The Khalas Tv Blog Punjab ਪੁਲਿਸ ਭਰਤੀ ਦੇ ਨਾਂ ’ਤੇ ਪੈਸੇ ਠੱਗਣ ਵਾਲੀ ਨਕਲੀ ਜੱਜ ਅਤੇ ਡਿਪਟੀ ਜੇਲ੍ਹ ਸੁਪਰਡੈਂਟ ਗ੍ਰਿਫਤਾਰ
Punjab

ਪੁਲਿਸ ਭਰਤੀ ਦੇ ਨਾਂ ’ਤੇ ਪੈਸੇ ਠੱਗਣ ਵਾਲੀ ਨਕਲੀ ਜੱਜ ਅਤੇ ਡਿਪਟੀ ਜੇਲ੍ਹ ਸੁਪਰਡੈਂਟ ਗ੍ਰਿਫਤਾਰ

Fake judge and deputy jail superintendent arrested for cheating money in the name of police recruitment

ਪੁਲਿਸ ਭਰਤੀ ਦੇ ਨਾਂ ’ਤੇ ਪੈਸੇ ਠੱਗਣ ਵਾਲੀ ਨਕਲੀ ਜੱਜ ਅਤੇ ਡਿਪਟੀ ਜੇਲ੍ਹ ਸੁਪਰਡੈਂਟ ਗ੍ਰਿਫਤਾਰ

ਲੁਧਿਆਣਾ : ਪੁਲਿਸ ਭਰਤੀ ਦੇ ਨਾਂ ‘ਤੇ ਨੌਜਵਾਨਾਂ ਨਾਲ ਧੋਖਾਧੜੀ ਕਰਨ ਵਾਲੀ ਫਰਜ਼ੀ ਜੱਜ ਤੇ ਉਸਦਾ ਡਿਪਟੀ ਸੁਪਰਡੈਂਟ ਜੇਲ੍ਹ ਪਤੀ ਲੁਧਿਆਣਾ ਪੁਲਿਸ ਨੇ ਗ੍ਰਿਫ਼ਤਾਰ ਕੀਤੇ ਹਨ ਅਤੇ ਇਸ ਮਾਮਲੇ ਵਿਚ ਦੋ ਮੁਲਜ਼ਮ ਫਰਾਰ ਹਨ।

ਲੁਧਿਆਣਾ ਪੁਲਿਸ ਨੇ ਮਾਨਸਾ ਜੇਲ੍ਹ ਦੇ ਡੀਐਸਪੀ ਨਾਲ ਮਿਲੀਭੁਗਤ ਕਰਕੇ ਪੁਲਿਸ ਅਤੇ ਖਾਸ ਕਰਕੇ ਜੇਲ੍ਹ ਵਿਭਾਗ ਵਿੱਚ ਭਰਤੀ ਦੇ ਨਾਮ ‘ਤੇ ਲੋਕਾਂ ਨਾਲ ਠੱਗੀ ਮਾਰਨ ਦੇ ਮਾਮਲੇ ਵਿੱਚ ਦੋਸ਼ੀ ਨਕਲੀ ਜੱਜ ਔਰਤ ਅਤੇ ਡੀਐਸਪੀ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਇਕ ਪ੍ਰੈਸ ਕਾਨਫਰੰਸ ਵਿਚ ਦੱਸਿਆ ਕਿ ਨੌਜਵਾਨ ਲੜਕੇ-ਲੜਕੀਆਂ ਨੂੰ ਪੁਲ‌ਿਸ ਅਤੇ ਖਾਸ ਕਰਕੇ ਜੇਲ੍ਹ ਵਿੱਚ ਭਰਤੀ ਕਰਵਾਉਣ ਦੇ ਨਾਂ ’ਤੇ ਠੱਗੀ ਮਾਰੀ ਜਾਂਦੀ ਸੀ।

ਮੁਲਜ਼ਮ ਦੀਪ ਕਿਰਨ ਵਾਸੀ ਜਮਾਲਪੁਰ ਕੋਲੋਂ ਸਵਿਫਟ ਡਿਜ਼ਾਇਰ ਕਾਰ ਸਮੇਤ 3 ਪੁਲ‌ਿਸ ਵਰਦੀਆਂ, 2 ਜਾਅਲੀ ਜੁਆਇਨਿੰਗ ਲੈਟਰ, ਪੁਲ‌ਿਸ ਭਰਤੀ ਲਈ ਵਰਤੇ ਜਾਂਦੇ 10 ਫਾਰਮ, 1 ਲੱਖ ਰੁਪਏ ਦੀ ਨਕਦੀ ਬਰਾਮਦ ਕੀਤੇ ਗਏ। ਪੁੱਛਗਿੱਛ ਦੌਰਾਨ ਦੀਪ ਕਿਰਨ ਨੇ ਦੱਸਿਆ ਕਿ ਮਾਨਸਾ ਜ‌ੇਲ੍ਹ ‘ਚ ਤਾਇਨਾਤ ਉਸ ਦਾ ਪਤੀ ਡੀਐੱਸਪੀ ਨਰਪਿੰਦਰ ਸਿੰਘ ਉਸਦੀ ਇਸ ਧੋਖਾਧੜੀ ‘ਚ ਮਦਦ ਕਰਦਾ ਹੈ, ਜੋ ਕਿ ਜਮਾਲਪੁਰ, ਲੁਧਿਆਣਾ ਵਿਖੇ ਉਸ ਨੂੰ ਮਿਲਣ ਲਈ ਘਰ ਆ ਰਿਹਾ ਹੈ।

