ਬਿਊਰੋ ਰਿਪਰੋਟ : ਮਸ਼ਹੂਰ ਸਿੱਖ youtuber ਜੱਟ ਪ੍ਰਭਜੋਤ (jatt prabjot) ਦਾ ਨੇਪਾਲ ਵਿੱਚ ਐਕਸੀਡੈਂਟ ਹੋ ਗਿਆ ਹੈ । ਉਹ ਆਪਣੀ 80 ਲੱਖ ਦੀ ਬਾਈਕ kawasaki H2 ‘ਤੇ ਜਾ ਰਹੇ ਸਨ । ਪ੍ਰਭਜੋਤ ਬਾਈਕ ‘ਤੇ ਹੀ ਆਪਣੇ ਵਲੋਗ (VLOG) ਬਣਾਉਂਦਾ ਹੈ, ਅਤੇ ਉਸ ਦੇ 25 ਲੱਖ ਤੋਂ ਵੱਧ ਸਬਸਕਾਈਬਰ (SUBSCRIBER) ਹਨ । ਜਿਸ ਬਾਈਟ ‘ਤੇ ਪ੍ਰਭਜੋਤ ਦਾ ਐਕਸੀਡੈਂਟ ਹੋਇਆ ਹੈ ਉਹ ਉਸ ਨੇ ਕੁਝ ਦਿਨ ਪਹਿਲਾਂ ਹੀ ਖਰੀਦੀ ਸੀ । ਸੋਸ਼ਲ ਮੀਡੀਆ ਪੋਸਟ ‘ਤੇ ਪ੍ਰਭਜੋਤ ਦੀ ਦੁਰਘਟਨਾ ਨਾਲ ਜੁੜੀਆਂ ਜਾਣਕਾਰੀਆਂ ਸਾਹਮਣੇ ਰਹੀਆਂ ਹਨ
ਬਾਈਕ ਦੀ ਰਫ਼ਤਾਰ ਤੇਜ਼ ਸੀ
ਸੋਸ਼ਲ ਮੀਡੀਆ ਪੋਸਟ ਮੁਤਾਬਿਕ ਜੱਟ ਪ੍ਰਭਜੋਤ ਦੀ ਬਾਈਟ ਦੀ ਰਫ਼ਤਾਰ ਤੇਜ਼ ਸੀ ਅਤੇ ਉਹ 79 ਸਾਲ ਦੇ ਇੱਕ ਨੇਪਾਲੀ ਨਾਗਰਿਕ ਨਾਲ ਟਕਰਾਇਆ। ਨੇਪਾਲੀ ਨਾਗਰਿਕ ਦੀ ਖੂਨ ਜ਼ਿਆਦਾ ਨਿੱਕਲਣ ਦੀ ਵਜ੍ਹਾ ਕਰਕੇ ਮੌਤ ਹੋ ਗਈ ਜਦਕਿ ਪ੍ਰਭਜੋਤ ਦੀਆਂ ਦੋਵੇ ਲੱਤਾਂ ‘ਤੇ ਸੱਟਾਂ ਲੱਗੀਆਂ ਹਨ । ਪ੍ਰਭਜੋਤ ਨੂੰ ਇਲਾਜ ਦੇ ਲਈ ਕਾਠਮੰਡੂ (KATHMANDU) ਲਿਜਾਇਆ ਗਿਆ ਹੈ । ਪ੍ਰਭੋਜਤ ਦੇ ਜਖ਼ਮੀ ਹੋਣ ਦੀਆਂ ਤਸਵੀਰਾਂ ਵੀ ਸਾਹਮਣੇ ਆਇਆ ਹਨ। ਉਹ ਜ਼ਮੀਨ ‘ਤੇ ਲੇਟਿਆਂ ਹੋਇਆ ਹੈ। ਆਲੇ ਦੁਆਲੇ ਖੜੇ ਲੋਕ ਉਸ ਦੀ ਮਦਦ ਕਰ ਰਹੇ ਹਨ। ਉਸ ਦੀ 