ਬਿਉਰੋ ਰਿਪੋਰਟ – ਮਸ਼ਹੂਰ ਅਦਾਕਾਰ ਅਮਨ ਜੈਸਵਾਲ ਦੀ ਸੜਕ ਹਾਦਸੇ ‘ਚ ਮੌਤ ਹੋ ਗਈ ਹੈ, 23 ਸਾਲਾ ਅਮਨ ਜੈਸਵਾਲ ਨੇ ਟੀਵੀ ਪ੍ਰੋਗਰਾਮ ਧਰਤੀਪੁੱਤਰ ਨੰਦਿਨੀ ‘ਚ ਮੁੱਖ ਭੂਮਿਕਾ ਨਿਭਾਈ ਸੀ। ਉਸ ਦੇ ਦੋਸਤ ਨੇ ਦੱਸਿਆ ਕਿ ਉਹ ਸ਼ੂਟਿੰਗ ਤੋਂ ਵਾਪਸ ਘਰ ਨੂੰ ਆ ਰਿਹਾ ਸੀ ਤੇ ਜਦੋਂ ਉਹ ਮੁੰਬਈ ਦੇ ਜੋਗੇਸ਼ਵਰੀ ਹਾਈਵੇਅ ’ਤੇ ਪਹੁੰਚਿਆਂ ਤਾਂ ਉਸ ਨੂੰ ਟਰੱਕ ਨੇ ਟੱਕਰ ਮਾਰ ਦਿੱਤੀ, ਜਿਸ ਕਾਰਨ ਉਹ ਜਖਮਾ ਦੀ ਤਾਪ ਨਾ ਝਲਦਾ ਹੋਇਆ ਆਪਣੀ ਜਾਨ ਗਵਾ ਬੈਠਾ। ਹਾਦਸੇ ਸਮੇਂ ਅਮਨ ਆਪਣੇ ਮੋਟਰ ਸਾਇਕਲ ‘ਤੇ ਸੀ। ਹਾਦਸੇ ਤੋਂ ਬਾਅਦ ਉਸ ਨੂੰ ਕਾਮਾ ਹਸਪਤਾਲ ਲਿਜਾਇਆ ਗਿਆ ਪਰ ਉਸ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ – ਪਾਰਟੀ ਨਾਲ ਨਹੀਂ ਕੋਈ ਨਾਰਾਜ਼, ਐਮਪੀ ਦੇ ਪਿਤਾ ਦਾ ਵੱਡਾ ਬਿਆਨ