Punjab

ਸਾਬਕਾ ਕਾਂਗਰਸੀ ਵਿਧਾਇਕ ਪਾਰਟੀ ਨਾਲ ਨਰਾਜ਼, ਫੇਸਬੁੱਕ ‘ਤੇ ਬਿਆਨ ਕੀਤਾ ਦਰਦ

ਲੋਕ ਸਭਾ ਚੋਣਾਂ (Lok Sabha Election 2024)  ‘ਚ ਟਿਕਟਾਂ ਦੀ ਵੰਡ ਨੂੰ ਲੈ ਕੇ ਕਈ ਆਗੂ ਆਪਣੀਆਂ ਪਾਰਟੀਆਂ ਨਾਲ ਨਰਾਜ਼ ਹਨ, ਜਿਨ੍ਹਾਂ ਵੱਲੋਂ ਸੋਸ਼ਲ ਮੀਡੀਆਂ ਰਾਹੀਂ ਆਪਣੀ ਨਰਾਜ਼ਗੀ ਪ੍ਰਗਟ ਕੀਤੀ ਜਾ ਰਹੀ ਹੈ। ਕਾਂਗਰਸ (Congress) ਨੇ ਫ਼ਤਹਿਗੜ੍ਹ ਸਾਹਿਬ ਤੋਂ ਮੌਜੂਦਾ ਸੰਸਦ ਮੈਂਬਰ ਡਾ: ਅਮਰ ਸਿੰਘ ਨੂੰ ਮੁੜ ਉਮੀਦਵਾਰ ਬਣਾਇਆ ਹੈ, ਜਿਸ ਨੂੰ ਲੈ ਕੇ ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਟਿਕਟ ਨਾਂ ਮਿਲਣ ਕਾਰਨ ਪਾਰਟੀ ਨਾਲ ਨਰਾਜ਼ ਹਨ। ਲੱਖਾ ਨੇ ਮੰਗਲਵਾਰ ਨੂੰ ਫੇਸਬੁੱਕ ‘ਤੇ ਲਾਈਵ ਹੋ ਕੇ ਆਪਣੀ ਹੀ ਪਾਰਟੀ ‘ਤੇ ਸਵਾਲ ਖੜ੍ਹੇ ਕੀਤੇ ਹਨ। ਇੱਥੋਂ ਤੱਕ ਕਿ ਨੌਜਵਾਨ ਆਗੂਆਂ ਨੂੰ ਨਜ਼ਰਅੰਦਾਜ਼ ਕਰਨ ਦਾ ਦੋਸ਼ ਵੀ ਲਾਇਆ।

ਲਖਵੀਰ ਸਿੰਘ ਲੱਖਾ ਨੇ ਕਿਹਾ ਕਿ ਉਹ ਵੀ ਫ਼ਤਹਿਗੜ੍ਹ ਸਾਹਿਬ ਤੋਂ ਟਿਕਟ ਲੈਣ ਦੀ ਦੌੜ ਵਿੱਚ ਸੀ, ਪਰ ਇੱਕ ਦਲਿਤ ਨੇ ਉਸ ਦੀ ਟਿਕਟ ਕਟਵਾ  ਦਿੱਤੀ ਹੈ। ਉਨ੍ਹਾਂ ਕਿਹਾ ਕਿ ਬਹੁਤ ਦੁੱਖ ਦੀ ਗੱਲ ਕਿ ਇੱਕ ਦਲਿਤ ਆਗੂ ਨੇ ਉਸ ਨਾਲ ਧੋਖਾ ਕੀਤਾ ਹੈ। ਇਹ ਆਗੂ ਪੰਜਾਬ ਵਿੱਚ ਵੀ ਚੋਣ ਲੜ ਰਿਹਾ ਹੈ। ਇਸ ਆਗੂ ਨੇ ਪਾਰਟੀ ਹਾਈਕਮਾਂਡ ਨੂੰ ਗੁੰਮਰਾਹ ਕੀਤਾ ਹੈ। ਅਜਿਹੇ ਆਗੂ ਨਹੀਂ ਚਾਹੁੰਦੇ ਕਿ ਉਨ੍ਹਾਂ ਦੇ ਬਰਾਬਰ ਦਾ ਕੋਈ ਨੌਜਵਾਨ ਆਗੂ ਆ ਕੇ ਚੋਣ ਲੜੇ। ਉਸ ਨੂੰ ਇਸ ਸਿਆਸਤ ਦਾ ਸ਼ਿਕਾਰ ਬਣਾਇਆ ਗਿਆ। ਆਉਣ ਵਾਲੇ ਦਿਨਾਂ ਵਿੱਚ ਉਹ ਇਸ ਆਗੂ ਦਾ ਨਾਂ ਤੇ ਕਾਰਨਾਮੇ ਪਾਰਟੀ ਹਾਈਕਮਾਂਡ ਨੂੰ ਦੱਸੇਗਾ।

ਇਹ ਵੀ ਪੜ੍ਹੋ – ਪੁਲਿਸ ਮੁਲਾਜ਼ਮ ਦਾ ਕਾਤਲ ਗ੍ਰਿਫ਼ਤਾਰ, ਲਿਆ ਜਾਵੇਗਾ ਟਰਾਂਜ਼ਿਟ ਰਿਮਾਡ