ਜਿਸਨੂੰ ਨਾਕਾਬੰਦੀ ਦੌਰਾਨ ਇੱਕ ਫਾਰਚੂਨਰ ਕਾਰ ਵਿੱਚ ਕਾਬੂ ਕਰ ਲਿਆ। ਉਨ੍ਹਾਂ ਦੱਸਿਆ ਕਿ ਮੁਲਜ਼ਮ ਔਰਤ ਅਤੇ ਡੀਐਸਪੀ ਦੋਵਾਂ ਦਾ ਇਹ ਦੂਜਾ ਵਿਆਹ ਹੈ।  ਇਸ ਤੋਂ ਇਲਾਵਾ ਔਰਤ ਕੋਲੋਂ ਪੁਲਿਸ ਨੇ ਇੱਕ ਨੌਜਵਾਨ ਦੀ ਡਰੈੱਸ ਬਰਾਮਦ ਕੀਤੀ ਹੈ, ਜਿਸ ਦੀ ਜਾਂਚ ਜਾਰੀ ਹੈ।

ਦੱਸਿਆ ਜਾ ਰਿਹਾ ਹੈ ਕਿ ਹੁਣ ਤੱਕ ਪੁਲਿਸ ਕੋਲ ਕਰੀਬ 5 ਸ਼ਿਕਾਇਤਾਂ ਪਹੁੰਚੀਆਂ ਸਨ। ਇਨ੍ਹਾਂ ਸ਼ਿਕਾਇਤਾਂ ‘ਤੇ ਕਾਰਵਾਈ ਕਰਦੇ ਹੋਏ ਪੁਲਿਸ ਨੇ ਇਸ ਠੱਗ ਜੋੜੇ ਨੂੰ ਗ੍ਰਿਫਤਾਰ ਕਰ ਲਿਆ ਹੈ। ਔਰਤ ਇੱਕ ਵਿਅਕਤੀ ਤੋਂ 5 ਤੋਂ 8 ਲੱਖ ਰੁਪਏ ਲੈਂਦੀ ਸੀ। ਦੱਸਿਆ ਜਾ ਰਿਹਾ ਹੈ ਕਿ ਔਰਤ ਅਤੇ ਉਸਦੇ ਪਤੀ ਦਾ ਇਸ ਘਪਲੇ ਦਾ ਕਾਲਾ ਕਾਰੋਬਾਰ ਇੱਕ ਤੋਂ ਡੇਢ ਕਰੋੜ ਰੁਪਏ ਤੱਕ ਦਾ ਹੈ। ਉਕਤ ਔਰਤ ਨੌਜਵਾਨਾਂ ਤੋਂ ਪੈਸੇ ਵੀ ਲੈਂਦੀ ਸੀ ਅਤੇ ਇਸ ਤੋਂ ਬਾਅਦ ਲੋਕਾਂ ਦੇ ਫੋਨ ਚੁੱਕਣੇ ਬੰਦ ਕਰ ਦਿੰਦੀ ਸੀ।

ਦੋਸ਼ੀ ਔਰਤ ਦੀਪ ਕਿਰਨ ਉਕਤ ਨੌਜਵਾਨਾਂ ਨੂੰ ਮਾਨਸਾ ਜੇਲ੍ਹ ‘ਚ ਤਾਇਨਾਤ ਆਪਣੇ ਪਤੀ ਡਿਪਟੀ ਸੁਪਰਡੈਂਟ ਨਰਪਿੰਦਰ ਨਾਲ ਮਿਲਾ ਦਿੰਦੀ ਸੀ ਕਿ ਉਸ ਦੀ ਜੇਲ੍ਹ ਤੱਕ ਪਹੁੰਚ ਹੈ। ਇਸ ਕਾਰਨ ਉਹ ਆਸਾਨੀ ਨਾਲ ਉਸ ‘ਤੇ ਭਰੋਸਾ ਕਰ ਲੈਂਦੇ ਸਨ ਅਤੇ ਲੱਖਾਂ ਰੁਪਏ ਫੀਸ ਵਜੋਂ ਦੇ ਦਿੰਦੇ ਸਨ। ਦੋਸ਼ੀ ਔਰਤ ਨਾਲ ਉਸ ਦੇ ਪਤੀ ਦੀ ਪੂਰੀ ਮਿਲੀਭੁਗਤ ਸੀ, ਜਿਸ ਤੋਂ ਬਾਅਦ ਹੀ ਪੁਲਿਸ ਨੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ। ਪੁਲਿਸ ਇਸ ਗੱਲ ਦੀ ਵੀ ਜਾਂਚ ਕਰ ਰਹੀ ਹੈ ਕਿ ਔਰਤ ਦੇ ਨਾਲ ਇਸ ਕੰਮ ਵਿਚ ਹੋਰ ਕੌਣ-ਕੌਣ ਲੋਕ ਸ਼ਾਮਲ ਹਨ।

ਦੋਸ਼ੀ ਔਰਤ ਦੀਪ ਕਿਰਨ ਖ਼ਿਲਾਫ਼ ਪਹਿਲਾਂ ਵੀ ਦੋ ਕੇਸ ਦਰਜ ਹਨ। ਔਰਤ ‘ਤੇ ਪਹਿਲਾਂ ਵੀ ਅਗਵਾ ਅਤੇ ਧੋਖਾਧੜੀ ਦਾ ਮਾਮਲਾ ਦਰਜ ਹੈ। ਪੁਲਿਸ ਦੋਸ਼ੀ ਔਰਤ ਤੋਂ ਪੁੱਛਗਿੱਛ ਕਰ ਰਹੀ ਹੈ ਕਿ ਉਸ ਨੇ ਕਿਸ-ਕਿਸ ਨੂੰ ਧੋਖਾਧੜੀ ਦਾ ਸ਼ਿਕਾਰ ਬਣਾਇਆ ਹੈ।

 

 

Exit mobile version