India

5 ਸੂਬਿਆਂ ਦੇ ਨਤੀਜਿਆਂ ਤੋਂ ਪਹਿਲਾਂ ਐਗਜ਼ਿਟ ਪੋਲ ਨੇ ਨੀਂਦ ਉਡਾਈ ! ਕਾਂਗਰਸ ਤੇ ਬੀਜੇਪੀ ਦੇ ਖਾਤੇ ‘ਚ 2-2 ਸੂਬੇ ! ਇੱਕ ‘ਤੇ ਤੀਜੇ ਨੂੰ ਮੌਕਾ

ਬਿਉਰੋ ਰਿਪੋਰਟ : 3 ਦਸੰਬਰ ਨੂੰ 5 ਸੂਬਿਆਂ ਦੇ ਨਤੀਜਿਆਂ ਤੋਂ ਪਹਿਲਾਂ ਅੱਜ ਐਗਜਿਟ ਪੋਲ ਸਾਹਮਣੇ ਆਏ ਹਨ । ਇੰਨਾਂ ਵਿੱਚ ਛਤੀਸਗੜ੍ਹ ਅਜਿਹਾ ਸੂਬਾ ਹੈ ਜਿੱਥੇ ਸਾਰੇ ਹੀ ਟੀਵੀ ਚੈਨਲਾਂ ਦੇ ਐਗਜਿਟ ਪੋਲ ਨੇ ਕਾਂਗਰਸ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਦੀ ਮੁੜ ਤੋਂ ਸੱਤਾ ਵਿੱਚ ਵਾਪਸੀ ਵੱਲ ਇਸ਼ਾਰਾ ਕੀਤਾ ਹੈ । ਸਾਰੇ ਐਕਟਿਜ ਪੋਲ ਨੂੰ ਮਿਲਾ ਲਈਏ ਤਾਂ ਸੂਬੇ ਦੀਆਂ 90 ਸੀਟਾਂ ਵਿੱਚੋ ਕਾਂਗਰਸ ਨੂੰ 50 ਤੋਂ 55 ਸੀਟਾਂ ਮਿਲ ਦੀਆਂ ਹੋਇਆ ਨਜ਼ਰ ਆ ਰਹੀਆਂ ਹਨ ਜਦਕਿ ਬੀਜੇਪੀ 34 ਤੋਂ 40 ਦੇ ਵਿਚਾਲੇ ਰਹਿ ਸਕਦੀ ਹੈ । ਬਹੁਮਤ ਦੇ ਲਈ 46 ਦੇ ਅੰਕੜੇ ਦੀ ਜ਼ਰੂਰਤ ਹੈ।

ਰਾਜਸਥਾਨ ਵਿੱਚ ਨਹੀਂ ਤਸਵੀਰ ਸਾਫ਼

ਰਾਜਸਥਾਨ ਦੀ ਤਸਵੀਰ ਨੂੰ ਲੈਕੇ ਕਨਫਿਊਜ਼ਨ ਹੈ । 2 ਵੱਡੇ ਟੀਵੀ ਚੈਨਲਾਂ ਨੇ ਇੱਥੇ ਕਾਂਗਰਸ ਦੀ ਮੁੜ ਤੋਂ ਸੱਤਾ ਵਿੱਚ ਵਾਪਸੀ ਦੱਸੀ ਹੈ ਜਦਕਿ ਜ਼ਿਆਦਾਤਰ ਟੀਵੀ ਚੈਨਲਾਂ ਨੇ ਬੀਜੇਪੀ ਨੂੰ ਅੱਗੇ ਵਿਖਾਇਆ ਹੈ । 199 ਸੀਟਾਂ ਵਿੱਚੋ ਬੀਜੇਪੀ ਨੂੰ 110 ਤੋਂ 120 ਸੀਟਾਂ ਮਿਲਣ ਦਾ ਅਨੁਮਾਨ ਹੈ ਸਿਰਫ ਆਜ ਤੱਕ ਅਤੇ ਇੰਡੀਆ ਟੀਵੀ ਨੇ ਹੀ ਇੱਥੇ ਕਾਂਗਰਸ ਨੂੰ ਅੱਗੇ ਵਿਖਾਇਆ ਹੈ । ਆਜ ਤੱਕ ਮੁਤਾਬਿਕ ਕਾਂਗਰਸ ਨੂੰ 86-106 ਸੀਟਾਂ ਮਿਲ ਸਕਦੀਆਂ ਹਨ ਜਦਕਿ ਬੀਜੇਪੀ ਨੂੰ 80-100 ਸੀਟਾਂ ਹਾਸਲ ਹੋ ਸਕਦੀਆਂ ਹਨ,ਜੇਕਰ ਇਹ ਸੱਚ ਸਾਬਿਤ ਹੋਇਆ ਤਾਂ ਹਰ ਵਿਧਾਨਸਭਾ ਚੋਣਾਂ ਵਿੱਚ ਨਵੀਂ ਪਾਰਟੀ ਨੂੰ ਮੌਕਾ ਦੇਣ ਦਾ ਰਾਜਸਥਾਨ ਦਾ ਰਿਵਾਜ਼ ਬਦਲ ਜਾਵੇਗਾ ।

