ਬਿਊਰੋ ਰਿਪੋਰਟ : 2022 ਦੀਆਂ ਚੋਣਾਂ ਵਿੱਚ ਪੰਜਾਬ ਕਾਂਗਰਸ ਦਾ CM ਦਾ ਚਿਹਰਾ ਰਹੇ ਚਰਨਜੀਤ ਸਿੰਘ ਚੰਨੀ ਹੁਣ 9 ਹਮੀਨੇ ਬਾਅਦ ਮੁੜ ਤੋਂ ਸਿਆਸਤ ਵਿੱਚ ਸਰਗਰਮ ਹੋ ਗਏ ਹੈ । ਵਿਦੇਸ਼ ਵਿੱਚ ਇਲਾਜ ਕਰਨ ਗਏ ਚੰਨੀ ਨੇ ਆਉਂਦੇ ਹੀ ਸਭ ਤੋਂ ਪਹਿਲਾਂ ਦਿੱਲੀ ਵਿੱਚ ਪ੍ਰਿਯੰਕਾ ਗਾਂਧੀ ਅਤੇ ਕੌਮੀ ਕਾਂਗਰਸ ਦੇ ਨਵੇਂ ਪ੍ਰਧਾਨ ਮਲਿਕਾਅਰਜੁਨ ਖੜਕੇ ਨਾਲ ਮੁਲਾਕਾਤ ਕੀਤੀ । ਇਸ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਹੁਣ ਤੱਕ ਇਹ ਨਹੀਂ ਪਤਾ ਚੱਲਿਆ ਹੈ ਕਿ ਚੰਨੀ ਨੇ ਦੋਵਾਂ ਆਗੂਆਂ ਨਾਲ ਕੀ ਗੱਲਬਾਤ ਕੀਤੀ ਹੈ। ਪੰਜਾਬ ਵਿੱਚ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਕੁਝ ਹੀ ਦਿਨਾਂ ਦੇ ਅੰਦਰ ਦਾਖਲ ਹੋਵੇਗੀ । ਇਸ ਦੌਰਾਨ ਚੰਨੀ ਦੀ ਕਾਂਗਰਸ ਹਾਈਕਮਾਨ ਨਾਲ ਹੋਈ ਮੁਲਾਕਾਤ ਨੂੰ ਅਹਿਮ ਮੰਨਿਆ ਜਾ ਰਿਹਾ ਹੈ । ਮਾਰਚ ਵਿੱਚ ਹੋਈਆਂ ਵਿਧਾਨਸਭਾ ਚੋਣਾਂ ਵਿੱਚ ਨਾ ਸਿਰਫ਼ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਿੱਚ ਪਾਰਟੀ ਹਾਰੀ ਬਲਕਿ ਉਹ ਆਪ ਵੀ ਚਮਕੌਰ ਸਾਹਿਬ ਅਤੇ ਭਦੌਰ ਸੀਟ ਤੋਂ ਹਾਰ ਗਏ ਸਨ । ਉਸ ਤੋਂ ਬਾਅਦ ਉਹ ਪਾਰਟੀ ਦੇ ਕਿਸੇ ਵੀ ਪ੍ਰੋਗਰਾਮ ਵਿੱਚ ਨਜ਼ਰ ਨਹੀਂ ਆਏ ਸਨ । ਹੁਣ ਜਦੋਂ ਉਨ੍ਹਾਂ ਨੇ ਵਾਪਸੀ ਕੀਤੀ ਹੈ ਤਾਂ ਪਾਰਟੀ ਦਾ ਪ੍ਰਧਾਨ ਵੀ ਬਦਲ ਗਿਆ ਹੈ ਅਤੇ ਉਨ੍ਹਾਂ ਦੇ ਰੋਲ ਨੂੰ ਲੈਕੇ ਵੀ ਚਰਚਾਵਾਂ ਸ਼ੁਰੂ ਹੋ ਗਈਆਂ ਹਨ। ਚੰਨੀ ਸਰਕਾਰ ਦੇ ਮੰਤਰੀ ਰਾਜਾ ਵੜਿੰਗ ਨੂੰ ਕਾਂਗਰਸ ਹਾਈਕਮਾਨ ਨੇ ਨਵਜੋਤ ਸਿੰਘ ਸਿੱਧੂ ਦੀ ਥਾਂ ‘ਤੇ ਸੂਬਾ ਕਾਂਗਰਸ ਦਾ ਪ੍ਰਧਾਨ ਬਣਾਇਆ ਸੀ । ਕਾਂਗਰਸ ਦਾ ਇੱਕ ਧੜਾ ਮੰਨ ਦਾ ਹੈ ਕਿ 2022 ਦੀਆਂ ਚੋਣਾਂ ਵਿੱਚ ਪਾਰਟੀ ਦੀ ਹਾਰ ਵਿੱਚ ਵੱਡਾ ਹੱਥ ਤਤਕਾਲੀ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦਾ ਆਪਣੀ ਹੀ ਸਰਕਾਰ ਦੇ ਖਿਲਾਫ ਖੁੱਲ ਕੇ ਅਲੋਚਨਾ ਕਰਨਾ ਸੀ । ਚਰਨਜੀਤ ਸਿੰਘ ਚੰਨੀ ਵੀ ਇਸ ਗੱਲ ਤੋਂ ਜਾਣੂ ਹਨ ਪਰ ਇਸ ਦੇ ਬਾਵਜੂਦ ਪਾਰਟੀ ਨੇ ਉਨ੍ਹਾਂ ਨੂੰ ਦਲਿਤ ਹੋਣ ਦੀ ਵਜ੍ਹਾ ਕਰਕੇ ਸੀਐੱਮ ਦਾ ਚਿਹਰਾ ਬਣਾਇਆ ਸੀ । ਇਸ ਲਈ ਉਹ ਕਦੇ ਵੀ ਖੁੱਲ ਕੇ ਨਵਜੋਤ ਸਿੰਘ ਸਿੱਧੂ ਖਿਲਾਫ ਨਹੀਂ ਬੋਲੇ ਸਨ ।
ਹੁਣ ਨਵਜੋਤ ਸਿੰਘ ਸਿੱਧੂ ਵੀ ਜੇਲ੍ਹ ਤੋਂ ਵਾਪਸ ਆਉਣ ਵਾਲੇ ਹਨ ਅਜਿਹੇ ਵਿੱਚ ਸਾਫ ਹੈ ਕਿ ਕਾਂਗਰਸ ਵਿੱਚ ਧੜੇਬੰਦੀ ਹੋਰ ਤੇਜ਼ ਹੋਵੇਗੀ । ਇੱਕ ਗੱਲ ਤਾਂ ਤੈਅ ਹੈ ਕਿ ਚਰਨਜੀਤ ਸਿੰਘ ਚੰਨੀ ਰਾਜਾ ਵੜਿੰਗ ਦੇ ਗਰੁੱਪ ਵਿੱਚ ਹੀ ਰਹਿਣਗੇ,ਕਿਉਂਕਿ ਇਸ ਵਿੱਚ ਉਨ੍ਹਾਂ ਨੂੰ ਸੁਖਜਿੰਦਰ ਸਿੰਘ ਰੰਧਾਵ,ਤ੍ਰਿਪਤ ਰਜਿੰਦਰ ਬਾਜਵਾ,ਰਵਨੀਤ ਸਿੰਘ ਬਿੱਟੂ,ਵਿਜੇ ਇੰਦਰ ਸਿੰਗਲਾ,ਭਾਰਤ ਭੂਸ਼ਣ ਆਸ਼ੂ ਵਰਗੇ ਦਿੱਗਜ ਕਾਂਗਰਸੀਆਂ ਦਾ ਸਾਥ ਮਿਲੇਗਾ ਜੋ ਸਿੱਧੂ ਵਿਰੋਧੀ ਕੈਂਪ ਦੇ ਹਨ। ਚਰਨਜੀਤ ਸਿੰਘ ਦੀ ਵਾਪਸੀ ਦੇ ਨਾਲ ਜਿੱਥੇ ਕਾਂਗਰਸ ਵਿੱਚ ਉਨ੍ਹਾਂ ਦੇ ਰੋਲ ਨੂੰ ਲੈਕੇ ਚਰਚਾਵਾਂ ਹਨ ਉਧਰ ED ਅਤੇ ਵਿਰੋਧੀ ਧਿਰ ਵੀ ਹੁਣ ਅਲਰਟ ਹੋ ਗਏ ਹਨ ।
