇ ਨਿਸ਼ਾਨ ਵੇਖ ਕੇ ਮਾਂ ਨੇ ਧੀ ਨੂੰ ਬੁਲਾਇਆ, ਧੀ ਨੇ ਕਿਹਾ ਉਸ ਨੂੰ ਕੁੱਝ ਨਹੀਂ ਪਤਾ ਹੈ। ਕਿਸੇ ਨੇ ਘਰ ਵਿੱਚ ਆਉਂਦੇ ਜਾਂਦੇ ਨੂੰ ਨਹੀਂ ਵੇਖਿਆ ਅਤੇ ਸ਼ੱਕ ਹੋਣ ਤੇ ਪੁਲਿਸ ਨੂੰ ਸ਼ਿਕਾਇਤ ਕੀਤੀ।

ਪੁਲਿਸ ਦੀ ਜਾਂਚ ਵਿੱਚ ਖ਼ੁਲਾਸਾ

ਮਾਪਿਆਂ ਨੂੰ ਸ਼ੱਕ ਹੋਇਆ ਕਿ ਉਸ ਦੇ ਪੁੱਤਰ ਨਾਲ ਕੁੱਝ ਗ਼ਲਤ ਹੋਇਆ ਹੈ, ਉਨ੍ਹਾਂ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਤਾਂ ਪੁਲਿਸ ਨੇ ਜਾਂਚ ਸ਼ੁਰੂ ਕੀਤੀ। ਇਸ ਤੋਂ ਸਾਫ਼ ਹੋ ਗਿਆ ਕੋਈ ਬਾਹਰੀ ਵਿਅਕਤੀ ਘਰ ਦੇ ਅੰਦਰ ਨਹੀਂ ਆਇਆ ਹੈ। ਇਸ ਦੇ ਬਾਅਦ ਪੁਲਿਸ ਦਾ ਸ਼ੱਕ ਹੋ ਡੁੰਗਾ ਹੋ ਗਿਆ, ਪੁਲਿਸ ਨੇ ਭੈਣ ਨੂੰ ਵੱਖ ਤੋਂ ਲੈ ਕੇ ਗਈ ਅਤੇ ਸਖ਼ਤੀ ਨਾਲ ਪੁੱਛ-ਗਿੱਛ ਕੀਤੀ। ਪਹਿਲਾਂ ਉਹ ਹੱਸਦੀ ਰਹੀ ਪਰ ਬਾਅਦ ਵਿੱਚ ਸਾਰਾ ਰਾਜ਼ ਦੱਸਿਆ।
ਮ੍ਰਿਤਕ ਬੱਚੇ ਦੀ ਭੈਣ ਨੇ ਦੱਸਿਆ ਕਿ ਉਸ ਦਾ ਭਰਾ ਮੋਬਾਈਲ ‘ਤੇ ਗੇਮ ਖੇਡ ਰਿਹਾ ਸੀ,ਉਸ ਤੋਂ ਮੰਗਿਆ ਤਾਂ ਉਸ ਨੇ ਥੋੜ੍ਹੀ ਦੇਰ ਬਾਅਦ ਦੇਣ ਲਈ ਕਿਹਾ ਪਰ ਬਾਅਦ ਵਿੱਚੋਂ ਮਨਾ ਕਰ ਦਿੱਤਾ, ਜਿਸ ਤੋਂ ਬਾਅਦ ਉਸ ਨੂੰ ਗ਼ੁੱਸਾ ਆ ਗਿਆ ਅਤੇ ਉਸ ਨੇ ਭਰਾ ਦਾ ਗਲ਼ਾ ਦਬਾ ਦਿੱਤਾ ਅਤੇ ਕਿਸੇ ਨੂੰ ਸ਼ੱਕ ਨਾ ਹੋਏ ਫਿਰ ਭਰਾ ਨੂੰ ਬੈੱਡ ‘ਤੇ ਪਾ ਦਿੱਤਾ ਅਤੇ ਫਿਰ ਚਾਦਰ ਦੇ ਦਿੱਤੀ। ਭੈਣ ਨੇ ਇਹ ਵੀ ਦੱਸਿਆ ਕਿ ਮਾਪੇ ਹਮੇਸ਼ਾ ਭਰਾ ਨੂੰ ਪਿਆਰ ਕਰਦੇ ਸਨ,ਸਿਰਫ਼ ਉਸ ਨੂੰ ਮੋਬਾਈਲ ਫ਼ੋਨ ਦਿੰਦੇ ਸਨ। ਉਸ ਨੂੰ ਨਹੀਂ ਦਿੰਦੇ ਸਨ ਜਿਸ ਤੋਂ ਉਹ ਕਾਫ਼ੀ ਨਾਰਾਜ਼ ਸੀ ।

Exit mobile version