ਪਟਿਆਲਾ ਵਿੱਚ ਇੱਕ ਧਮਾਕਾ ਹੋਣ ਦੀ ਖ਼ਬਰ ਸਾਹਮਣੇ ਆ ਰਹੀ ਹੈ। ਜਾਣਕਾਰੀ ਮੁਤਾਬਕ ਪਟਿਆਲਾ ਦੇ ਪਾਤੜਾਂ ਦੇ ਨਜ਼ਦੀਕ ਸਥਿਤ ਇਕ ਪੁਲਿਸ ਚੌਕੀ ਬਾਦਸ਼ਾਹਪੁਰ ਨੇੜੇ ਧਮਾਕਾ ਹੋਇਆ ਹੈ। ਬਾਦਸ਼ਾਹਪੁਰ ਪੁਲੀਸ ਚੌਕੀ ਕੋਆਪਰੇਟਿਵ ਸੁਸਾਇਟੀ ਦੀ ਇਕ ਇਮਾਰਤ ਵਿੱਚ ਚਲਦੀ ਹੈ।
ਇਸ ਧਮਾਕੇ ਨਾਲ ਕੋਆਪਰੇਟਿਵ ਸੁਸਾਇਟੀ ਦੇ ਇਕ ਕਮਰੇ ਦੀ ਖਿੜਕੀ ਦਾ ਸ਼ੀਸ਼ਾ ਤਿੜਕਿਆ ਹੈ। ਇਸ ਧਮਾਕੇ ਸਬੰਧੀ ਪੁਲੀਸ ਚੌਕੀ ਬਾਦਸ਼ਾਹਪੁਰ ਦੇ ਇੰਚਾਰਜ ਪ੍ਰੇਮ ਸਿੰਘ ਨੇ ਵੀ ਪੁਸ਼ਟੀ ਕੀਤੀ ਹੈ। ਉਧਰ ਆਸ ਪਾਸ ਦੇ ਵਸਨੀਕ ਲੋਕਾਂ ਨੇ ਵੀ ਇਕ ਧਮਾਕਾ ਹੋਣ ਬਾਰੇ ਕਿਹਾ ਹੈ। ਹਾਲਾਂਕਿ ਹੁਣ ਤੱਕ ਧਮਾਕੇ ਦੇ ਕਾਰਨਾਂ ਅਤੇ ਧਮਾਕੇ ਵਾਲੀ ਵਸਤੂ ਬਾਰੇ ਪਤਾ ਨਹੀਂ ਚੱਲ ਸਕਿਆ ਹੈ।
ਪੁਲਿਸ ਚੌਂਕੀ ਬਾਦਸ਼ਾਹਪੁਰ ਵਿੱਚ ਜ਼ਿਲ੍ਹੇ ਦੇ ਐਸਐਸਪੀ ਨਾਨਕ ਸਿੰਘ ਵੀ ਮੌਕੇ ਉਤੇ ਪਹੁੰਚੇ। ਐਸਐਸਪੀ ਨਾਨਕ ਸਿੰਘ ਨੇ ਦੱਸਿਆ ਕਿ ਬੀਤੇ ਰਾਤ ਕਰੀਬ 2 ਵਜੇ ਧਮਾਕਾ ਸੁਣਿਆ ਗਿਆ। ਇਸ ਦਾ ਪਤਾ ਲੱਗਣ ਉਤੇ ਜਾਂਚ ਸ਼ੁਰੂ ਕਰ ਦਿੱਤੀ ਸੀ। ਉਨ੍ਹਾਂ ਦੱਸਿਆ ਕਿ ਇਹ ਕੱਲ੍ਹ ਦੇਰ ਰਾਤ ਧਮਾਕੇ ਦੀ ਸੁਣਾਈ ਦਿੱਤੀ ਸੀ। ਜਾਂਚ ਲਈ ਟੀਮ ਪਹੁੰਚੀ ਹੈ। ਅਜੇ ਤੱਕ ਕੋਈ ਚੀਜ ਨਹੀਂ ਮਿਲੀ ਜਿਸ ਤੋਂ ਗ੍ਰਨੇਡ ਲੱਗੇ। ਜਾਂਚ ਕੀਤੀ ਜਾ ਰਹੀ ਹੈ, ਜੋ ਸਾਹਮਣੇ ਆਵੇਗਾ ਉਹ ਦੱਸਿਆ ਜਾਵੇਗਾ। ਪੂਰੀ ਤਰ੍ਹਾਂ ਜਾਂਚ ਕੀਤੀ ਜਾਵੇਗੀ। ਐਸਐਸਪੀ ਨੇ ਲੋਕਾਂ ਨੂੰ ਵਿਸ਼ਵਾਸ ਦਿੱਤਾ ਜੇਕਰ ਅਜਿਹੀ ਕੋਈ ਵਾਰਦਾਤ ਹੋਈ ਹੈ ਤਾਂ ਦੋਸ਼ੀਆਂ ਨੂੰ ਸਜ਼ਾ ਦਿਵਾਈ ਜਾਵੇਗੀ