Punjab

ਘਰ ਦਾ ਮੁਖੀ ਹੀ ਬਣਿਆ ਪਰਿਵਾਰ ਲਈ ਜੱਲਾਦ, ਚਾਰ ਜੀਆਂ ਦਾ ਕਤਲ ਕਰ ਹੋਇਆ ਫਰਾਰ

‘ਦ ਖ਼ਾਲਸ ਬਿਊਰੋ ( ਲੁਧਿਆਣਾ ) :-  ਹੰਬੜਾ ਰੋਡ ਦੀ ਮਯੂਰ ਕਾਲੋਨੀ ਵਿੱਚ ਇੱਕ ਵਿਅਕਤੀ ਆਪਣੇ ਹੀ ਪਰਿਵਾਰ ਦੇ ਲਈ ਜਲਾਦ ਬਣ ਗਿਆ। ਸੂਤਰਾਂ ਦੀ ਜਾਣਕਾਰੀ ਮੁਤਾਬਿਕ ਇਸ ਸ਼ਖ਼ਸ ਨੇ ਆਪਣੇ ਹੀ ਪਰਿਵਾਰ ਦੇ 4 ਜੀਆਂ ਦਾ ਬੜੀ ਬੇਰਹਿਮੀ ਨਾਲ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ, ਅਤੇ ਫ਼ਿਰ ਸੂਸਾਇਡ ਨੋਟ ਛੱਡ ਕੇ ਆਪ ਫ਼ਰਾਰ ਹੋ ਗਿਆ। ਪਰਿਵਾਰ ਦੇ ਜਿਸ ਸ਼ਖ਼ਸ ਦੇ ਕਤਲ ਦਾ ਇਲਜ਼ਾਮ ਹੈ ਉਹ ਪਰਿਵਾਰ ਦਾ ਮੁਖੀ ਹੈ ਅਤੇ ਪੁਲਿਸ ਨੂੰ ਉਸ ਦੀ ਕਾਰ ਵੀ ਥੋੜ੍ਹੀ ਦੂਰ ਸੜੀ ਹੋਈ ਮਿਲੀ ਹੈ।

ਇਸ ਤਰ੍ਹਾਂ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ 

ਪੁਲਿਸ ਮੁਤਾਬਿਕ ਕਤਲ ਕਰਨ ਵਾਾਲਾ ਘਰ ਦਾ ਮੁੱਖੀ ਰਾਜੀਵ ਕੁਮਾਰ ਪ੍ਰਾਪਰਟੀ ਡੀਲਰ ਦਾ ਕੰਮ ਕਰਦਾ ਸੀ, ਪੁਲਿਸ ਨੂੰ ਸ਼ੱਕ ਹੈ ਕਿ ਉਸੇ ਨੇ ਹੀ ਆਪਣੇ 35 ਸਾਲ ਦੇ ਪੁੱਤਰ ਆਸ਼ੀਸ਼ ਉਸ ਦੀ ਪਤਨੀ ਗਰਿਮਾ, 60 ਸਾਲ ਦੀ ਮਾਂ ਸੁਨੀਤਾ ਅਤੇ 13 ਸਾਲ ਦੇ ਪੋਤਰੇ ਦਾ ਕਤਲ ਕੀਤਾ ਹੈ। ਇਲਾਕੇ ਦੇ ਲੋਕਾਂ ਨੇ ਦੱਸਿਆ ਹੈ ਕਿ ਰਾਜੀਵ ਨੂੰ ਸਵੇੇਰੇ ਉਨ੍ਹਾਂ ਨੇ ਗੱਡੀ ਵਿੱਚ ਜਾਂਦੇ ਵੇਖਿਆ ਸੀ। ਇਸ ਦੌਰਾਨ ਘਰ ਵਿੱਚ ਕਾਫ਼ੀ ਸ਼ੋਰ ਆ ਰਿਹਾ ਸੀ ਜਦੋਂ ਅੰਦਰ ਜਾਕੇ ਵੇਖਿਆ ਤਾਂ ਘਰ ਵਿੱਚ ਖੂਨ ਨਾਲ ਲਤਪੱਥ ਲਾਸ਼ਾਂ ਵਿਛਿਆਂ ਹੋਇਆ ਸਨ। ਪੁਲਿਸ ਨੂੰ ਘਰ ਦੇ ਮੁੱਖੀ ਰਾਜੀਵ ਦਾ ਸੂਸਾਈਡ ਨੋਟ ਵੀ ਮਿਲਿਆ ਹੈ, ਪਰ ਉਸ ਦੇ ਸੂਸਾਈਡ ਕੀਤਾ ਹੈ ਜਾਂ ਨਹੀਂ ਇਸ ਦਾ ਖ਼ੁਲਾਸਾ ਨਹੀਂ ਹੋ ਸਕਿਆ ਹੈ, ਘਰ ਤੋਂ ਥੋੜ੍ਹੀ ਦੂਰ ਉਸ ਹੀ ਕਾਰ ਸੜੀ ਹੋਈ ਮਿਲੀ ਹੈ ਪਰ ਉਸ ਵਿੱਚ ਰਾਜੀਵ ਨਹੀਂ ਸੀ।

ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਅਕਸਰ ਉਨ੍ਹਾਂ ਦੇ ਘਰ ਵਿੱਚ ਝਗੜਾ ਹੁੰਦਾ ਰਹਿੰਦਾ ਸੀ, ਅਤੇ ਅੱਜ ਵੀ ਘਰ ਵਿੱਚ ਤਗੜਾ ਝਗੜਾ ਹੋਇਆ ਸੀ, ਰਾਜੀਵ ਕੁਮਾਰ ਦੇ ਪੋਤਰੇ ਨੇ ਆਪਣੇ ਮਾਮੇ ਨੂੰ ਫ਼ੋਨ ਕਰਦੇ ਦੱਸਿਆ ਸੀ ਕਿ ਉਸ ਦਾ ਦਾਦਾ ਉਨ੍ਹਾਂ ਨੂੰ ਮਾਰ ਰਿਹਾ ਹੈ, ਜਿਸ ਤੋਂ ਬਾਅਦ ਮਾਮੇ ਦਾ ਪੂਰਾ ਪਰਿਵਾਰ ਮੌਕੇ ‘ਤੇ ਪਹੁੰਚਿਆ ਪਰ ਤੱਦ ਤੱਕ ਘਰ ਵਿੱਚ ਚਾਰ ਲੋਕਾਂ ਦਾ ਕਤਲ ਹੋ ਚੁੱਕਿਆ ਸੀ

4 ਕਤਲ ਦੀ ਵਾਰਦਾਤ ਨਾਲ ਜੁੜੇ ਸਵਾਲ

ਰਾਜੀਵ ਨੇ ਕਤਲ ਦੀ ਇਸ ਵਾਰਦਾਤ ਨੂੰ ਅੰਜਾਮ ਕਿਉਂ ਕੀਤਾ ? ਝਗੜੇ ਦੌਰਾਨ ਅਜਿਹਾ ਕੀ ਹੋਇਆ ਕੀ ਉਸ ਨੇ ਅਜਿਹਾ ਖ਼ੌਫਨਾਕ ਰੂਪ ਅਖ਼ਤਿਆਰ ਕਰ ਲਿਆ ? ਇਕੱਲੇ ਰਾਜੀਵ ਨੇ ਆਖ਼ਿਰ ਕਿਵੇਂ ਚਾਰ ਲੋਕਾਂ ਦਾ ਕਤਲ ਕੀਤਾ ? ਸਭ ਤੋਂ ਵੱਡਾ ਸਵਾਲ ਰਾਜੀਵ ਦੀ ਕਾਰ ਨੂੰ ਅੱਗ ਕਿਵੇਂ ਲੱਗੀ ? ਕੀ ਰਾਜੀਵ ਨੇ ਜਾਣ ਬੁੱਝ ਕੇ ਕਾਰ ਨੂੰ ਅੱਗ ਲੱਗਾ ਕੇ ਇਸ ਨੂੰ ਆਪਣਾ ਸੂਸਾਈਡ ਵਿਖਾਉਣ ਦੀ  ਚਾਲ ਖੇਡੀ ? ਇਹ ਉਹ ਸਵਾਲ ਨੇ ਜੋ ਪੁਲਿਸ ਦੀ ਤਫ਼ਤੀਸ਼ ਦਾ ਹਿੱਸਾ ਹਨ, ਫ਼ਿਲਹਾਲ ਕਾਰ ਤੋਂ ਰਾਜੀਵ ਦੀ ਕੋਈ ਨਿਸ਼ਾਨੀ ਨਹੀਂ ਮਿਲੀ ਹੈ, ਪੁਲਿਸ ਰਾਜੀਵ ਦੀ ਤਲਾਸ਼ ਕਰ ਰਹੀ ਹੈ ਤਾਂ ਹੀ ਘਰ ਵਿੱਚ ਚਾਰ ਜੀਆਂ ਦੇ ਕਤਲ ਦੀ ਗੁੱਥੀ ਸੁਲਝ ਸਕੇਗੀ।