India Punjab

BKI ਦੇ ਤਰਸੇਮ ਸਿੰਘ ਦੀ CBI ਵੱਲੋਂ ਵਿਦੇਸ਼ ਤੋਂ ਹਵਾਲਗੀ! ਲੰਡਾ ਦਾ ਭਰਾ,ਮੁਹਾਲੀ RPG ਹਮਲੇ ‘ਚ ਮੁਲਜ਼ਮ !

ਬਿਉਰੋ ਰਿਪੋਰਟ – ਬੱਬਰ ਖਾਲਿਸਤਾਨ ਇੰਟਰਨੈਸ਼ਨ (BKI) ਦੇ ਮੈਂਬਰ ਤਰਸੇਮ ਸਿੰਘ (TARSEM SINGH) ਨੂੰ ਅਬੂਧਾਬੀ ( ABU DHABI) ਤੋਂ ਭਾਰਤ ਲਿਆਂਦਾ ਗਿਆ ਹੈ। ਉਸ ‘ਤੇ ਮੁਹਾਲੀ ਵਿੱਚ ਪੰਜਾਬ ਪੁਲਿਸ ਦੇ ਖੁਫਿਆ ਹੈੱਡਕੁਆਟਰ ‘ਤੇ RPG ਹਮਲੇ ਦਾ ਇਲਜ਼ਾਮ ਸੀ। CBI ਨੇ ਤਰਸੇਮ ਸਿੰਘ ਦੀ ਵਾਪਸੀ ਦੇ ਲਈ NIA ਅਤੇ ਇੰਟਰਪੋਲ (INTERPOL) ਨਾਲ ਤਾਲਮੇਲ ਕੀਤਾ ਸੀ। ਅਧਿਕਾਰੀਆਂ ਨੇ ਦਾਅਵਾ ਕੀਤਾ ਹੈ ਕਿ ਕਿ ਇੰਟਰਪੋਲ ਰੈੱਡ ਨੋਟਿਸ ਦਾ ਸਾਹਮਣਾ ਕਰ ਰਹੇ ਤਰਸੇਮ ਸਿੰਘ ਨੂੰ ਸ਼ੁੱਕਰਵਾਰ ਸਵੇਰੇ ਦਿੱਲੀ ਪਹੁੰਚਣ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਗਿਆ ਹੈ।

ਰੈੱਡ ਨੋਟਿਸ NIA ਵੱਲੋਂ ਉਨ੍ਹਾਂ ਲਈ ਜਾਰੀ ਕੀਤਾ ਜਾਂਦਾ ਹੈ ਜਿਨਾਂ ਦਾ ਨਾਂ ਦਹਿਸ਼ਤਗਰਦੀ ਫੰਡਿੰਗ ਵਿੱਚ ਸ਼ਾਮਲ ਹੋਵੇ। CBI ਨੇ ਤਰਸੇਮ ਸਿੰਘ ਖਿਲਾਫ ਰੈੱਡ ਨੋਟਿਸ 13 ਨਵੰਬਰ 2023 ਨੂੰ ਜਾਰੀ ਕੀਤਾ ਸੀ। ਇੰਟਰਪੋਲ ਨਾਲ ਜੁੜੇ ਸਾਰੇ ਦੇਸ਼ਾਂ ਵਿੱਚ ਰੈੱਡ ਨੋਟਿਸ ਜਾਰੀ ਕਰ ਦਿੱਤਾ ਗਿਆ ਸੀ।

ਦੱਸਿਆ ਜਾ ਰਿਹਾ ਹੈ ਕਿ ਤਰਮੇਸ ਸਿੰਘ ਦਹਿਸ਼ਤਗਰਦ ਲਖਬੀਰ ਸਿੰਘ ਲੰਡਾ ਦਾ ਭਰਾ ਹੈ ਅਤੇ ਉਹ ਬੱਬਰ ਖਾਲਿਸਤਾਨ ਇੰਟਰਨੈਸ਼ਨਲ ਜਥੇਬੰਦੀ (BKI) ਨਾਲ ਜੁੜਿਆ ਹੋਇਆ ਹੈ। CBI ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਤਰਸੇਮ ਰਿੰਦਾ ਅਤੇ ਲੰਡਾ ਦੇ ਲਈ UAE ਵਿੱਚ ਕੰਮ ਕਰਦਾ ਸੀ।

CBI ਮੁਤਾਬਿਕ ਤਰਮੇਸ ਸਿੰਘ ਨੂੰ ਇੰਟਰਪੋਲ ਨੇ ਨਵੰਬਰ 2023 ਵਿਚ ਰੈੱਡ ਕਾਰਨਰ (RED CORNER NOTICE) ਨੋਟਿਸ ਦੇ ਆਧਾਰ ‘ਤੇ ਅਬੂ ਧਾਬੀ ਵਿੱਚ ਗ੍ਰਿਫਤਾਰ ਕੀਤੀ ਅਤੇ ਹੁਣ ਉਸ ਦੀ ਹਵਾਲਗੀ ਭਾਰਤ ਨੂੰ ਕੀਤੀ ਗਈ ਹੈ। ਤਰਮੇਸ ਸਿੰਘ ਦਾ ਕੰਮ ਹੁੰਦਾ ਸੀ ਕਿ ਉਹ ਹਰਵਿੰਦਰ ਸਿੰਘ ਉਰਫ ਰਿੰਦਾ ਅਤੇ ਲਖਬੀਰ ਸਿੰਘ ਉਰਫ ਲੰਡਾ ਲਈ ਫੰਡਾਂ ਦਾ ਪ੍ਰਬੰਧ ਕਰਦਾ ਸੀ।

NIA ਨੇ ਤਰਸੇਮ ਸਿੰਘ ਨੂੰ ਸਭ ਤੋਂ ਪਹਿਲਾਂ 20 ਅਗਸਤ 2022 ਵਿੱਚ KLF ਅਤੇ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਨਾਲ ਜੁੜੇ ਹੋਣ ਦੇ ਮਾਮਲੇ ਵਿੱਚ ਕੇਸ ਦਰਜ ਕੀਤਾ ਸੀ।

ਇਹ ਵੀ ਪੜ੍ਹੋ –   ਬਹਾਦਰੀ ਪੁਰਸਕਾਰ ਦੇਣ ਵਾਲੇ ਪੁਲਿਸ ਅਫਸਰਾਂ ਲਈ ਆਈ ਮਾੜੀ ਖ਼ਬਰ, ਕੇਂਦਰ ਸਰਕਾਰ ਨੇ ਹਾਈਕੋਰਟ ‘ਚ ਕਿਸਾਨਾਂ ਦੇ ਹੱਕ ‘ਚ ਦਿੱਤੀ ਜਾਣਕਾਰੀ