Punjab

ਮੋਦੀ ਨੇ ਕਿਸਾਨਾਂ ਦੇ ਕੰਡੇ ਚੁਗੇ-ਅਮਰਿੰਦਰ ਸਿੰਘ

‘ਦ ਖ਼ਾਲਸ ਟੀਵੀ ਬਿਊਰੋ:- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਖੇਤੀ ਕਾਨੂੰਨਾਂ ਦੀ ਵਾਪਸੀ ਦੇ ਐਲਾਨ ਤੇ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣ ਤੋਂ ਇਹ ਸਾਬਿਤ ਹੁੰਦਾ ਹੈ ਕਿ ਮੋਦੀ ਲੋਕਾਂ ਦੀ ਗੱਲ ਸੁਣਦੇ ਹਨ। ਆਪਣੀ ਇਕ ਲਿਖਤ ਵਿੱਚ ਮੋਦੀ ਗੁਣਗਾਉਂਦਿਆਂ ਉਨ੍ਹਾਂ ਕਿਹਾ ਕਿ ਮੋਦੀ ਆਪਣੇ ਫੈਸਲੇ ਦੇ ਪੱਕੇ ਹਨ ਅਤੇ ਉਨ੍ਹਾਂ ਨੇ ਇਹ ਦੋਵੇਂ ਫੈਸਲੇ ਸਿਆਸਤ ਨੂੰ ਲਾਂਭੇ ਹਟ ਕੇ ਲਏ ਹਨ।

ਨਰਿੰਦਰ ਮੋਦੀ ਦੀ ਇਸ ਖੁੱਲ੍ਹਦਿਲੀ ਨੂੰ ਕਮਜੋਰੀ ਵਿਚ ਨਹੀਂ ਲੈਣਾ ਚਾਹੀਦਾ। ਲੋਕਤੰਤਰ ਵਿਚ ਲੋਕਾਂ ਦੀਆਂ ਭਾਵਨਾਵਾਂ ਸੁਣਨ ਤੋਂ ਵੱਡਾ ਕੁੱਝ ਨਹੀਂ ਹੁੰਦਾ। ਉਨ੍ਹਾਂ ਨੇ ਕਿਹਾ ਕਿ ਮੈਂ ਦੇਸ਼ ਦਾ ਸੱਚਾ ਸਿਪਾਹੀ ਹੋਣ ਦੇ ਨਾਤੇ ਇਸਦਾ ਸਵਾਗਤ ਕਰਦਾ ਹਾਂ। ਉਨ੍ਹਾਂ ਨੇ ਕਿਹਾ ਕਿ ਕਈ ਲੋਕ ਦੇਸ਼ ਦੀ ਏਕਤਾ ਅਖੰਡਤਾ ਨੂੰ ਖੇਰੂ ਖੇਰੂ ਕਰਨ ਉੱਤੇ ਲੱਗੇ ਹੋਏ ਹਨ। ਪਰ ਮੁਲਕ ਨੂੰ ਦੇਸ਼ ਭਗਤ ਕਿਸਾਨਾਂ ਉੱਤੇ ਮਾਣ ਹੈ।

ਸਾਬਕਾ ਮੁੱਖ ਮੰਤਰੀ ਨੇ ਕਿਹਾ ਹੈ ਕਿ ਇਹ ਸਮਾਂ ਸਿਅਸਤ ਕਰਨ ਦਾ ਨਹੀਂ ਹੈ। ਦੇਸ਼ ਦੇ ਵੱਡੀ ਗਿਣਤੀ ਦੇ ਲੋਕ ਖੇਤੀਬਾੜੀ ਉੱਤੇ ਨਿਰਭਰ ਕਰਦੇ ਹਨ। ਉਨ੍ਹਾਂ ਦਾ ਜੀਵਨ ਨਿਰਵਾਹ ਵੀ ਇੱਥੋਂ ਹੀ ਚੱਲਦਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਸਿੱਖਾਂ ਨੂੰ ਸਿਆਸਤ ਦੀ ਆੜ ਵਿੱਚ ਨਾ ਵਰਤਿਆ ਜਾਵੇ। ਉਨ੍ਹਾਂ ਕਿਹਾ ਕਿ ਇਕ ਉਹ ਇਕ ਸੱਚੇ ਸਿਖ ਵਜੋਂ ਪ੍ਰਧਾਨਮੰਤਰੀ ਦੇ ਗੁਰਪੁਰਬ ਜਿਹੇ ਪਵਿੱਤਰ ਮੌਕੇ ਉੱਤੇ ਕੀਤੇ ਐਲਾਨ ਮਗਰੋਂ ਮੁਰੀਦ ਹੋ ਗਏ ਹਨ।