India

ਫ਼ਰਿਜ ਦੇ ਕੰਪ੍ਰੈਸਰ ‘ਚ ਧਮਾਕਾ, ਬੱਚੇ ਸਮੇਤ 2 ਨਾਲ ਹੋਇਆ ਇਹ ਕਾਰਾ…

Explosion in the compressor of the refrigerator, 2 including a child died

ਉੱਤਰ ਪ੍ਰਦੇਸ਼ ਦੇ ਸਿਧਾਰਥ ਨਗਰ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਹੈ ਜਿੱਥੇ ਫ਼ਰਿਜ ਦਾ ਕੰਪਰੈਸ਼ਰ ਫਟਣ ਨਾਲ ਬੱਚੇ ਸਮੇਤ ਦੋ ਜਣਿਆਂ ਦੀ ਮੋਤ ਹੋ ਗਈ ਹੈ। ਧਮਾਕੇ ਦੀ ਗੰਭੀਰਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਮੌਕੇ ‘ਤੇ ਅੱਗ ਲੱਗ ਗਈ। ਅੱਗ ‘ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਦੀ ਟੀਮ ਨੂੰ ਬੁਲਾਉਣਾ ਪਿਆ।

ਇਸ ਹਾਦਸੇ ਵਿੱਚ ਇੱਕ ਬੱਚੇ ਸਮੇਤ ਦੋ ਲੋਕਾਂ ਦੀ ਮੌਤ ਹੋ ਗਈ। ਇਸ ਹਾਦਸੇ ‘ਚ ਚਾਰ ਹੋਰ ਲੋਕ ਵੀ ਜ਼ਖ਼ਮੀ ਹੋਏ ਹਨ, ਜਿਨ੍ਹਾਂ ‘ਚੋਂ ਦੋ ਨੂੰ ਇਲਾਜ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਜਦੋਂਕਿ ਦੋ ਹੋਰਾਂ ਨੂੰ ਬਿਹਤਰ ਇਲਾਜ ਲਈ ਜ਼ਿਲ੍ਹਾ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਦੱਸਿਆ ਕਿ ਦੋ ਜ਼ਖ਼ਮੀ ਜਿਨ੍ਹਾਂ ਨੂੰ ਜ਼ਿਲ੍ਹਾ ਹਸਪਤਾਲ ਭੇਜਿਆ ਗਿਆ ਹੈ, ਉਹ ਵੀ ਖ਼ਤਰੇ ਤੋਂ ਬਾਹਰ ਹਨ।

ਸਿਧਾਰਥਨਗਰ ਕਲੈਕਟਰ ਪਵਨ ਅਗਰਵਾਲ ਨੇ ਘਟਨਾ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ, ‘ਪਹਿਲੀ ਨਜ਼ਰ ਵਿੱਚ ਇਹ ਹਾਦਸਾ ਕਿਸੇ ਗੋਦਾਮ ਵਿੱਚ ਵਾਪਰਿਆ ਜਾਪਦਾ ਹੈ। ਗੋਦਾਮ ਵਿੱਚ 7 ਤੋਂ 8 ਫ਼ਰਿਜ ਰੱਖੇ ਹੋਏ ਸਨ। ਫ਼ਰਿਜ ਦੇ ਕੰਪ੍ਰੈਸਰ ਵਿੱਚ ਧਮਾਕਾ ਹੋਇਆ। ਇਸ ਹਾਦਸੇ ਵਿੱਚ ਇੱਕ ਬੱਚੇ ਅਤੇ ਇੱਕ ਵਿਅਕਤੀ ਦੀ ਮੌਤ ਹੋ ਗਈ। ਚਾਰ ਹੋਰ ਲੋਕ ਜ਼ਖ਼ਮੀ ਹੋ ਗਏ। ਦੋ ਜ਼ਖ਼ਮੀਆਂ ਨੂੰ ਇਲਾਜ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਇਸ ਦੌਰਾਨ ਦੋ ਹੋਰ ਜ਼ਖ਼ਮੀਆਂ ਨੂੰ ਜ਼ਿਲ੍ਹਾ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਦੋਵੇਂ ਖ਼ਤਰੇ ਤੋਂ ਬਾਹਰ ਹਨ।