ਵਿਰੋਧੀ ਧਿਰ ਵਿੱਚ ਖਾਸ ਕਰਕੇ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ। ਸਭ ਤੋਂ ਪਹਿਲਾਂ ਗੱਲ ED ਦੀ ਕਰੀਏ ਤਾਂ 13 ਅਪੈਲ 2022 ਨੂੰ ਮਨੀ ਲਾਂਡਰਿੰਗ ਅਤੇ ਨਜਾਇਜ਼ ਮਾਇਨਿੰਗ ਦੇ ਮਾਮਲੇ ਵਿੱਚ ਚੰਨੀ ਦੀ ਪੇਸ਼ੀ ਹੋਈ ਸੀ । ਪਰ ਵਿਦੇਸ਼ ਜਾਣ ਤੋਂ ਬਾਅਦ ਈਡੀ ਨੇ ਉਨ੍ਹਾਂ ਨੂੰ ਨਹੀਂ ਸਦਿਆ ਸੀ। ਹੁਣ ਹੋ ਸਕਦਾ ਹੈ ਕਿ ED ਵੀ ਮੁੜ ਤੋਂ ਸਰਗਰਮ ਹੋ ਜਾਵੇ । ਇਸ ਤੋਂ ਇਲਾਵਾ ਬਿਕਰਮ ਸਿੰਘ ਮਜੀਠੀਆ ਨੂੰ ਡਰੱਗ ਮਾਮਲੇ ਵਿੱਚ ਜੇਲ੍ਹ ਦੇ ਪਿੱਛੇ ਚਰਨਜੀਤ ਸਿੰਘ ਚੰਨੀ ਨੇ ਮੁੱਖ ਮੰਤਰੀ ਹੁੰਦੇ ਹੋਏ ਵੀ ਪਹੁੰਚਾਇਆ ਸੀ । ਜੇਲ੍ਹ ਤੋਂ ਬਾਹਰ ਨਿਕਲ ਦੇ ਹੀ ਮਜੀਠੀਆਂ ਨੇ ਚੰਨੀ ‘ਤੇ ਤੰਜ ਕੱਸ ਦੇ ਹੋਏ ਕਿਹਾ ਸੀ ਕਿ ‘ਛੱਲਾ ਮੁੜ ਕੇ ਨਹੀਂ ਆਇਆ’ । ਮਜੀਠੀਆ ਨੇ ਕਈ ਵਾਰ ਦਾਅਵਾ ਕੀਤਾ ਸੀ ਕਿ ਉਨ੍ਹਾਂ ਦੇ ਕੋਲ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਖਿਲਾਫ਼ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਕਈ ਵੀਡੀਓ ਹਨ ਜੋ ਉਹ ਚੰਨੀ ਦੇ ਆਉਣ ਤੋਂ ਬਾਅਦ ਹੀ ਜਾਰੀ ਕਰਨਗੇ। ਮੰਨਿਆ ਜਾ ਰਿਹਾ ਹੈ ਕਿ ਹੁਣ ਮਜੀਠੀਆ ਜੇਕਰ ਚਰਨਜੀਤ ਸਿੰਘ ਨਾਲ ਜੁੜਿਆ ਕੋਈ ਵੀਡੀਓ ਰਿਲੀਜ਼ ਕਰਦੇ ਹਨ ਤਾਂ ਆਉਣ ਵਾਲੇ ਦਿਨਾਂ ਵਿੱਚ ਇਸ ਤੇ ਸਿਆਸਤ ਭੱਖ ਸਕਦੀ ਹੈ । ਇਸ ਤੋਂ ਇਲਾਵਾ ਮਾਨ ਸਰਕਾਰ ਨੇ ਵੀ ਚਮਕੌਰ ਸਾਹਿਬ ਵਿੱਚ ਲੱਗੇ ਫੰਡਾਂ ਨੂੰ ਲੈਕੇ ਸਵਾਲ ਚੁੱਕੇ ਸਨ । ਇਸ ਲਈ ਉਹ ਸੂਬਾ ਸਰਕਾਰ ਦੀ ਰਡਾਰ ‘ਤੇ ਵੀ ਰਹਿਣਗੇ