Punjab

ਸਾਬਕਾ SSP,DSP ਤੇ SHO ਨੇ ਮੰਗੀ ਮੁਆਫੀ ! ਵਿਧਾਇਕ ਨਾਲ ਕੀਤੀ ਸੀ ਇਹ ਹਰਕਤ

ਬਿਉਰੋ ਰਿਪੋਰਟ : ਤਰਨਤਾਰਨ ਦੇ ਵਿਧਾਇਕ ਕਸ਼ਮੀਰ ਸਿੰਘ ਸੋਹਲ ਦੇ ਨਾਲ ਮਾੜਾ ਵਤੀਰਾ ਕਰਨ ਦੇ ਮਾਮਲੇ ਵਿੱਚ ਸਾਬਕਾ SSP ਗੁਰਮੀਤ ਸਿੰਘ ਚੌਹਾਨ, DSP ਜਸਪਾਲ ਸਿੰਘ ਢਿੱਲੋ ਅਤੇ SHO ਗੁਰਚਰਨ ਸਿੰਘ ਨੇ ਪੰਜਾਬ ਵਿਧਾਨਸਭਾ ਦੀ ਕਮੇਟੀ ਕੋਲੋ ਮੁਆਫੀ ਮੰਗੀ ਹੈ । ਤਿੰਨੋ ਪੁਲਿਸ ਅਧਿਕਾਰੀਆਂ ਨੇ ਵਿਧਾਇਕ ਕਸ਼ਮੀਰ ਸਿੰਘ ਸੋਹੇਲ ਤੋਂ ਵੀ ਮੁਆਫੀ ਮੰਗਣ ਅਤੇ ਉਨ੍ਹਾਂ ਨੂੰ ਸੰਤੁਸ਼ਟ ਕਰਨ ਦਾ ਭਰੋਸਾ ਦਿੱਤਾ ਹੈ ।

ਕਮੇਟੀ ਦੇ ਪ੍ਰਧਾਨ ਕੁਲਵੰਤ ਸਿੰਘ ਪੰਡੋਰੀ ਨੇ 3 ਪੁਲਿਸ ਅਧਿਕਾਰੀਆਂ ਦੇ ਪੇਸ਼ ਹੋਣ ਦੀ ਤਸਦੀਕ ਕੀਤੀ ਹੈ ਅਤੇ ਕਿਹਾ ਹੈ ਕਿ ਕਮੇਟੀ ਦੇ ਮੈਬਰਾਂ ਨੇ ਅਧਿਕਾਰੀਆਂ ਨੂੰ 1 ਹਫਤੇ ਦਾ ਸਮਾਂ ਵਿਧਾਇਕ ਨੂੰ ਸੰਤੁਸ਼ਟ ਕਰਨ ਦੇ ਲਈ ਦਿੱਤਾ ਹੈ । ਵਿਧਾਇਕ ਕਸ਼ਮੀਰ ਸਿੰਘ ਸੋਹਲ ਨੇ ਵਿਸ਼ੇਸ਼ਾ ਅਧਿਕਾਰ ਕਮੇਟੀ ਨੂੰ ਸ਼ਿਕਾਇਤ ਦਿੱਤੀ ਸੀ ਕਿ ਪੁਲਿਸ ਅਧਿਕਾਰੀਆਂ ਨੇ ਮਾੜਾ ਵਤੀਰਾ ਕੀਤਾ ਹੈ।

