ਬਿਉਰੋ ਰਿਪੋਰਟ : ਅੱਜ ਕੱਲ ਸਾਇਬਰ ਧੋਖਾਧੜੀ ਦਾ ਨਵਾਂ ਤਰੀਕਾ ਸਾਹਮਣੇ ਆਇਆ ਹੈ ਜਿਸ ਨੂੰ ਫੜਨਾ ਅਸਾਨ ਨਹੀਂ ਹੈ । ਡਰ ਅਤੇ ਖੌਫ ਦੇ ਨਾਲ ਲੁੱਟ ਦਾ ਨਵਾਂ ਤਰੀਕਾ ਲੱਭਿਆ ਗਿਆ ਹੈ । ਇਹ ਸਕੈਮ ਆਵਾਜਾਹੀ ਵਿਭਾਗ ਦੇ ਈ- ਚਾਲਾਨ ਨਾਲ ਜੁੜਿਆ ਹੋਇਆ ਹੈ । ਇਸ ਨਾ ਸਕੈਮਰ ਫੋਨ ‘ਤੇ ਟੈਕਸ ਮੈਸੇਜ ਦੇ ਜ਼ਰੀਏ ਲੋਕਾਂ ਨੂੰ ਵਿਭਾਗ ਦਾ ਇੱਕ ਲਿੰਕ ਭੇਜ ਕੇ ਸਕੈਮ ਨੂੰ ਅੰਜਾਮ ਦੇ ਰਿਹਾ ਹੈ । ਪੁਲਿਸ ਅਤੇ ਮਨਿਸਟਰੀ ਆਫ ਇਲੈਕਟ੍ਰਾਨਿਕਸ ਐਂਡ ਇਨਫਾਰਮੇਸ਼ਨ (MEITy) ਨੇ ਇਸ ਨੂੰ ਲੈਕੇ ਸਾਵਧਾਨੀ ਅਲਰਟ ਜਾਰੀ ਕੀਤਾ ਹੈ । ਆਪਣੀ X ਪੋਸਟ ਵਿੱਚ MEITy ਨੇ ਲਿਖਿਆ ਹੈ ‘ਫਰਜ਼ੀ ਈ-ਚਾਲਾਨ ਘੁਟਾਲੇ ਦੇ ਝਾਂਸੇ ਵਿੱਚ ਨਾ ਆਉ,ਤੁਹਾਡੀ ਸੁਰੱਖਿਆ ਸਾਡੀ ਜ਼ਿੰਮੇਵਾਰੀ’।
ਕੀ ਹੈ ਈ-ਚਾਲਾਨ ਸਕੈਮ,ਕਿਵੇਂ ਕੰਮ ਕਰਦਾ ਹੈ ?
ਇਸ ਸਕੈਮ ਨੂੰ ਅੰਜਾਮ ਦੇਣ ਦੇ ਲਈ ਸਕੈਮਰ ਆਪਣੇ ਫੋਨ ‘ਤੇ ਇੱਕ ਈ- ਚਾਲਾਨ ਦਾ ਮੈਸੇਜ ਭੇਜਦਾ ਹੈ । ਜੋ ਕਿ ਆਵਾਜਾਹੀ ਵਿਭਾਗ ਦੀ ਅਸਲੀ ਵੈੱਬਸਾਈਟ ਵਾਂਗ ਹੀ ਵਿਖਾਈ ਦਿੰਦਾ ਹੈ । ਮੈਸੇਜ ਵਿੱਚ ਇੱਕ ਪੇਮੈਂਟ ਦਾ ਲਿੰਕ ਹੁੰਦਾ ਹੈ । ਜਿਵੇ ਹੀ ਤੁਸੀਂ ਇਸ ਲਿੰਕ ‘ਤੇ ਕਲਿੱਕ ਕਰਦੇ ਹੋ,ਧੋਖਾਧਰੀ ਕਰਨ ਵਾਲੇ ਤੁਹਾਡੇ ਡੈਬਿਟ ਜਾਂ ਕਰੈਡਿਟ ਕਾਰਡ ਦੀ ਸੀਕਰੇਟ ਜਾਣਕਾਰੀ ਸਕੈਨ ਕਰ ਲੈਂਦੇ ਹਨ ।
ਇਸ ਸਕੈਮ ਤੋਂ ਕਿਵੇਂ ਬਚੋ ?
