Lok Sabha Election 2024 Punjab

ਜਲੰਧਰ ‘ਚ ‘ਆਪ’ ਨੂੰ ਲੱਗ ਸਕਦਾ ਝਟਕਾ, ਸਾਬਕਾ ਵਿਧਾਇਕ ਛੱਡ ਸਕਦਾ ਪਾਰਟੀ

ਜਲੰਧਰ ਤੋਂ ਆਮ ਆਦਮੀ ਪਾਰਟੀ ਦੇ ਆਗੂ ਅਤੇ ਸਾਬਕਾ ਵਿਧਾਇਕ ਜਗਬੀਰ ਸਿੰਘ ਬਰਾੜ 12 ਸਾਲਾਂ ਵਿੱਚ ਚੌਥੀ ਵਾਰ ਪਾਰਟੀ ਬਦਲਣ ਜਾ ਰਹੇ ਹਨ। ਚਰਚਾ ਹੈ ਕਿ ਹੁਣ ਉਹ ਬੀਜੇਪੀ ਵਿੱਚ ਸ਼ਾਮਲ ਹੋਣ ਜਾ ਰਹੇ ਹਨ। 2023 ਦੀ ਜਲੰਧਰ ਜਿਮਨੀ ਚੋਣ ਤੋਂ ਠੀਕ ਪਹਿਲਾਂ ਜਗਬੀਰ ਸਿੰਘ ਬਰਾੜ ਕਾਂਗਰਸ ਨੂੰ ਛੱਡ ਕੇ ‘ਆਪ’ ਵਿੱਚ ਸ਼ਾਮਲ ਹੋਏ ਸਨ। ਜਲੰਧਰ ਕੈਂਟ ਤੋਂ ਪਰਗਟ ਸਿੰਘ ਨੂੰ ਟਿਕਟ ਮਿਲਣ ਤੋਂ ਬਾਅਦ ਉਹ ਪਾਰਟੀ ਤੋਂ ਨਰਾਜ਼ ਚੱਲ ਰਹੇ ਸਨ। ਆਮ ਆਦਮੀਾ ਪਾਰਟੀ ਵਿੱਚ ਹੁਣ ਬਰਾੜ ਖੁਦ ਨੂੰ ਦਰਕਿਨਾਰ ਕੀਤੇ ਜਾਣ ਕਰਕੇ ਨਰਾਜ਼ ਸਨ। ਆਮ ਆਦਮੀ ਪਾਰਟੀ ਵੱਲੋਂ ਉਨ੍ਹਾਂ ਦੀ ਜਗਾ ਬੀਬੀ ਰਾਜਵਿੰਦਰ ਕੌਰ ਥਿਆੜਾ ਨੂੰ ਹਲਕਾ ਇੰਚਾਰਜ ਲਗਾ ਦਿੱਤਾ ਸੀ, ਜਿਸ ਕਰਕੇ ਉਹ ਪਾਰਟੀ ਨਾਲ ਖਫਾ ਚਲ ਰਹੇ ਸਨ।

ਇਸ ਤੋਂ ਪਹਿਲਾਂ ਉਹ ਅਕਾਲੀ ਦਲ ਵਿੱਚ ਸਨ,ਫਿਰ ਉਹ ਮਨਪ੍ਰੀਤ ਸਿੰਘ ਬਾਦਲ ਦੀ PPP ਵਿੱਚ ਸ਼ਾਮਲ ਹੋਏ । ਪਰ ਜਦੋਂ ਮਨਪ੍ਰੀਤ ਬਾਦਲ ਨੇ PPP ਨੂੰ 2014 ਵਿੱਚ ਕਾਂਗਰਸ ਵਿੱਚ ਮਰਜ ਕੀਤਾ ਤਾਂ ਉਹ ਵੀ ਕਾਂਗਰਸ ਵਿੱਚ ਸ਼ਾਮਲ ਹੋ ਗਏ। ਹੁਣ ਚੌਥੀ ਵਾਰ ਜਗਬੀਰ ਸਿੰਘ ਪਾਰਟੀ ਬਦਲਣ ਜਾ ਰਹੇ ਹਨ। ਜਲੰਧਰ ਕੈਂਟ ਵਿੱਚ ਉਨ੍ਹਾਂ ਦਾ ਚੰਗਾ ਅਧਾਰ ਹੈ।

ਇਹ ਵੀ ਪੜ੍ਹੋ –  ਫੈਕਟਰੀ ਦੀ ਕੰਧ ’ਤੇ ਕੋਈ ਛੱਡ ਗਿਆ ਨਵਜਾਤ ਬੱਚੀ! ਝੁੱਗੀ-ਝੋਪੜੀ ਵਾਲਿਆਂ ਚੁੱਕੀ, ਨਰਸ ਨੇ ਲਈ ਗੋਦ