‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਫੇਸਬੁੱਕ ਨੇ ਦਾਅਵਾ ਕੀਤਾ ਹੈ ਕਿ ਆਪਣੇ ਕਰਮਚਾਰੀਆਂ ਸਮੇਤ ਅਫਗਾਨ ਦੇ 175 ਲੋਕਾਂ ਨੂੰ ਬਚਾਉਣ ਵਿੱਚ ਫੇਸਬੁੱਕ ਨੇ ਵੀ ਮਦਦ ਕੀਤੀ ਹੈ। ਕੰਪਨੀ ਨੇ ਕਿਹਾ ਹੈ ਕਿ ਉਸਦੇ ਸਟਾਫ ਮੈਂਬਰਾਂ ਸਣੇ ਕੁੱਝ ਅਫਗਾਨੀ ਵੀ ਮੈਕਿਸਕੋ ਸਿਟੀ ਜਾਣ ਵਾਲੇ ਜਹਾਜ ਵਿੱਚ ਸਨ। ਮੈਕਸਿਕੋ ਦੀ ਸਰਕਾਰ ਨੇ ਪੁਸ਼ਟੀ ਕੀਤੀ ਹੈ ਕਿ ਇਸ ਫਲਾਇਟ ਵਿੱਚ ਕੁਝ ਪੱਤਰਕਾਰ ਸਨ ਤੇ ਨਾਲ ਉਨ੍ਹਾਂ ਦੇ ਪਰਿਵਾਰਕ ਮੈਂਬਰ ਸਨ। ਇਸ ਜਹਾਜ ਵਿੱਚ 75 ਲੋਕ ਦੱਸੇ ਗਏ ਹਨ।
ਉੱਧਰ, ਫੇਸਬੁਕ ਦਾ ਕਹਿਣਾ ਹੈ ਕਿ ਇਹ ਲੋਕ ਉਹ ਸਨ, ਜਿਨ੍ਹਾਂ ਦੀ ਜਾਨ ਨੂੰ ਖਤਰਾ ਸੀ। ਕੰਪਨੀ ਨੇ ਮੈਕਸਿਕੋ ਸਰਕਾਰ ਦੀ ਪ੍ਰਸ਼ੰਸਾ ਵੀ ਕੀਤੀ ਹੈ।