India

ਜੰਤਰ-ਮੰਤਰ ਕਰਾਇਆ ਪੁਲਿਸ ਨੇ ਖਾਲੀ, ਪ੍ਰਸਿਧ ਖਿਡਾਰੀਆਂ ਸਣੇ ਪੱਤਰਕਾਰ ਮਨਦੀਪ ਪੂਨੀਆਂ ਪੁਲਿਸ ਹਿਰਾਸਤ ‘ਚ

ਦਿੱਲੀ :ਦਿੱਲੀ ਜੰਤਰ-ਮੰਤਰ ਵਿਖੇ ਚੱਲ ਰਹੇ ਧਰਨੇ ਦੀ ਕਵਰੇਜ਼ ਕਰ ਰਹੇ ਪੱਤਰਕਾਰ ਮਨਦੀਪ ਪੂਨੀਆ ਨੂੰ ਵੀ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ। ਇਸ ਗੱਲ ਦੀ ਜਾਣਕਾਰੀ ਉਹਨਾਂ ਖੁੱਦ ਲਾਈਵ ਹੋ ਕੇ ਇੱਕ ਵੀਡੀਓ ਸੰਦੇਸ਼ ਵਿੱਚ ਦਿੱਤੀ ਹੈ।ਦਿੱਲੀ ਪੁਲਿਸ ਨੇ ਜੰਤਰ-ਮੰਤਰ ਨੂੰ ਵੀ ਪੂਰੀ ਤਰ੍ਹਾਂ ਖਾਲੀ ਕਰਵਾ ਲਿਆ ਹੈ। ਪਹਿਲਵਾਨਾਂ ਤੋਂ ਇਲਾਵਾ ਸਾਰੇ ਪ੍ਰਦਰਸ਼ਨਕਾਰੀਆਂ ਨੂੰ ਜੰਤਰ-ਮੰਤਰ ਤੋਂ ਹਟਾ ਦਿੱਤਾ ਗਿਆ। ਪਹਿਲਵਾਨਾਂ ਦੇ ਟੈਂਟ ਅਤੇ ਹੋਰ ਸਮਾਨ ਨੂੰ ਵੀ ਉਥੋਂ ਹਟਾ ਦਿੱਤਾ ਗਿਆ ਹੈ।

ਇਸ ਤੋਂ ਭਾਰਤੀ ਪਹਿਲਵਾਨ ਸਾਕਸ਼ੀ ਮਲਿਕ ਤੇ ਹੋਰ ਪਹਿਲਵਾਨਾਂ ਨੂੰ ਵੀ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ। ਸਾਕਸ਼ੀ ਮਲਿਕ ਦੇ ਅਧਿਕਾਰਤ ਟਵੀਟਰ ਅਕਾਊਂਟ ਤੋਂ ਇਹ ਜਾਣਕਾਰੀ ਉਹਨਾਂ ਦੀ ਟੀਮ ਵੱਲੋਂ ਸਾਂਝੀ ਕੀਤੀ ਹੈ। ਇਸ ਤੋਂ ਇਲਾਵਾ ਇੱਕ ਹੋਰ ਭਾਰਤੀ ਪਹਿਲਵਾਨ ਵਿਨੇਸ਼ ਫੋਗਾਟ ਨੂੰ ਵੀ ਹਿਰਾਸਤ ਵਿੱਚ ਲਏ ਜਾਣ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ।

