India Punjab

“ਸੱਥ” ਨੇ ਤਸਵੀਰਾਂ ਰਾਹੀਂ ਯਾਦ ਕਰਾਇਆ ਸਿੱਖ ਕਤ ਲੇਆਮ ਦਾ ਇਤਿਹਾਸ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵਿਖੇ ਸਿੱਖ ਕਤ ਲੇਆਮ 1984 ਦੇ 37ਵੇਂ ਵਰ੍ਹੇਗੰਢ ਮੌਕੇ ਵਿਦਿਆਰਥੀ ਜਥੇਬੰਦੀ ਸੱਥ ਵੱਲੋਂ ਪ੍ਰਦਰਸ਼ਨੀ (Exhibition) ਅਤੇ ਸਿੱਖ ਨਸਲ ਕੁਸ਼ੀ ‘ਤੇ ਲੈਕਚਰ (Discussion / Lecture) ਦਾ ਆਯੋਜਨ ਕੀਤਾ। ਇਸ ਪ੍ਰਦਰਸ਼ਨੀ (Exhibition) ਵਿੱਚ ਸਿੱਖ ਕਤ ਲੇਆਮ ਦੇ ਸਾਰੇ ਪੱਖਾਂ ਬਾਰੇ ਚਰਚਾ ਕੀਤੀ ਗਈ। ਇਸ ਪ੍ਰਦਰਸ਼ਨ (Exhibition) ਨੇ ਪੋਸਟਰਾਂ ਰਾਹੀਂ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਦਾ ਧਿਆਨ ਉਨ੍ਹਾਂ ਸ਼ਹੀਦਾਂ ਵੱਲ ਕੇਂਦਰਿਤ ਕੀਤਾ ਹੈ, ਜਿਨ੍ਹਾਂ ਨੇ ਸਿੱਖ ਕਤ ਲੇਆਮ ਦੀ ਪੀੜ ਨੂੰ ਆਪਣੇ ਪਿੰਡੇ ‘ਤੇ ਹੰਢਾਇਆ ਹੈ। ਸੱਥ ਜਥੇਬੰਦੀ ਨੇ ਵਿਦਿਆਰਥੀਆਂ ਨੂੰ ਤਸਵੀਰਾਂ ਰਾਹੀਂ ਸਿੱਖ ਕਤ ਲੇਆਮ ਬਾਰੇ ਜਾਗੂਰਕ ਕੀਤਾ।

ਜਥੇਬੰਦੀ ਵੱਲੋਂ ਤਸਵੀਰਾਂ ਵਿੱਚ ਇਹ ਸਾਰਾ ਦਰਦ ਬਿਆਨ ਕੀਤਾ ਗਿਆ, ਜੋ 1984 ਵਿੱਚ ਸਿੱਖਾਂ ਨੇ ਹੰਢਾਇਆ ਸੀ। ਇਨ੍ਹਾਂ ਤਸਵੀਰਾਂ ਵਿੱਚ ਅਣਵੰਡੇ ਪੰਜਾਬ ਦਾ ਮਾਹੌਲ, ਹਾਕਮ ਸਰਕਾਰ ਦਾ ਸ਼ਿਕਾਰ ਹੋਏ ਮਾਸੂਮ ਬੱਚਿਆਂ ਦੀਆਂ ਤਸਵੀਰਾਂ, ਦਿੱਲੀ ਵਿੱਚ ਸਥਿਤ ਵਿਧਵਾ ਕਲੌਨੀ, ਜਿੱਥੇ ਨਵੰਬਰ 1984 ਦੀ ਸਿੱਖ ਨਸਲ ਕੁਸ਼ੀ ਦੀਆਂ ਵਿਧਵਾਵਾਂ ਵੱਸਦੀਆਂ ਹਨ, ਉਸ ਬਾਰੇ ਜਾਗਰੂਕ ਕੀਤਾ ਗਿਆ। ਜਥੇਬੰਦੀ ਵੱਲੋਂ ਇੱਕ ਤਾਰ ‘ਤੇ ਇਨ੍ਹਾਂ ਤਸਵੀਰਾਂ ਨੂੰ ਲਟਕਾਇਆ ਗਿਆ ਸੀ, ਜੋ ਕਿ ਵਿਦਿਆਰਥੀਆਂ ਦੀ ਖਿੱਚ ਦਾ ਕੇਂਦਰ ਬਣੀਆਂ।

ਸ਼ਾਮ ਨੂੰ ਯੂਨੀਵਰਸਿਟੀ ਦੇ ਗੁਰਦੁਆਰਾ ਸਾਹਿਬ ਵਿਖੇ ਸਿੱਖ ਕਤ ਲੇਆਮ ਉੱਤੇ ਇੱਕ ਲੈਕਚਰ ਰੱਖਿਆ ਗਿਆ। ਪਰਮਜੀਤ ਸਿੰਘ ਗਾਜ਼ੀ ਅਤੇ ਸਿਮਰਜੀਤ ਸਿੰਘ ਨੇ ਸੰਗਤ ਦੇ ਨਾਲ ਆਪਣੇ ਵਿਚਾਰ ਸਾਂਝੇ ਕੀਤੇ।