ਜਾਣਕਾਰੀ ਮੁਤਾਬਕ ਅਲੀਗੜ੍ਹ ਕਸਬੇ ਦੇ ਕਪਿਲਵਾਸਤੂ ਥਾਣਾ ਖੇਤਰ ‘ਚ ਫਰਿੱਜ ਦੇ ਕੰਪ੍ਰੈਸ਼ਰ ‘ਚ ਧਮਾਕਾ ਹੋ ਗਿਆ। ਫਾਇਰ ਬ੍ਰਿਗੇਡ ਅਤੇ ਐਂਬੂਲੈਂਸ ਮੌਕੇ ‘ਤੇ ਪਹੁੰਚ ਗਈ ਅਤੇ ਜ਼ਖ਼ਮੀਆਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ। ਇਸ ਅਚਾਨਕ ਵਾਪਰੀ ਘਟਨਾ ਤੋਂ ਬਾਅਦ ਇਲਾਕੇ ‘ਚ ਹਫ਼ੜਾ-ਦਫ਼ੜੀ ਮੱਚ ਗਈ। ਅਚਾਨਕ ਅੱਗ ਲੱਗਣ ਦੀ ਖ਼ਬਰ ਮਿਲਦਿਆਂ ਹੀ ਲੋਕਾਂ ਦੀ ਭਾਰੀ ਭੀੜ ਇਕੱਠੀ ਹੋ ਗਈ। ਮੌਕੇ ‘ਤੇ ਪਹੁੰਚੀ ਫਾਇਰ ਬ੍ਰਿਗੇਡ ਦੀ ਟੀਮ ਨੇ ਅੱਗ ਬੁਝਾਉਣ ਦਾ ਕੰਮ ਜਾਰੀ ਰੱਖਿਆ।

ਅਸਲ ਵਿੱਚ ਕੰਪ੍ਰੈਸਰ ਫਰਿੱਜ ਦੇ ਪਿਛਲੇ ਪਾਸੇ ਲਗਾਇਆ ਜਾਂਦਾ ਹੈ। ਜਦੋਂ ਕੰਪ੍ਰੈਸਰ ਫ਼ਰਿਜ ਨੂੰ ਲਗਾਤਾਰ ਘੁੰਮਾਉਂਦਾ ਹੈ, ਤਾਂ ਫਰਿੱਜ ਦਾ ਪਿਛਲਾ ਹਿੱਸਾ ਗਰਮ ਹੋਣਾ ਸ਼ੁਰੂ ਹੋ ਜਾਂਦਾ ਹੈ। ਅਜਿਹੀ ਸਥਿਤੀ ਵਿੱਚ, ਇਸ ਵਿੱਚ ਲਗਾਏ ਗਏ ਕੰਡੈਂਸਰ ਕੋਇਲ ਸੁੰਗੜਨ ਲੱਗਦੇ ਹਨ, ਜਿਸ ਕਾਰਨ ਪਾਈਪ ਦੇ ਰਸਤੇ ਵਿੱਚ ਰੁਕਾਵਟ ਆਉਂਦੀ ਹੈ ਜਿਸ ਵਿੱਚੋਂ ਗੈਸ ਲੰਘਦੀ ਹੈ। ਗੈਸ ਬਾਹਰ ਨਾ ਆਉਣ ਕਾਰਨ ਇਹ ਕੋਇਲ ਦੇ ਅੰਦਰ ਇਕੱਠੀ ਹੋਣ ਲੱਗਦੀ ਹੈ, ਜਿਸ ਕਾਰਨ ਪ੍ਰੈਸ਼ਰ ਵਧਣਾ ਸ਼ੁਰੂ ਹੋ ਜਾਂਦਾ ਹੈ। ਦਬਾਅ ਵਿੱਚ ਬਹੁਤ ਜ਼ਿਆਦਾ ਵਾਧਾ ਹੋਣ ਕਾਰਨ ਇਹ ਖ਼ਤਰਨਾਕ ਧਮਾਕੇ ਦਾ ਰੂਪ ਲੈ ਲੈਂਦਾ ਹੈ ਅਤੇ ਕੰਪ੍ਰੈਸ਼ਰ ਫੱਟ ਜਾਂਦਾ ਹੈ।