The Khalas Tv Blog India ਸੋਨੇ ਦੀ ਕੀਮਤ ‘ਚ ਆਈ ਰਿਕਾਰਡ ਗਿਰਾਵਟ, ਚਾਂਦੀ ਵੀ ਸਸਤੀ
India Punjab

ਸੋਨੇ ਦੀ ਕੀਮਤ ‘ਚ ਆਈ ਰਿਕਾਰਡ ਗਿਰਾਵਟ, ਚਾਂਦੀ ਵੀ ਸਸਤੀ

‘ਦ ਖ਼ਾਲਸ ਬਿਊਰੋ : ਨਵਰਾਤਰੀ ਵਿੱਚ ਸੋਨੇ ਦੀਆਂ ਕੀਮਤਾਂ ਵਿੱਚ ਲਗਾਤਾਰ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਅੱਜ ਵੀ MCX ‘ਤੇ ਸੋਨੇ ਦੀਆਂ ਕੀਮਤਾਂ ‘ਚ ਗਿਰਾਵਟ ਜਾਰੀ ਹੈ। ਅੱਜ ਸੋਨੇ ਦੀ ਕੀਮਤ 50,000 ਦੇ ਪੱਧਰ ‘ਤੇ ਕਾਰੋਬਾਰ ਕਰ ਰਹੀ ਹੈ। ਅੱਜ ਸੋਨੇ ਦੀਆਂ ਕੀਮਤਾਂ ‘ਚ 0.34 ਫੀਸਦੀ ਦੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਇਸ ਗਿਰਾਵਟ ਤੋਂ ਬਾਅਦ ਸੋਨੇ ਦੀ ਕੀਮਤ 50,014 ਪ੍ਰਤੀ 10 ਗ੍ਰਾਮ ਦੇ ਪੱਧਰ ‘ਤੇ ਆ ਗਈ ਹੈ। ਇਸ ਦੇ ਨਾਲ ਹੀ ਪਿਛਲੇ ਕਾਰੋਬਾਰੀ ਸੈਸ਼ਨ ‘ਚ ਸੋਨੇ ਦੀ ਕੀਮਤ ‘ਚ 750 ਰੁਪਏ ਦਾ ਉਛਾਲ ਆਇਆ ਸੀ। ਅੱਜ ਚਾਂਦੀ ਦੀਆਂ ਕੀਮਤਾਂ ਵਿੱਚ ਵੀ ਗਿਰਾਵਟ ਦਰਜ ਕੀਤੀ ਗਈ ਹੈ। MCX ‘ਤੇ ਚਾਂਦੀ 0.42 ਫੀਸਦੀ ਦੀ ਗਿਰਾਵਟ ਨਾਲ 56260 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਪੱਧਰ ‘ਤੇ ਕਾਰੋਬਾਰ ਕਰ ਰਹੀ ਹੈ।

ਵਿਸ਼ਵ ਬਾਜ਼ਾਰ ‘ਚ ਸੋਨੇ ਦੀ ਕੀਮਤ ਅੱਜ 2 ਫੀਸਦੀ ਵਧ ਕੇ 1,656.59 ਡਾਲਰ ਪ੍ਰਤੀ ਔਂਸ ‘ਤੇ ਹੈ। ਇੱਥੇ ਮਾਰਚ ਤੋਂ ਲੈ ਕੇ ਹੁਣ ਤੱਕ ਸੋਨੇ ਦੀਆਂ ਕੀਮਤਾਂ ‘ਚ 20 ਫੀਸਦੀ ਦੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਯੂਐਫ ਫੈੱਡ ਵੱਲੋਂ ਵਧੀਆਂ ਵਿਆਜ ਦਰਾਂ ਤੋਂ ਬਾਅਦ ਸੋਨੇ ਪ੍ਰਤੀ ਜ਼ਿਆਦਾ ਖਿੱਚ ਵੇਖਣ ਨੂੰ ਨਹੀਂ ਮਿਲ ਰਹੀ ਹੈ। ਇਸ ਦੇ ਨਾਲ ਹੀ ਜੇਕਰ ਚਾਂਦੀ ਦੀਆਂ ਕੀਮਤਾਂ ਦੀ ਗੱਲ ਕਰੀਏ ਤਾਂ ਇਸ ‘ਚ 0.4 ਫੀਸਦੀ ਦੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ, ਜਿਸ ਤੋਂ ਬਾਅਦ ਚਾਂਦੀ ਦੀ ਕੀਮਤ 18.82 ਡਾਲਰ ਪ੍ਰਤੀ ਔਂਸ ‘ਤੇ ਹੈ।

ਜੇਕਰ ਤੁਸੀਂ ਵੀ ਬਾਜ਼ਾਰ ‘ਚ ਸੋਨਾ ਖਰੀਦਣ ਜਾ ਰਹੇ ਹੋ ਤਾਂ ਹਾਲਮਾਰਕ ਦੇਖ ਕੇ ਹੀ ਸੋਨਾ ਖਰੀਦੋ। ਤੁਸੀਂ ਸੋਨੇ ਦੀ ਸ਼ੁੱਧਤਾ ਦੀ ਜਾਂਚ ਕਰਨ ਲਈ ਸਰਕਾਰੀ ਐਪ ਦੀ ਵਰਤੋਂ ਵੀ ਕਰ ਸਕਦੇ ਹੋ। ‘ਬੀਆਈਐਸ ਕੇਅਰ ਐਪ’ (‘BIS Care app’) ਰਾਹੀਂ ਤੁਸੀਂ ਸੋਨੇ ਦੀ ਸ਼ੁੱਧਤਾ ਦੀ ਜਾਂਚ ਕਰ ਸਕਦੇ ਹੋ ਕਿ ਇਹ ਅਸਲੀ ਹੈ ਜਾਂ ਨਕਲੀ। ਇਸ ਤੋਂ ਇਲਾਵਾ ਤੁਸੀਂ ਇਸ ਐਪ ਰਾਹੀਂ ਸ਼ਿਕਾਇਤ ਵੀ ਕਰ ਸਕਦੇ ਹੋ।

ਤੁਸੀਂ ਆਪਣੇ ਘਰ ਬੈਠੇ ਸੋਨੇ ਦੀ ਕੀਮਤ ਵੀ ਦੇਖ ਸਕਦੇ ਹੋ। ਇੰਡੀਅਨ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ ਦੇ ਅਨੁਸਾਰ ਤੁਸੀਂ ਸਿਰਫ 8955664433 ਨੰਬਰ ‘ਤੇ ਮਿਸ ਕਾਲ ਦੇ ਕੇ ਕੀਮਤ ਦੀ ਜਾਂਚ ਕਰ ਸਕਦੇ ਹੋ। ਤੁਹਾਡਾ ਮੈਸੇਜ ਉਸੇ ਨੰਬਰ ‘ਤੇ ਆਵੇਗਾ, ਜਿਸ ਤੋਂ ਤੁਸੀਂ ਮੈਸੇਜ ਕਰੋਗੇ।

Exit mobile version