Punjab

ਭ੍ਰਿ ਸ਼ਟਾਚਾਰ ਦੇ ਮਾਮਲੇ ‘ਚ CM ਮਾਨ ਨੇ ਵਿਜੇ ਸਿੰਗਲਾ ਨੂੰ ਮੁਆਫ ਕਰ ਦਿੱਤਾ !

ਆਮ ਆਦਮੀ ਪਾਰਟੀ ਦੀ ਮੀਟਿੰਗ ਵਿੱਚ ਵਿਜੇ ਸਿੰਗਲਾ ਪਹੁੰਚੇ, ਕਾਂਗਰਸ ਨੇ ਆਮ ਆਦਮੀ ਪਾਰਟੀ ਤੋਂ ਪੁੱਛਿਆ ਤਿੱਖਾ ਸਵਾਲ

ਦ ਖ਼ਾਲਸ ਬਿਊਰੋ : ਬਰਖ਼ਾਸਤ ਕੈਬਨਿਟ ਮੰਤਰੀ ਵਿਜੇ ਸਿੰਗਲਾ ਦੀ ਵਜ੍ਹਾ ਕਰਕੇ ਆਮ ਆਦਮੀ ਪਾਰਟੀ ਇੱਕ ਵਾਰ ਮੁੜ ਤੋਂ ਵਿਵਾਦਾਂ ਵਿੱਚ ਘਿਰ ਗਈ ਹੈ । ਭ੍ਰਿ ਸ਼ਟਾਚਾਰ ਦੇ ਮਾਮਲੇ ਵਿੱਚ ਜ਼ਮਾਨਤ ‘ਤੇ ਬਾਹਰ ਆਏ ਸਿੰਗਲਾ ਇੱਕ ਵਾਰ ਮੁੜ ਤੋਂ ਸਿਆਸਤ ਵਿੱਚ ਐਕਟਿਵ ਹੋ ਗਏ ਹਨ। ਉਨ੍ਹਾਂ ਦੀ ਬੁੱਧਵਾਰ ਨੂੰ ਪੰਜਾਬ ਵਿਧਾਨ ਸਭਾ ਦੇ ਸਕੱਤਰੇਤ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨਾਲ ਮੀਟਿੰਗ ਦੀ ਫੋਟੋ ਸਾਹਮਣੇ ਆਈ ਹੈ ਜਿਸ ਨੂੰ ਲੈ ਕੇ ਪੰਜਾਬ ਕਾਂਗਰਸ ਨੇ ਸਵਾਲ ਚੁੱਕੇ ਹਨ।

ਕਾਂਗਰਸ ਨੇ ਘੇਰੀ ਆਪ

ਪੰਜਾਬ ਕਾਂਗਰਸ ਨੇ ਵਿਜੇ ਸਿੰਗਲਾ ਦੀ ਫੋਟੋ ਸ਼ੇਅਰ ਕਰਦੇ ਹੋਏ ਸਵਾਲ ਪੁੱਛਿਆ ‘ਭਗਵੰਤ ਮਾਨ ਤਾਂ ਕਹਿੰਦੇ ਸਨ ਕਿ ਭ੍ਰਿ ਸ਼ਟ ਮੰਤਰੀਆਂ ਅਤੇ ਵਿਧਾਇਕਾਂ ਦੀ ਉਨ੍ਹਾਂ ਦੀ ਸਰਕਾਰ ਵਿੱਚ ਕੋਈ ਥਾਂ ਨਹੀਂ ਹੈ, ਦੂਜੇ ਪਾਸੇ ਉਹ ਹੀ ਵਿਧਾਇਕ ਸਕੱਤਰੇਤ ਵਿਖੇ ਮੀਟਿੰਗ ਕਰ ਰਹੇ ਹਨ। ਇਹ ਕਿਹੋ ਜਿਹਾ ਬਦਲਾਅ ?’ ਇਸ ਤੋਂ ਇਲਾਵਾ ਕਾਂਗਰਸ ਨੇ ਮੁੱਖ ਮੰਤਰੀ ਤੋਂ ਸਵਾਲ ਪੁੱਛਿਆ ਕੀ ਭਗਵੰਤ ਮਾਨ ਨੇ ਵਿਜੇ ਸਿੰਗਲਾ ਨੂੰ ਮੁਆਫ ਕਰ ਦਿੱਤਾ ਹੈ ? ਵਿਜੇ ਸਿੰਗਲਾ ਦਾ ਵਿਧਾਇਕਾਂ ਨਾਲ ਮੀਟਿੰਗ ਵਿੱਚ ਸ਼ਾਮਲ ਹੋਣਾ ਕੀ ਇਸ਼ਾਰਾ ਕਰ ਰਿਹਾ ਹੈ ? ਇਸ ਤੋਂ ਪਹਿਲਾਂ ਵਿਜੇ ਸਿੰਗਲਾ ਨੇ ਆਪਣੇ ਸੋਸ਼ਲ ਮੀਡੀਆ ਐਕਾਉਂਟ ‘ਤੇ ਮੀਟਿੰਗ ਦੀ ਫੋਟੋ ਸ਼ੇਅਰ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ ਕਿ Governor assurance ਨੂੰ ਲੈਕੇ ਮੀਟਿੰਗ ਸੱਦੀ ਗਈ ਸੀ।

ਜ਼ਮਾਨਤ ‘ਤੇ ਵਿਜੇ ਸਿੰਗਲਾ

ਵਿਜੇ ਸਿੰਗਲਾ ਦੇ ਸਿਹਤ ਵਿਭਾਗ ਦੇ ਇੱਕ ਅਧਿਕਾਰੀ ਤੋਂ ਕਮਿਸ਼ਨ ਮੰਗਣ ਦੀ ਆਡੀਓ ਸਾਹਮਣੇ ਆਈ ਸੀ । ਜਿਸ ਤੋਂ ਬਾਅਦ ਮੁੱਖ ਮੰਤਰੀ ਨੇ ਉਨ੍ਹਾਂ ਨੂੰ ਤਲਬ ਕਰ ਲਿਆ ਸੀ। ਵਿਜੇ ਸਿੰਗਲਾ ਦੇ ਨਜ਼ਦੀਕੀਆਂ ਵੱਲੋਂ ਸਰਕਾਰੀ ਕੰਮ ਲਈ 1 ਫੀਸਦੀ ਕਮਿਸ਼ਨ ਮੰਗੀ ਗਈ ਹੈ। ਮੁੱਖ ਮੰਤਰੀ ਭਗਵੰਤ ਮੁਤਾਬਿਕ ਉਨ੍ਹਾਂ ਦੇ ਸਾਹਮਣੇ ਵਿਜੇ ਸਿੰਗਲਾ ਨੇ ਭ੍ਰਿ ਸ਼ਟਾਚਾਰ ਦੀ ਗੱਲ ਕਬੂਲੀ ਸੀ ਜਿਸ ਤੋਂ ਬਾਅਦ ਵਿਜੇ ਸਿੰਗਲਾ ਖਿਲਾਫ਼ FIR ਦਰਜ ਕਰਵਾਈ ਗਈ ਅਤੇ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਪਰ ਪੰਜਾਬ ਹਰਿਆਣਾ ਹਾਈਕੋਰਟ ਤੋਂ ਵਿਜੇ ਸਿੰਗਲਾ ਨੂੰ ਢਾਈ ਮਹੀਨੇ ਬਾਅਦ ਜ਼ਮਾਨਤ ਮਿਲ ਗਈ ਸੀ।