ਇਹ ਹੈ ਪੂਰਾ ਮਾਮਲਾ

31 ਜੁਲਾਾਈ 2023 ਨੂੰ ਵਿਧਾਇਕ ਡਾਕਟਰ ਸੋਹਲ ਨੇ ਕਿਹਾ ਸੀ ਕਿ ਵਿਧਾਨਸਭਾ ਖੇਤਰ ਦੀਆਂ ਮੁਸ਼ਕਿਲਾਂ ਨੂੰ ਲੈਕੇ ਉਨ੍ਹਾਂ DSP, ਤਿੰਨ ਥਾਣੇਦਾਰਾਂ ਅਤੇ ਥਾਣਾ ਇੰਚਾਰਜ ਦੀ ਬੈਠਕ ਬੁਲਾਈ ਸੀ । ਬੈਠਕ ਵਿੱਚ ਇੱਕ ਵਲੰਟੀਅਰ ਨੇ ਪੁਲਿਸ ‘ਤੇ ਪੱਖਪਾਤ ਕਰਨ ਅਤੇ ਇਨਸਾਫ ਨਾ ਕਰਨ ਦਾ ਇਲਜ਼ਾਮ ਲਗਾਇਆ । ਜਦੋਂ ਉਨ੍ਹਾਂ ਨੇ DSP ਅਤੇ SHO ਨੂੰ ਪੀੜ੍ਹਤ ਨੂੰ ਇਨਸਾਫ ਨਾਾ ਦੇਣ ਬਾਰੇ ਪੁੱਛਿਆ ਤਾਂ DSP ਅਤੇ SHO ਨੇ ਉਨ੍ਹਾਂ ਦੇ ਸਾਹਮਣੇ ਪੀੜ੍ਹਤ ਨਾਲ ਮਾੜਾ ਵਤੀਰਾ ਕੀਤਾ । ਜਦੋਂ ਵਿਧਾਇਕ ਇਸ ‘ਤੇ ਇਤਰਾਜ਼ ਜਤਾਇਆ ਕਿ ਤੁਸੀਂ ਆਪਣੇ ਹਲਕੇ ਵਿੱਚ ਹੀ ਆਮ ਲੋਕਾਂ ਨਾਲ ਅਜਿਹਾ ਵਤੀਰਾ ਕਰ ਰਹੇ ਹੋ ਤਾਂ ਬਾਹਰ ਦੇ ਲੋਕਾਂ ਨਾਲ ਕੀ ਕਰਦੇ ਹੋਵੋਗੇ । ਇਸ ਦੇ ਬਾਅਦ DSP ਨੇ ਇਸ ਡਿਵੀਜਨ ਵਿੱਚ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ ।

SSP ਨੇ ਜਵਾਬ ਨਹੀਂ ਦਿੱਤਾ

ਡਾਕਟਰ ਸੋਹਲ ਨੇ ਦੱਸਿਆ ਕਿ ਉਨ੍ਹਾਂ ਨੇ ਫੌਰਨ SSP ਨੂੰ ਫੋਨ ਕੀਤਾ । ਉਨ੍ਹਾਂ ਅੰਮ੍ਰਿਤਸਰ ਹੋਣ ਦੀ ਗੱਲ ਕਹੀ ਅਤੇ ਫਿਰ ਫੋਨ ਕੱਟ ਦਿੱਤਾ। ਦੂਜੇ ਦਿਨ ਮੁੜ ਤੋਂ ਫੋਨ ਕੀਤਾ ਤਾਂ SSP ਨੇ ਬਿਜ਼ੀ ਹੋਣ ਦੀ ਗੱਲ ਕਹੀ । ਵਿਧਾਇਕ ਦੇ ਮੁਤਾਬਿਕ ਫਿਰ SSP ਨੇ ਕਿਹਾ ਕਿ ਉਹ ਆਪਣੇ ਅਧਿਕਾਰੀ ਦਾ ਗ੍ਰੇਡੇਸ਼ਨ ਵਿਧਾਇਕ ਤੋਂ ਨਹੀਂ ਕਰਵਾਉਣਾ ਚਾਹੁੰਦੇ ਹਨ । ਜਿਸ ਤੋਂ ਬਾਅਦ ਡਾਕਟਰ ਸੋਹਲ ਨੇ ਸਾਰੇ ਅਧਿਕਾਰੀਆਂ ਦੀ ਸ਼ਿਕਾਇਤ ਵਿਧਾਨਸਭਾ ਦੀ ਕਮੇਟੀ ਨੂੰ ਕੀਤੀ ।