‘ਦ ਖ਼ਾਲਸ ਬਿਊਰੋ :- ਫੇਸਬੁੱਕ ਨੇ ਐਲਾਨ ਕੀਤਾ ਹੈ ਕਿ ਉਹ ਅਸਟ੍ਰੇਲੀਆ ਦੇ ਆਪਣੇ ਯੂਜ਼ਰਸ ਦੇ ਲਈ ਨਿਊਜ਼ ਸਮੱਗਰੀ ‘ਤੇ ਲਾਈਆਂ ਗਈਆਂ ਪਾਬੰਦੀਆਂ ਨੂੰ ਹਟਾ ਰਿਹਾ ਹੈ। ਦਿੱਗਜ ਸੋਸ਼ਲ ਮੀਡੀਆ ਕੰਪਨੀ ਫੇਸਬੁੱਕ ਨੇ ਇੱਕ ਪ੍ਰਸਤਾਵਿਤ ਕਾਨੂੰਨ ਦੇ ਵਿਰੋਧ ਵਿੱਚ ਬੀਤੇ ਦਿਨੀਂ ਵੀਰਵਾਰ ਤੋਂ ਅਸਟ੍ਰੇਲੀਆ ਵਿੱਚ ਨਿਊਜ਼ ਨਾਲ ਜੁੜੀ ਸਮੱਗਰੀ ਬੰਦ ਕਰ ਦਿੱਤੀ ਸੀ। ਇਸ ਕਾਨੂੰਨ ਵਿੱਚ ਤੈਅ ਕੀਤਾ ਗਿਆ ਹੈ ਕਿ ਫੇਸਬੁੱਕ ਅਤੇ ਗੂਗਲ ਨੂੰ ਸਮੱਗਰੀ ਦੇ ਲਈ ਨਿਊਜ਼ ਪਬਲਿਸ਼ਰਸ ਨੂੰ ਭੁਗਤਾਨ ਕਰਨਾ ਹੋਵੇਗਾ। ਅਸਟ੍ਰੇਲੀਆ ਦੇ ਵਿੱਤ ਮੰਤਰੀ ਜੋਸ਼ ਫ੍ਰਾਈਡੇਨਬਰਗ ਨੇ ਕਿਹਾ ਕਿ ‘ਆਉਣ ਵਾਲੇ ਦਿਨਾਂ ਵਿੱਚ ਫੇਸਬੁੱਕ ਸਾਰੇ ਨਿਊਜ਼ ਪੇਜ਼ਾਂ ਨੂੰ ਫਿਰ ਤੋਂ ਚਾਲੂ ਕਰੇਗਾ। ਕਾਨੂੰਨ ਵਿੱਚ ਸੋਧਾਂ ਕੀਤੀਆਂ ਜਾਣਗੀਆਂ।’
International
ਫੇਸਬੁੱਕ ਅਸਟ੍ਰੇਲੀਆ ਦੇ ਆਪਣੇ ਯੂਜ਼ਰਸ ਦੇ ਲਈ ਨਿਊਜ਼ ਸਮੱਗਰੀ ‘ਤੇ ਲਾਈਆਂ ਪਾਬੰਦੀਆਂ ਨੂੰ ਜਲਦ ਹਟਾਏਗਾ
- February 23, 2021