ਪਹਿਲਵਾਨ ਬਜਰੰਗ ਪੂਨਿਆ ਨੇ ਵੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਸੀ ਕਿ ਧਰਨੇ ਵਾਲੀ ਥਾਂ ਤੇ ਪੁਲਿਸ ਨੇ ਪੂਰੀ ਤਰਾਂ ਨਾਲ ਬੈਰੀਕੇਂਡਿੰਗ ਕਰ ਦਿੱਤੀ ਹੈ ਤੇ ਪੰਜਾਬ -ਹਰਿਆਣਾ ਤੋਂ ਆ ਰਹੇ ਲਗਭਗ 2 ਹਜ਼ਾਰ ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਤੇ ਕਈਆਂ ਦੇ ਘਰਾਂ ਚ ਪੁਲਿਸ ਬਿਠਾ ਦਿੱਤੀ ਗਈ ਹੈ ਤਾਂ ਜੋ ਉਹ ਪਹਿਲਾਵਾਨਾਂ ਨੂੰ ਸਮਰਥਨ ਦੇਣ ਨਾ ਪਹੁੰਚ ਸਕਣ। ਉਹਨਾਂ ਰੋਸ ਜ਼ਾਹਿਰ ਕੀਤਾ ਹੈ ਕਿ ਇੱਕ ਪਾਸੇ ਜਿਸ ਵਿਅਕਤੀ ਦੇ ਇਲਜ਼ਾਮ ਲੱਗ ਰਹੇ ਹਨ,ਉਸ ਨੂੰ 15 ਲੱਖ ਦਾ ਇਕੱਠ ਕਰਨ ਦੀ ਇਜਾਜ਼ਤ ਦੇ ਦਿੱਤੀ ਜਾਂਦੀ ਹੈ ਪਰ ਦੂਜੇ ਪਾਸੇ ਦੇਸ਼ ਦੀ ਇੱਕ ਧੀ ਆਪਣੇ ਲਈ ਇਨਸਾਫ਼ ਮੰਗ ਰਹੀ ਹੈ ਤਾਂ ਉਸ ਨਾਲ ਇਸ ਤਰਾਂ ਦਾ ਵਿਵਹਾਰ ਕੀਤਾ ਜਾ ਰਿਹਾ ਹੈ। ਇਨਸਾਫ਼ ਦੇ ਨਾਮ ‘ਤੇ ਰਾਜਨੀਤੀ ਕੀਤੀ ਜਾ ਰਹੀ ਹੈ। ਬਜਰੰਗ ਪੂਨੀਆ ਨੇ ਕਿਹਾ ਹੈ ਕਿ ਅਸੀਂ ਆਪਣੀਆਂ ਭੈਣਾਂ-ਧੀਆਂ ਦੇ ਲਈ ਇਨਸਾਫ਼ ਮੰਗ ਰਹੇ ਹਾਂ ਪਰ ਕੋਈ ਵੀ ਐਸਾ ਕੰਮ ਨਹੀਂ ਕੀਤਾ ਜਾਵੇਗਾ,ਜਿਸ ਨਾਲ ਦੇਸ਼ ਦੀ ਸਾਂਤੀ ਨੂੰ ਕੋਈ ਖਤਰਾ ਹੋਵੇ। ਮਹਾਪੰਚਾਇਤ ਲਈ ਸੱਦਾ ਦਿੱਤਾ ਗਿਆ ਹੈ ਤੇ ਉਹ ਹੋ ਕੇ ਰਹੇਗੀ।

ਇਸ ਤੋਂ ਇਲਾਵਾ ਪ੍ਰਸਿਧ ਪੱਤਰਕਾਰ ਮਨਦੀਪ ਪੁਨਿਆ ਤੇ ਸਾਕਸ਼ੀ ਮਲਿਕ ਨੇ ਆਪਣੇ ਅਧਿਕਾਰਤ ਟਵੀੱਟਰ ਹੈਂਡਲਰ ਤੇ ਇਹ ਜਾਣਕਾਰੀ ਸਾਂਝੀ ਕੀਤੀ ਹੈ ਕਿ ਜੰਤਰ-ਮੰਤਰ ਤੇ ਭਾਰੀ ਪੁਲਿਸ ਬੱਲ ਤਾਇਨਾਤ ਕੀਤੇ ਗਏ ਹਨ ਤੇ ਧਰਨੇ ਵਾਲੀ ਥਾਂ ਨੂੰ ਖਾਲੀ ਕਰਵਾਇਆ ਜਾ ਰਿਹਾ ਹੈ।

