Punjab

ਲੁਧਿਆਣਾ ਦੀ ਸੜਕ ‘ਤੇ ਝੁਲਸਿਆ ਨੌਜਵਾਨ

ਲੁਧਿਆਣਾ (Ludhiana) ਵਿੱਚ ਚਲਦੀ ਸਕੂਟਰੀ ਨੂੰ ਅੱਗ ਲੱਗਣ ਕਾਰਨ ਧਮਾਕਾ ਹੋ ਗਿਆ। ਇਹ ਘਟਨਾ ਜਗਰਾਓਂ ਪੁਲ ਨੇੜੇ ਬਣੇ ਐਲੀਵੇਟਿਡ ਪੁੱਲ ‘ਤੇ ਵਾਪਰੀ ਹੈ। ਇਹ ਧਮਾਕਾ ਇੰਨਾ ਜ਼ਬਰ ਦਸਤ ਸੀ ਕਿ ਸਕੂਟਰੀ ਚਾਲਕ ਨੂੰ ਸੰਭਲਣ ਦਾ ਮੌਕਾ ਹੀ ਨਹੀਂ ਮਿਲੀਆਂ, ਜਿਸ ਕਾਰਨ ਉਹ ਅੱਗ ਵਿੱਚ ਬੁਰੀ ਤਰ੍ਹਾਂ ਝੁਲਸ ਗਿਆ। ਅੱਗ ਵਿੱਚ ਝੁਲਸਣ ਕਾਰਨ ਸਕੂਟਰੀ ਚਾਲਕ ਗੰਭੀਰ ਜ਼ਖ਼ਮੀ ਹੋ ਗਿਆ। ਘਟਨਾ ਸਥਾਨ ‘ਤੇ ਮੌਜੂਦ ਲੋਕਾਂ ਵੱਲੋਂ ਜ਼ਖ਼ਮੀ ਨੂੰ ਮੁੱਢਲੀ ਸਹਾਇਤਾ ਦੇ ਕੇ ਸੀ.ਐਮ.ਸੀ ਹਸਪਤਾਲ ਦਾਖਲ ਕਰਵਾਇਆ ਗਿਆ। ਅੱਗ ਲੱਗਣ ਦਾ ਕਾਰਨ ਸ਼ਾਟ ਸਰਕਟ ਦੱਸਿਆ ਜਾ ਰਿਹਾ ਹੈ।

ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਜ਼ਖ਼ਮੀ ਨੌਜਵਾਨ ਦੀ ਪਛਾਣ ਗੋਬਿੰਦਪ੍ਰੀਤ ਸਿੰਘ ਵਾਸੀ ਮਾਡਲ ਟਾਊਨ ਵਜੋਂ ਹੋਈ ਹੈ। ਉਹ ਗੋਬਿੰਦ ਸਲੇਮ ਟਾਬਰੀ ਇਲਾਕੇ ‘ਚ ਕਿਸੇ ਰਿਸ਼ਤੇਦਾਰ ਨੂੰ ਮਿਲਣ ਜਾ ਰਿਹਾ ਸੀ। ਦੱਸ ਦੇਈਏ ਕਿ ਇਸ ਹਾਦਸੇ ਵਿੱਚ ਗੋਬਿੰਦਪ੍ਰੀਤ ਦਾ ਸਰੀਰ 30 ਫੀਸਦੀ ਤੱਕ ਸੜ ਗਿਆ ਹੈ। ਚਸਮਦੀਦਾਂ ਮੁਤਾਬਕ ਅੱਗ ਲੱਗਣ ਤੋ ਬਾਅਦ ਉਹ ਲੰਬੀ ਦੂਰੀ ਤੱਕ ਦੌੜਦਾ ਰਿਹਾ, ਜਿਸ ਤੋਂ ਬਾਅਦ ਲੋਕਾਂ ਨੇ ਉਸ ਦੇ ਕੱਪੜੇ ਪਾੜ ਕੇ ਉਸ ਨੂੰ ਬਚਾਇਆ।

ਇਹ ਵੀ ਪੜ੍ਹੋ –   ਦੁਨੀਆ ਦੇ ਸਭ ਤੋਂ ਭਾਰੀ ਇਨਸਾਨ ਨੇ 546 ਕਿਲੋ ਵਜ਼ਨ ਘੱਟ ਕੀਤਾ ! ਤਰੀਕਾ ਸੁਣ ਕੇ ਤੁਸੀਂ ਹੈਰਾਨ ਹੋ ਜਾਉਗੇ