ਮੱਧ ਪ੍ਰਦੇਸ਼ ਵਿੱਚ ਬੀਜੇਪੀ ਦਾ ਹੱਥ ਮਜ਼ਬੂਤ

230 ਸੀਟਾਂ ਵਾਲ ਮੱਧ ਪ੍ਰਦੇਸ਼ ਵਿੱਚ ਮੁਕਾਬਲਾ ਕਰੜਾ ਹੈ । ਇੱਥੇ ਟੀਵੀ ਚੈਨਲਾ ਦੇ ਸਰਵੇ ਮਿਲੇ-ਜੁਲੇ ਹਨ ਕੋਈ ਕਾਂਗਰਸ ਤਾਂ ਕੋਈ ਬੀਜੇਪੀ ਨੂੰ ਅੱਗੇ ਦੱਸ ਰਿਹਾ ਹੈ । ਪਰ ਫਰਕ ਜ਼ਿਆਦਾ ਨਹੀਂ ਹੈ । ਕਈ ਬੀਜੇਪੀ ਨੂੰ 113 ਤੋਂ 121 ਦੇ ਵਿੱਚਾਲੇ ਸੀਟਾਂ ਦੇ ਰਹੇ ਹਨ ਤਾਂ ਕੋਈ ਕਾਂਗਰਸ ਨੂੰ ਇੰਨੀਆਂ ਹੀ ਸੀਟਾਂ ਦੇ ਰਿਹਾ ਹੈ। ਮਿਜ਼ੋਰਮ ਦੀਆਂ 40 ਸੀਟਾਂ ‘ਤੇ MNF ਨੂੰ 14,ਕਾਂਗਰਸ ਨੂੰ 10 ਸੀਟਾਂ ਸਕਦੀਆਂ ਹਨ,ਇੱਥੇ ਮਿਲੀ ਜੁਲੀ ਸਰਕਾਰ ਬਣ ਦੀ ਹੋਈ ਨਜ਼ਰ ਆ ਰਹੀ ਹੈ

ਤੇਲੰਗਾਨਾ ਵਿੱਚ 10 ਸਾਲ ਬਾਅਦ ਕਾਂਗਰਸ ਦੀ ਵਾਪਸੀ

ਤੇਲੰਗਾਨਾ ਦੀ ਗੱਲ ਕਰੀਏ ਤਾਂ ਕਾਂਗਰਸ 10 ਸਾਲ ਬਾਅਦ ਸੱਤਾ ਵਿੱਚ ਵਾਪਸੀ ਕਰਦੀ ਹੋਈ ਨਜ਼ਰ ਆ ਰਹੀ ਹੈ । ਇੱਥੇ BRS ਜਿਹੜੀ ਪਹਿਲਾਂ TRS ਹੁੰਦੀ ਸੀ ਉਸ ਦੇ ਮੁੱਖ ਮੰਤਰੀ ਚੰਦਰਸ਼ੇਖਰ ਰਾਓ ਦੀ ਵਿਦਾਈ ਨਜ਼ਰ ਆ ਰਹੀ ਹੈ । ਸੂਬੇ ਦੀਆਂ 119 ਸੀਟਾਂ ਵਿੱਚੋਂ ਕਾਂਗਰਸ ਨੂੰ 60 ਤੋਂ ਵੱਧ ਸੀਟਾਂ ਮਿਲ ਦੀਆਂ ਹੋਇਆ ਨਜ਼ਰ ਆ ਰਹੀਆਂ ਹਨ ਜਦਕਿ BRS 31 ਤੋਂ 47 ਦੇ ਵਿਚਾਲੇ ਸਿਮਟ ਸਕਦੀ ਹੈ ਬੀਜੇਪੀ ਨੂੰ 2 ਤੋਂ 3 ਸੀਟਾਂ ਮਿਲ ਸਕਦੀਆਂ ਹਨ।