ਭਾਰਤੀ ਕੁਸ਼ਤੀ ਮਹਾਸੰਘ ਦੇ ਪ੍ਰਧਾਨ ਖਿਲਾਫ ਹੜਤਾਲ ‘ਤੇ ਬੈਠੇ ਪਹਿਲਵਾਨਾਂ ਨੇ ਨਵੇਂ ਸੰਸਦ ਭਵਨ ਦੇ ਸਾਹਮਣੇ ਧਰਨਾ ਦੇਣ ਦਾ ਐਲਾਨ ਕੀਤਾ ਹੈ। ਇਸ ਕਾਰਨ ਦਿੱਲੀ ਪੁਲਿਸ ਨੇ ਸੂਬੇ ਵਿੱਚ ਸੁਰੱਖਿਆ ਵਧਾ ਦਿੱਤੀ ਹੈ। ਰਾਜ ਦੀਆਂ ਸਰਹੱਦਾਂ ਨੂੰ ਸੀਲ ਕਰ ਦਿੱਤਾ ਗਿਆ ਹੈ। ਲਗਭਗ ਇਕ ਮਹੀਨੇ ਤੋਂ ਹੜਤਾਲ ‘ਤੇ ਚੱਲ ਰਹੇ ਪਹਿਲਵਾਨਾਂ ਨੇ ਸ਼ਨੀਵਾਰ ਨੂੰ ਐਲਾਨ ਕੀਤਾ ਕਿ ਨਵੀਂ ਸੰਸਦ ਦੇ ਸਾਹਮਣੇ ਮਹਿਲਾ ਮਹਾਪੰਚਾਇਤ ਕਰਵਾਈ ਜਾਵੇਗੀ। ਇੱਕ ਪਾਸੇ ਅੱਜ ਨਵੇਂ ਸੰਸਦ ਭਵਨ ਦੇ ਉਦਘਾਟਨ ਦਾ ਪ੍ਰੋਗਰਾਮ ਚੱਲ ਰਿਹਾ ਹੈ। ਦੂਜੇ ਪਾਸੇ ਦਿੱਲੀ ਪੁਲਿਸ ਦੀ ਪੂਰੀ ਕੋਸ਼ਿਸ਼ ਹੈ ਕਿ ਪਹਿਲਵਾਨਾਂ, ਖਾਪ ਪੰਚਾਇਤ ਦੇ ਲੋਕਾਂ ਅਤੇ ਕਿਸਾਨਾਂ ਨੂੰ ਨਵੇਂ ਸੰਸਦ ਭਵਨ ਨੇੜੇ ਨਾ ਆਉਣ ਦਿੱਤਾ ਜਾਵੇ।

ਦਿੱਲੀ ਦੇ ਜੰਤਰ-ਮੰਤਰ ਤੋਂ ਨਵੀਂ ਪਾਰਲੀਮੈਂਟ ਦੇ ਸਾਹਮਣੇ ਮਹਾਪੰਚਾਇਤ ਕਰਨ ਜਾ ਰਹੇ ਪਹਿਲਵਾਨਾਂ ਨੂੰ ਪੁਲਿਸ ਨੇ ਰੋਕ ਲਿਆ, ਜਿਸ ਤੋਂ ਬਾਅਦ ਦੋਵਾਂ ਵਿਚਾਲੇ ਬਹਿਸ ਹੋਈ। ਪਹਿਲਵਾਨਾਂ ਨੇ ਪੁਲਿਸ ਬੈਰੀਕੇਡ ਨੂੰ ਪਾਰ ਕਰਕੇ ਅੱਗੇ ਵਧਣ ਦੀ ਕੋਸ਼ਿਸ਼ ਕੀਤੀ, ਜਿਸ ਤੋਂ ਬਾਅਦ ਕਈ ਪਹਿਲਵਾਨਾਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ। ਪਹਿਲਵਾਨ ਬਜਰੰਗ ਪੂਨੀਆ ਨੇ ਕਿਹਾ ਸਾਨੂੰ ਗੋਲੀ ਮਾਰੋ।
ਪੁਲਿਸ ਵੱਲੋਂ ਰੋਕੇ ਜਾਣ ਮਗਰੋਂ ਪਹਿਲਵਾਨ ਕੇਰਲਾ ਹਾਊਸ ਨੇੜੇ ਧਰਨੇ ’ਤੇ ਬੈਠ ਗਏ। ਸੰਸਦ ਇੱਥੋਂ ਥੋੜ੍ਹੀ ਦੂਰੀ ‘ਤੇ ਹੈ। ਇਸ ਤੋਂ ਪਹਿਲਾਂ ਪਹਿਲਵਾਨ ਦੋ ਬੈਰੀਕੇਡ ਪਾਰ ਕਰਕੇ ਇੱਥੇ ਪੁੱਜੇ। ਪੁਲਿਸ ਵੱਲੋਂ ਰੋਕੇ ਜਾਣ ਮਗਰੋਂ ਪਹਿਲਵਾਨ ਕੇਰਲਾ ਹਾਊਸ ਨੇੜੇ ਧਰਨੇ ’ਤੇ ਬੈਠ ਗਏ।