Punjab

ਅੰਮ੍ਰਿਤਪਾਲ ਦੇ ਨਾਂ ਦੀ ਫਰਜ਼ੀ ਚਿੱਠੀ ਵਾਇਰਲ, ਸਹੁੰ ਚੁੱਕਣ ਲਈ ਸਪੀਕਰ ਤੋਂ ਸਮਾਂ ਮੰਗਿਆ, ਜਥੇਬੰਦੀ ਨੇ ਕਿਹਾ ‘ਬਦਨਾਮ ਕਰਨ ਦੀ ਕੀਤੀ ਜਾ ਰਹੀ ਕੋਸ਼ਿਸ਼’

ਸ੍ਰੀ ਖਡੂਰ ਸਾਹਿਬ ਸੀਟ ਤੋਂ ਚੋਣ ਜਿੱਤਣ ਵਾਲੇ ਅੰਮ੍ਰਿਤਪਾਲ ਸਿੰਘ ਦੇ ਨਾਂ ਦੀ ਇਹ ਚਿੱਠੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਇਸ ਵਿੱਚ ਅੰਮ੍ਰਿਤਪਾਲ ਦਾ ਨਾਂ ਲਿਖਿਆ ਹੋਇਆ ਸੀ ਅਤੇ ਲੋਕ ਸਭਾ ਸਪੀਕਰ ਨੂੰ ਸਹੁੰ ਚੁੱਕਣ ਲਈ ਜੇਲ੍ਹ ਵਿੱਚੋਂ ਰਿਹਾਅ ਕਰਨ ਦੀ ਮੰਗ ਕੀਤੀ ਜਾ ਰਹੀ ਸੀ।

ਪਰ ਹੁਣ ਅੰਮ੍ਰਿਤਪਾਲ ਦੇ ਸੋਸ਼ਲ ਮੀਡੀਆ ਅਕਾਊਂਟ ਤੋਂ ਉਕਤ ਚਿੱਠੀ ਬਾਰੇ ਸਪੱਸ਼ਟੀਕਰਨ ਆਇਆ ਹੈ, ਜਿਸ ‘ਚ ਉਸ ਨੇ ਕਿਹਾ- ਇਹ ਚਿੱਠੀ ਪੂਰੀ ਤਰ੍ਹਾਂ ਫਰਜ਼ੀ ਹੈ। ਅਜਿਹੇ ‘ਚ ਇਹ ਜਾਂਚ ਦਾ ਵਿਸ਼ਾ ਹੋਵੇਗਾ ਕਿ ਉਕਤ ਚਿੱਠੀ ਕਿਸ ਨੇ ਲਿਖੀ ਅਤੇ ਕਿਸ ਨੇ ਵਾਇਰਲ ਕੀਤੀ।

ਜਾਣਕਾਰੀ ਅਨੁਸਾਰ ਅੰਮ੍ਰਿਤਪਾਲ ਵੱਲੋਂ ਅੱਜ ਸਵੇਰੇ ਉਕਤ ਪੱਤਰ ਸਬੰਧੀ ਇੱਕ ਪੋਸਟ ਸਾਂਝੀ ਕੀਤੀ ਗਈ ਹੈ। ਜਿਸ ‘ਚ ਉਕਤ ਪੱਤਰ ਦੀ ਕਾਪੀ ‘ਤੇ ਜਾਅਲੀ ਲਿਖਾਈ ਕੀਤੀ ਗਈ ਸੀ। ਜਿਸ ਵਿੱਚ ਲਿਖਿਆ ਗਿਆ ਸੀ ਕਿ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੇ ਨਾਂ ਦੀ ਇੱਕ ਫਰਜ਼ੀ ਚਿੱਠੀ ਸੋਸ਼ਲ ਮੀਡੀਆ ‘ਤੇ ਫੈਲਾਈ ਜਾ ਰਹੀ ਹੈ।

ਪੋਸਟ ਵਿੱਚ ਕਿਹਾ ਗਿਆ ਹੈ ਕਿ ਚਿੱਠੂ  ਵਿੱਚ ਸਪੀਕਰ ਸਾਹਬ ਨੂੰ ਭਾਈ ਅੰਮ੍ਰਿਤਪਾਲ ਸਿੰਘ ਨੂੰ ਦਿੱਲੀ ਲਿਆ ਸਹੁੰ ਚੁਕਵਾਏ ਜਾਣ ਦੀ ਬੇਨਤੀ ਕੀਤੀ ਗਈ ਹੈ। ਸਿੱਖ ਸੰਗਤ ਇਸ ਝੂਠ ਤੋਂ ਅਗਾਹ ਰਹੇ ਕਿ ਐਸਾ ਕੋਈ ਵੀ ਪੱਤਰ ਭਾਈ ਅੰਮ੍ਰਿਤਪਾਲ ਸਿੰਘ ਵੱਲੋਂ ਕਿਸੇ ਨੂੰ ਨਹੀ ਲਿਖਿਆ ਗਿਆ। ਇਹ ਝੂਠਾ ਪੱਤਰ ਵੀ ਪਿੱਛਲੇ ਡੇਢ ਸਾਲ ਤੋਂ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੇ ਕਿਰਦਾਰ ਨੂੰ ਢਾਹ ਲਾਓਣ ਦੇ ਮਾੜੇ ਇਰਾਦਿਆਂ ਦੀ ਅਗਲੀ ਕੜੀ ਹੈ। ਸਮਾਂ ਆਓਣ ਤੇ ਅਜਿਹੀਆਂ ਮਾੜੀਆਂ ਕਾਰਵਾਈਆਂ ਲਈ ਜੁੰਮੇਵਾਰ ਵਿਅਕਤੀਆਂ ਦੇ ਨਾਮ ਸਿੱਖ ਸੰਗਤ ਸਾਹਮਣੇ ਰੱਖੇ ਜਾਣਗੇ।