‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਭਰ ਵਿੱਚ 8 ਅਗਸਤ ਨੂੰ ਪਟਵਾਰੀ ਦੀ ਪ੍ਰੀਖਿਆ ਲਈ ਗਈ ਸੀ। ਇਸ ਪ੍ਰੀਖਿਆ ਦੇ ਨਾਲ ਕਈ ਵਿਵਾਦ ਜੁੜੇ ਹੋਏ ਹਨ। ਪਹਿਲਾਂ ਵਿਵਾਦ ਹਾਲੇ ਹੱਲ ਵੀ ਨਹੀਂ ਹੋਇਆ ਸੀ ਕਿ ਇੱਕ ਹੋਰ ਵਿਵਾਦ ਸਾਹਮਣੇ ਆ ਗਿਆ ਹੈ। ਵਿਦਿਆਰਥੀਆਂ ਵੱਲੋਂ ਦੋਸ਼ ਲਾਇਆ ਜਾ ਰਿਹਾ ਹੈ ਕਿ ਪਟਵਾਰੀ ਪ੍ਰੀਖਿਆ ਦੇ ਪ੍ਰਸ਼ਨ ਪੱਤਰ ਵਿੱਚ ਜੋ ਸਵਾਲ ਪੁੱਛੇ ਗਏ ਸਨ, ਉਹ ਗਲਤ ਸਨ। ਦਰਅਸਲ, ਇਹ ਪੇਪਰ Objective Type ਸੀ, ਜਿਸ ਵਿੱਚ ਪ੍ਰਸ਼ਨ ਦੇ ਉੱਤਰ ਦੀਆਂ ਚਾਰ ਆਪਸ਼ਨਾਂ ਦਿੱਤੀਆਂ ਹੁੰਦੀਆਂ ਸਨ ਪਰ ਵਿਦਿਆਰਥੀਆਂ ਨੇ ਦੋਸ਼ ਲਾਇਆ ਕਿ ਇਨ੍ਹਾਂ ਆਪਸ਼ਨਾਂ ਵਿੱਚ ਪ੍ਰਸ਼ਨ ਦਾ ਸਹੀ ਉੱਤਰ ਹੀ ਨਹੀਂ ਪਾਇਆ ਗਿਆ। ਵਿਦਿਆਰਥੀਆਂ ਨੇ ਇਹ ਪੁਸ਼ਟੀ PSEB ਦੀ ਅਧਿਕਾਰਤ ਵੈੱਬਸਾਈਟ ‘ਤੇ ਜਾਰੀ ਕੀਤੀ ਗਈ ਉੱਤਰ ਪੱਤਰੀ (Answer Key) ਤੋਂ ਕੀਤੀ ਹੈ। ਹਾਲਾਂਕਿ, ਐੱਸਐੱਸਐੱਸ ਬੋਰਡ ਦੇ ਚੇਅਰਮੈਨ ਰਮਨ ਬਹਿਲ ਨੇ ਕਿਹਾ ਕਿ ਕੋਈ ਕੁਤਾਹੀ ਨਹੀਂ ਹੋਈ ਹੈ। ਪ੍ਰਿਟਿੰਗ ਵਿੱਚ ਗਲਤੀਆਂ ਹੋ ਜਾਂਦੀਆਂ ਹਨ। ਬੋਰਡ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਆਪਣੇ ਓਬਜੈਕਸ਼ਨ (ਇਤਰਾਜ਼) ਦੱਸਣ ਅਤੇ ਇੱਕ ਸਵਾਲ ‘ਤੇ ਕੀਤੇ ਗਏ ਓਬਜੈਕਸ਼ਨ ਲਈ 500 ਰੁਪਏ ਫ਼ੀਸ ਲੱਗੇਗੀ। ਜੇਕਰ ਵਿਦਿਆਰਥੀ ਦਾ ਓਬਜੈਕਸ਼ਨ ਸਹੀ ਨਿਕਲਦਾ ਹੈ ਤਾਂ ਫ਼ੀਸ ਰਿਫ਼ੰਡ ਕੀਤੀ ਜਾਵੇਗੀ।

Related Post
India, International, Khaas Lekh, Khalas Tv Special, Sports
AI ਦਾ ਖ਼ਤਰਨਾਕ ਚਿਹਰਾ – ਫੋਟੋ ਨਾਲ ਛੇੜਛਾੜ ਹੋ
January 8, 2026
India, Khaas Lekh, Khalas Tv Special, Technology
ਮੌਤ ਨੂੰ ਮਾਤ ਦੇਣ ਵਾਲਾ ਯੰਤਰ! ਕੀ ‘Temple’ ਡਿਵਾਈਸ
January 8, 2026
