The Khalas Tv Blog India ਗਰਮਖਿਆਲੀਆਂ ਨੇ ਲੰਡਨ ‘ਚ ਜੈਸ਼ੰਕਰ ਦੀ ਕਾਰ ਨੂੰ ਘੇਰਿਆ, ਤਿਰੰਗੇ ਦਾ ਵੀ ਕੀਤਾ ਅਪਮਾਨ
India International

ਗਰਮਖਿਆਲੀਆਂ ਨੇ ਲੰਡਨ ‘ਚ ਜੈਸ਼ੰਕਰ ਦੀ ਕਾਰ ਨੂੰ ਘੇਰਿਆ, ਤਿਰੰਗੇ ਦਾ ਵੀ ਕੀਤਾ ਅਪਮਾਨ

ਵਿਦੇਸ਼ ਮੰਤਰੀ ਐਸ ਜੈਸ਼ੰਕਰ ਦੀ ਕਾਰ ਨੂੰ ਲੰਡਨ ਵਿੱਚ ਗਰਮਖਿਆਲੀਆਂ ਨੇ ਘੇਰ ਲਿਆ। ਉਨ੍ਹਾਂ ਵਿੱਚੋਂ ਇੱਕ ਉਸਦੀ ਕਾਰ ਦੇ ਸਾਹਮਣੇ ਆਇਆ ਅਤੇ ਤਿਰੰਗਾ ਵੀ ਪਾੜ ਦਿੱਤਾ। ਵਿਦੇਸ਼ ਮੰਤਰੀ ਇਸ ਸਮੇਂ ਲੰਡਨ ਵਿੱਚ ਹਨ। ਉਸਨੇ ਇੱਥੇ ਚੈਥਮ ਹਾਊਸ ਥਿੰਕ ਟੈਂਕ ਦੇ ਇੱਕ ਵਿਸ਼ੇਸ਼ ਪ੍ਰੋਗਰਾਮ ਵਿੱਚ ਹਿੱਸਾ ਲਿਆ।

ਪ੍ਰੋਗਰਾਮ ਖਤਮ ਹੁੰਦੇ ਹੀ, ਉਹ ਆਪਣੀ ਕਾਰ ਵੱਲ ਚੱਲ ਪਿਆ। ਉੱਥੇ ਪਹਿਲਾਂ ਹੀ ਵਿਰੋਧ ਕਰ ਰਹੇ ਖਾਲਿਸਤਾਨ ਸਮਰਥਕਾਂ ਨੇ ਉਸਨੂੰ ਦੇਖ ਕੇ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ, ਇੱਕ ਵਿਅਕਤੀ ਤਿਰੰਗਾ ਲੈ ਕੇ ਉਸਦੀ ਕਾਰ ਦੇ ਸਾਹਮਣੇ ਖੜ੍ਹਾ ਹੋ ਗਿਆ ਅਤੇ ਰਸਤਾ ਰੋਕ ਲਿਆ। ਇਸ ਦੌਰਾਨ ਉਸਨੇ ਭਾਰਤ ਦੇ ਰਾਸ਼ਟਰੀ ਝੰਡੇ ਨੂੰ ਪਾੜਨ ਵਰਗਾ ਸ਼ਰਮਨਾਕ ਕੰਮ ਵੀ ਕੀਤਾ।

ਵਿਦੇਸ਼ ਮੰਤਰੀ ਫ਼ਿਲਹਾਲ ਲੰਡਨ ‘ਚ ਹਨ। ਉਨ੍ਹਾਂ ਨੇ ਇੱਥੇ ਚਥਮ ਹਾਊਸ ਥਿੰਕ ਟੈਂਕ ਦੇ ਵਿਸ਼ੇਸ਼ ਪ੍ਰੋਗਰਾਮ ਵਿੱਚ ਹਿੱਸਾ ਲਿਆ।

ਪ੍ਰੋਗਰਾਮ ਖ਼ਤਮ ਹੋਣ ਤੋਂ ਬਾਅਦ ਜਿਵੇਂ ਹੀ ਉਹ ਆਪਣੀ ਕਾਰ ਵੱਲ ਗਏ। ਉਥੇ ਪਹਿਲਾਂ ਹੀ ਪ੍ਰਦਰਸ਼ਨ ਕਰ ਰਹੇ ਗਰਮਖਿਆਲੀਆਂ ਨੇ ਉਨ੍ਹਾਂ ਨੂੰ ਦੇਖ ਕੇ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਤਿਰੰਗਾ ਝੰਡਾ ਲੈ ਕੇ ਆਏ ਇੱਕ ਵਿਅਕਤੀ ਨੇ ਉਨ੍ਹਾਂ ਦੀ ਕਾਰ ਦੇ ਅੱਗੇ ਜਾ ਕੇ ਰਸਤਾ ਰੋਕ ਲਿਆ। ਇਸ ਦੌਰਾਨ ਉਸ ਨੇ ਭਾਰਤ ਦੇ ਰਾਸ਼ਟਰੀ ਝੰਡੇ ਨੂੰ ਪਾੜਨ ਵਰਗੀਆਂ ਸ਼ਰਮਨਾਕ ਹਰਕਤਾਂ ਵੀ ਕੀਤੀਆਂ।

ਸੁਰੱਖਿਆ ਕਰਮੀਆਂ ਨੇ ਜਿਵੇਂ ਹੀ ਗਰਮਖਿਆਲੀਆਂ ਦੀ ਤਿਰੰਗਾ ਫੂਕਣ ਦੀ ਹਰਕਤ ਨੂੰ ਦੇਖਿਆ ਤਾਂ ਉਨ੍ਹਾਂਂ ਨੂੰ ਫੜ ਕੇ ਕਾਰ ਤੋਂ ਦੂਰ ਲੈ ਗਏ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਘਟਨਾ ਕਾਰਨ ਭਾਰਤੀ ਭਾਈਚਾਰੇ ‘ਚ ਗੁੱਸਾ ਹੈ।

ਲੋਕ ਬ੍ਰਿਟਿਸ਼ ਸਰਕਾਰ ਤੋਂ ਮੰਗ ਕਰ ਰਹੇ ਹਨ ਕਿ ਭਾਰਤੀ ਰਾਸ਼ਟਰੀ ਝੰਡੇ ਦਾ ਅਪਮਾਨ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ। ਭਾਰਤ ਸਰਕਾਰ ਤੋਂ ਵੀ ਇਸ ਮੁੱਦੇ ਨੂੰ ਕੂਟਨੀਤਕ ਪੱਧਰ ‘ਤੇ ਉਠਾਉਣ ਦੀ ਉਮੀਦ ਹੈ।

 

Exit mobile version