ਇਸ ਸਕੈਮ ਵਿੱਚ ਤੁਹਾਡੇ ਫੋਨ ਵਿੱਚ ਜੋ ਟੈਕਸ ਮੈਸੇਜ ਆਉਂਦਾ ਹੈ,ਉਸ ਵਿੱਚ ਦਿੱਤਾ ਗਿਆ ਲਿੰਕ ਆਵਾਜਾਹੀ ਵਿਭਾਗ ਵਾਂਗ ਵਿਖਾਈ ਦਿੰਦਾ ਹੈ ਪਰ ਹੁੰਦਾ ਨਹੀਂ ਹੈ । ਪੁਲਿਸ ਮੁਤਾਬਿਕ ਸਕੈਮਰ https://echallan.parivahan.in/ ਲਿੰਕ ਸ਼ੇਅਰ ਕਰਦੇ ਹਨ । ਜਦਕਿ ਆਵਾਜਾਹੀ ਵਿਭਾਗ ਦੀ ਵੈੱਬਸਾਈਟ ਦਾ ਲਿੰਕ https://echallan.parivahan.gov.in/ ਹੈ । ਇੱਥੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਸਰਕਾਰ ਦੇ ਵੱਲੋਂ ਜਿਹੜਾ ਲਿੰਕ ਜਾਰੀ ਉਸ ਦੇ ਅਖੀਰ ਵਿੱਚ “gov.in” ਹੁੰਦਾ ਹੈ । ਇਸ ਲਈ ਇਸ ਦੀ ਪਛਾਣ ਵਿੱਚ ਕੋਈ ਗਲਤੀ ਨਹੀਂ ਕਰਨੀ ਚਾਹੀਦੀ ਹੈ।
ਫੋਨ ਨੰਬਰ ‘ਤੇ ਨਹੀਂ ਆਉਂਦਾ ਹੈ ਚਾਲਾਨ ਦਾ ਅਲਰਟ
ਜੇਕਰ ਤੁਹਾਡਾ ਚਲਾਨ ਕੱਟਿਆ ਹੈ ਤਾਂ ਉਸ ਦਾ ਅਲਰਟ ਕਿਸੇ ਫੋਨ ਨੰਬਰ ‘ਤੇ ਨਹੀਂ ਆਉਂਦਾ ਹੈ । ਇਸ ਦੇ ਇਲਾਵਾ ਇਹ ਵੀ ਜ਼ਰੂਰੀ ਹੈ ਕਿ ਕਿਸੇ ਵੀ ਲਿੰਕ ‘ਤੇ ਜਲਦਬਾਜ਼ੀ ਵਿੱਚ ਪੇਅਮੈਂਟ ਨਾ ਕਰੋ । ਸਾਈਬਰ ਪੁਲਿਸ ਅਧਿਕਾਰੀ ਦੇ ਮੁਤਾਾਬਿਕ ਇਸ ਤਰ੍ਹਾਂ ਦੇ ਲਿੰਕ ‘ਤੇ ਕਲਿੱਕ ਕਰਨ ਤੋਂ ਪਹਿਲਾਂ ਵਹੀਕਰ ਦਾ ਮਾਲਿਕ ਸਾਰੀ ਡਿਟੇਲ ਦੀ ਜਾਂਚ ਆਪ ਕਰੇ । ਸਹੀ ਮੈਸੇਜ ਵਿੱਚ ਤੁਹਾਡੀ ਗੱਡੀ ਦੀ ਡਿਟੇਲ ਜਿਵੇ ਇੰਜਣ ਨੰਬਰ,ਚੇਸੀ ਨੰਬਰ ਵੀ ਦਿੱਤਾ ਗਿਆ ਹੁੰਦਾ ਹੈ। ਜਦਕਿ ਸਕੈਮਰ ਦੇ ਮੈਸੇਜ ਵਿੱਚ ਇਸ ਤਰ੍ਹਾਂ ਦੀ ਡਿਟੇਲ ਨਹੀਂ ਹੁੰਦੀ ਹੈ । ਇਸ ਤੋਂ ਇਲਾਵਾ ਤੁਸੀਂ ਵਿਭਾਗ ਦੀ ਵੈੱਬਸਾਈਟ ‘ਤੇ ਜਾਕੇ ਚੈੱਕ ਕਰ ਸਕਦੇ ਹੋ ਤੁਹਾਡੇ ‘ਤੇ ਕੋਈ ਫਾਈਨ ਤਾਂ ਨਹੀਂ।
ਧੋਖੇ ਦਾ ਸ਼ਿਕਾਰ ਹੋਣ ‘ਤੇ ਕੀ ਕਰੋ ?
ਜੇਕਰ ਤੁਸੀਂ ਘੁਟਾਲੇ ਦਾ ਸ਼ਿਕਾਰ ਹੋ ਜਾਂਦੇ ਹੋ ਤਾਂ ਬਿਨਾਂ ਸਮੇਂ ਗਵਾਏ ਨੈਸ਼ਨਲ ਸਾਈਬਰ ਕ੍ਰਾਈਮ ਰਿਪੋਰਟਿੰਗ ਪੋਰਟਲ (NCCRP) ‘ਤੇ ਹੈਲਪਲਾਈਨ ਨੰਬਰ 1930 ‘ਤੇ ਕਾਲ ਕਰਕੇ ਫਰਾਡ ਦੀ ਜਾਣਕਾਰੀ ਦਿਉ,ਇਸ ਦੇ ਨਾਲ ਹੀ ਸਾਈਬਰ ਕ੍ਰਾਈਮ ਰਿਪੋਰਟ ਪੋਰਟਲ ‘ਤੇ ਫੌਰਨ ਸ਼ਿਕਾਇਤ ਕਰੋ । ਇਸ ਦੇ ਇਲਾਵਾ ਆਪਣੇ ਬੈਂਕ ਅਤੇ ਨਜ਼ਦੀਕੀ ਪੁਲਿਸ ਸਟੇਸ਼ਨ ਵਿੱਚ ਫਰਾਡ ਹੋਣ ਤੇ ਸ਼ਿਕਾਇਤ ਦਰਜ ਕਰੋ ।