Punjab

ਪੁੱਤ ਦੀ ਖੁਸ਼ੀਆਂ ਰਿਸ਼ਤੇਦਾਰਾਂ ਨਾਲ ਸਾਂਝੀਆਂ ਕਰਨ ਗਿਆ ਸੀ ਪਰਿਵਾਰ! ਮਿੰਟਾਂ ’ਚ ਖ਼ਤਮ! ਪੂਰੇ ਇਲਾਕੇ ਦੇ ਉੱਡੇ ਹੋਸ਼

ਜ਼ਿਲ੍ਹਾ ਤਰਨ ਤਾਰਨ ਤੋਂ ਬੇਹੱਦ ਦਰਦਨਾਕ ਖ਼ਬਰ ਸਾਹਮਣੇ ਆਈ ਹੈ। ਬੀਤੀ ਦੇਰ ਸ਼ਾਮ ਹਰੀਕੇ ਭਿੱਖੀਵਿੰਡ ਰੋਡ ’ਤੇ ਭਿਆਨਕ ਸੜਕ ਹਾਦਸਾ ਵਾਪਰਿਆ। ਇੱਕ ਪਰਿਵਾਰ ਜੋ ਖ਼ੁਸ਼ੀ ਵਿੱਚ ਆਪਣੇ ਰਿਸ਼ਤੇਦਾਰਾਂ ਨੂੰ ਮਿਲ ਕੇ ਵਾਪਸ ਪਰਤ ਰਿਹਾ ਸੀ, ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਪਰਿਵਾਰ ਦੇ ਸਾਰੇ ਜੀਆਂ ਦੀ ਮੌਤ ਹੋ ਗਈ ਹੈ। ਪੁੱਤ ਦੇ ਕੈਨੇਡਾ ਦੀ ਵੀਜ਼ਾ ਆਉਣ ਦੀ ਖ਼ੁਸ਼ੀ ਵਿੱਚ ਇਹ ਪਰਿਵਾਰ ਯਾਤਰਾ ਕਰ ਰਿਹਾ ਸੀ ਕਿ ਉਨ੍ਹਾਂ ਦੀ ਕਾਰ ਦੀ ਅਣਪਛਾਤੇ ਵਾਹਨ ਨਾਲ ਭਿਆਨਕ ਟੱਕਰ ਹੋ ਗਈ।

ਇਸ ਹਾਦਸੇ ਵਿੱਚ ਕਾਰ ਸਵਾਰ ਪਤੀ-ਪਤਨੀ ਤੇ ਉਨ੍ਹਾਂ ਦੇ ਨੌਜਵਾਨ ਪੁੱਤਰ ਦੀ ਮੌਤ ਹੋ ਗਈ। ਉਨ੍ਹਾਂ ਦੇ ਨਾਲ ਕਾਰ ਵਿੱਚ ਇੱਕ ਹੋਰ ਨੌਜਵਾਨ ਸਵਾਰ ਸੀ, ਉਨ੍ਹਾਂ ਦਾ ਭਾਣਜਾ, ਜੋ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਿਆ ਹੈ।

ਮ੍ਰਿਤਕਾਂ ਦੀ ਪਛਾਣ ਨੌਜਵਾਨ ਨਵਦੀਪ ਸਿੰਘ, ਪਿਤਾ ਨਿਸ਼ਾਨ ਸਿੰਘ ਤੇ ਮਾਂ ਰਜਵੰਤ ਕੌਰ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਨੌਜਵਾਨ ਨਵਦੀਪ ਸਿੰਘ ਦਾ ਕੈਨੇਡਾ ਦਾ ਵੀਜ਼ਾ ਆਇਆ ਸੀ ਤੇ ਉਸ ਨੇ ਕੁਝ ਦਿਨਾਂ ਤੱਕ ਕੈਨੇਡਾ ਜਾਣਾ ਸੀ। ਪੂਰਾ ਪਰਿਵਾਰ ਪੁੱਤ ਦੇ ਕੈਨੇਡਾ ਦਾ ਵੀਜ਼ਾ ਆਉਣ ਦੀ ਖੁਸ਼ੀ ਵਿਚ ਰਿਸ਼ਤੇਦਾਰਾਂ ਨੂੰ ਮਿਲਣ ਗਿਆ ਸੀ ਤੇ ਵਾਪਸ ਘਰ ਆਉਂਦੇ ਸਮੇਂ ਉਨ੍ਹਾਂ ਨਾਲ ਭਿਆਨਕ ਸੜਕ ਹਾਦਸਾ ਵਾਪਰ ਗਿਆ।

ਇਹ ਵੀ ਪੜ੍ਹੋ – ਜਲੰਧਰ ‘ਚ ਭਾਜਪਾ ਨੂੰ ਵੱਡਾ ਝਟਕਾ, 3 ਵਾਰ ਭਾਜਪਾ ਦੇ ਕੌਂਸਲਰ ਵਿਪੁਲ ਕੁਮਾਰ ਕਾਂਗਰਸ ‘ਚ ਸ਼ਾਮਲ