Punjab

ਸਾਬਕਾ ਕੈਬਨਿਟ ਮੰਤਰੀ ਆਸ਼ੂ ਦੂਜੀ ਵਾਰ ਗ੍ਰਿਫਤਾਰ ! ED ਨੇ 2 ਹਜ਼ਾਰ ਕਰੋੜ ਦੇ ਘੁਟਾਲੇ ‘ਚ ਫੜਿਆ

ਬਿਊਰੋ ਰਿਪੋਰਟ – ਕਾਂਗਰਸ ਦੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਦੂਜੀ ਵਾਰ ਗ੍ਰਿਫਤਾਰ ਕੀਤਾ ਗਿਆ ਹੈ । ਇਸ ਵਾਰ ਈਡੀ ਨੇ ਜਲੰਧਰ ਵਿੱਚ ਪੁੱਛ-ਗਿੱਛ ਤੋਂ ਬਾਅਦ ਆਸ਼ੂ ਨੂੰ ਫੜਿਆ ਹੈ । ਸਵੇਰ ਤੋਂ ਸ਼ਾਮ ਤੱਕ ਆਸ਼ੂ ਤੋਂ ਪੁੱਛ-ਗਿੱਛ ਕੀਤੀ ਗਈ,ਇਸ ਤੋਂ ਪਹਿਲਾਂ ਉਨ੍ਹਾਂ ਦੇ 16 ਟਿਕਾਣਿਆਂ ‘ਤੇ ਮਨੀ ਲਾਂਡਰਿੰਗ ਐਕਟ ਅਧੀਨ ਛਾਪੇਮਾਰੀ ਕੀਤੀ ਗਈ ਸੀ ।

ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਕੈਪਟਨ ਸਰਕਾਰ ਵਿੱਚ ਖੁਰਾਕ ਮੰਤਰੀ ਸਨ ਉਸ ਵੇਲੇ 2 ਹਜ਼ਾਰ ਕਰੋੜ ਦਾ ਟੈਂਡਰ ਘੁਟਾਲੇ ਦਾ ਇਲਜ਼ਾਮ ਲੱਗਿਆ ਸੀ । ਪੰਜਾਬ ਦੀ ਮੰਡੀਆਂ ਵਿੱਚ ਲੇਬਰ ਅਤੇ ਟਰਾਂਸਪੋਟੇਸ਼ਨ ਦੇ ਟੈਂਡਰਾਂ ਤੋਂ ਵੱਡੇ ਪੈਮਾਨੇ ਵਿੱਚ ਗੜਬੜੀਆਂ ਹੋਇਆਂ ਸਨ । ਇਸ ਦੇ ਬਾਅਦ ਤਲਾਸ਼ੀ ਦੌਰਾਨ ਈਡੀ ਨੇ ਤਰੀਬਨ ਡੇਢ ਕਰੋੜ ਰੁਪਏ ਦੀ ਜਾਇਦਾਦ ਅਤੇ ਦਸਤਾਵੇਜ਼ ਮਿਲੇ ਸਨ ਇਸ ਦੌਰਾਨ 30 ਲੱਖ ਵੀ ਜ਼ਬਤ ਕੀਤੇ ਗਏ ਸਨ।

ਇਸੇ ਮਾਮਲੇ ਨੂੰ ਪਹਿਲਾਂ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਜਾਂਚ ਕੀਤੀ ਗਈ ਸੀ । ਵਿਜੀਲੈਂਸ ਕੋਰਟ ਵਿੱਚ ਚਾਲਾਨ ਵੀ ਪੇਸ਼ ਕਰ ਚੁੱਕੀ ਹੈ । ਇਸ ਦੇ ਬਾਅਦ ਮਾਮਲੇ ਨਾਲ ਜੁੜੇ ਦਸਤਾਵੇਜ਼ ਈਡੀ ਨੇ ਮੰਗੇ ਸਨ । ਵਿਜੀਲੈਂਸ ਨੇ ਆਸ਼ੂ ਨੂੰ ਗ੍ਰਿਫਤਾਰ ਵੀ ਕੀਤਾ ਸੀ ਫਿਰ 7 ਮਹੀਨੇ ਬਾਅਦ ਉਨ੍ਹਾਂ ਨੂੰ ਜ਼ਮਾਨਤ ਮਿਲੀ ਸੀ ।

ਕੀ ਹੈ ਟੈਂਡਰ ਘੁਟਾਲਾ

ਲੇਬਰ ਟਰਾਂਸਪੋਟੇਨ ਘੁਟਾਲੇ ਵਿੱਚ ਅਨਾਜ ਮੰਡੀਆਂ ਤੋਂ ਨਕਲੀ ਨੰਬਰ ਪਲੇਟ ਲੱਗਾ ਕੇ ਗੱਡੀਆਂ ਵਿੱਚ ਲਿਜਾਇਆ ਗਿਆ ਸੀ । ਮੁਲਜ਼ਮਾਂ ਨੇ ਟੈਂਡਰ ਲੈਣ ਤੋਂ ਪਹਿਲਾਂ ਵਿਭਾਗ ਵਿੱਚ ਗਲਤ ਨੰਬਰ ਦੀਆਂ ਗੱਡੀਆਂ ਲਿਖਵਾਇਆ ਸਨ । ਜਾਂਚ ਦੇ ਦੌਰਾਨ ਪਤਾ ਚੱਲਿਆ ਸੀ ਜੋ ਨੰਬਰ ਲਿਖਵਾਏ ਗਏ ਸਨ ਉਹ ਸਕੂਟਰ ਅਤੇ ਬਾਈਕ ਦੇ ਸਨ । ਜਿਹੜੀਆਂ ਗੱਡੀਆਂ ਸਨ ਉਨ੍ਹਾਂ ਤੇ ਮਾਲ ਨਹੀਂ ਲਿਜਾਇਆ ਜਾ ਸਕਦਾ ਹੈ ।

ਇਸ ਮਾਮਲੇ ਵਿੱਚ ਤਕਰੀਬਨ 2 ਮਹੀਨੇ ਪਹਿਲਾਂ ਕੁਝ ਟਰਾਂਸਪੋਰਟ ਮਾਲਿਕ ਅਤੇ ਠੇਕੇਦਾਰਾਂ ਦੇ ਵੱਲੋਂ ਉਸ ਸਮੇਂ ਦੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸੂ ‘ਤੇ ਕੁਝ ਕਾਂਟਰੈਕਟਰਾਂ ਅਤੇ ਠੇਕੇਦਾਰਾਂ ਨੂੰ ਫਾਇਦਾ ਪਹੁੰਚਾਉਣ ਅਤੇ ਕਰੋੜਾਂ ਦੀ ਧੋਖਾਧੜੀ ਦਾ ਇਲਜ਼ਾਮ ਲੱਗੇ ਸਨ ।