80 ਲੱਖ ਦੀ kawasaki H2 ਬਾਈਕ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਨਾਲ ਟੁੱਟ ਗਿਆ ਹੈ । ਦੱਸਿਆ ਜਾ ਰਿਹਾ ਹੈ ਕਿ ਪ੍ਰਭਜੋਤ ਨੇ ਦਿੱਲੀ ਤੋਂ ਨੇਪਾਲ ਦੇ ਲਈ ਆਪਣਾ ਸਫਰ ਸ਼ੁਰੂ ਕੀਤਾ ਸੀ। ਸਭ ਤੋਂ ਪਹਿਲਾਂ ਪ੍ਰਭਜੋਤ MOTO VLOGGER ਦੇ ਤੌਰ ‘ਤੇ ਸ਼ੁਰੂਆਤ ਸੀ । ਪਰ ਵਿਆਹ ਤੋਂ ਬਾਅਦ ਉਹ ਲਾਈਫ ਸਟਾਈਲ VLOGER ਵਿੱਚ ਸ਼ਿਫਟ ਹੋ ਗਿਆ ਸੀ ।
ਪ੍ਰਭਜੋਤ ਨੇ ਜਦੋਂ kawasaki H2 ਖਰੀਦੀ ਸੀ ਤਾਂ ਉਸ ਨੇ ਵੀਡੀਓ ਸ਼ੇਅਰ ਕਰਦੇ ਹੋਏ ਕਿਹਾ ਸੀ ਕਿ ਉਸ ਨੇ ਕਦੇ ਨਹੀਂ ਸੋਚਿਆ ਸੀ ਇੰਨੀ ਮਹਿੰਗੀ ਬਾਈਕ ਉਹ ਲੈ ਸਕਦਾ ਹੈ। ਸ਼ੋਅ ਰੂਮ ਵਿੱਚ ਬਾਇਕ ਲੈਣ ਉਹ ਆਪਣੇ ਪੂਰੇ ਪਰਿਵਾਰ ਨਾਲ ਪਹੁੰਚਿਆ ਸੀ। ਇਸ ਦੌਰਾਨ ਉਸ ਨੇ ਇੱਕ ਗਰੀਬ ਸ਼ਖ਼ਸ ਨੂੰ ਵੀ ਸ਼ੋਅ ਰੂਮ ਵਿੱਚ ਬੁਲਾਇਆ ਸੀ ਅਤੇ ਉਸ ਤੋਂ ਸਭ ਤੋਂ ਪਹਿਲਾਂ ਬਾਈਕ ਦੀ ਰੇਸ ਦਿਵਾਈ ਸੀ।
ਜੱਟ ਪ੍ਰਭਜੋਤ ਨੇ ਜਦੋਂ BMW ਬਾਈਕ ਖਰੀਦੀ ਸੀ ਤਾਂ ਵੀ ਉਸ ਦਾ ਵੀਡੀਓ ਕਾਫੀ ਮਸ਼ਹੂਰ ਹੋਇਆ ਸੀ ਉਨ੍ਹਾਂ ਦੇ ਨਾਲ ਪੂਰਾ ਪਰਿਵਾਰ ਮੌਜੂਦ ਸੀ
ਜੱਟ ਪ੍ਰਭਜੋਤ ਦੇ VLOG ਵਿੱਚ ਅਕਸਰ ਉਸ ਦੇ ਪਿਤਾ ਜ਼ਰੂਰ ਵਿਖਾਈ ਦਿੰਦੇ ਸਨ ਉਸ ਨੇ ਫੇਸਬੁੱਕ ਐਕਾਉਂਟ ‘ਤੇ ਪਿਤਾ ਦੇ ਨਾਲ ਕਈ ਫੋਟੁਆਂ ਸ਼ੇਅਰ ਕੀਤੀਆਂ ਹਨ ।