Punjab

ਸਾਬਕਾ CM ਚੰਨੀ ਬਣੇ ‘ਡਾਕਟਰ’ ! ਪੰਜਾਬ ਯੂਨੀਵਰਸਿਟੀ ਤੋਂ ਇਸ ਵਿਸ਼ੇ ਵਿੱਚ PHD ਕੀਤੀ !

ਬਿਊਰੋ ਰਿਪੋਰਟ : ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੁਣ ਡਾਕਟਰ ਬਣ ਗਏ ਹਨ। ਉਨ੍ਹਾਂ ਨੂੰ ਸ਼ਨਿੱਚਰਵਾਰ ਡਾਕਟਰ ਦੀ ਡਿਗਰੀ ਨਾਲ ਨਵਾਜ਼ਿਆ ਗਿਆ। ਉਨ੍ਹਾਂ ਨੂੰ ਇਹ ਡਿਗਰੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ 70ਵੇਂ ਕਨਵੋਕੇਸ਼ਨ ਪ੍ਰੋਗਰਾਮ ਵਿੱਚ ਦਿੱਤੀ ਗਈ। ਉੱਪ ਰਾਸ਼ਟਰਪਤੀ ਜਗਦੀਪ ਧਨਖੜ ਇਸ 70ਵੇਂ ਕਨਵੋਕੇਸ਼ਨ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਸਨ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪੰਜਾਬ ਯੂਨੀਵਰਸਿਟੀ ਤੋਂ ਰਾਜਨੀਤਿਕ ਵਿਗਿਆਨ ਵਿੱਚ PHD ਕੀਤੀ ਹੈ,ਜਿਸ ਦੇ ਤਹਿਤ ਉਨ੍ਹਾਂ ਨੂੰ ਡਿਗਰੀ ਮਿਲੀ ਹੈ । ਅਕਸਰ ਉਹ ਆਪਣੇ ਭਾਸ਼ਣਾਂ ਦੌਰਾਨ PHD ਕਰਨ ਬਾਰੇ ਜ਼ਿਕਰ ਕਰਦੇ ਰਹਿੰਦੇ ਸਨ।

ਟਵੀਟ ਕਰਕੇ ਚੰਨੀ ਨੇ ਇਹ ਲਿਖਿਆ

ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਨੇ ਡਾਕਟਰ ਦੀ ਡਿਗਰੀ ਮਿਲਣ ਦੀ ਜਾਣਕਾਰੀ ਸਾਂਝੀ ਕਰਦੇ ਹੋਏ ਟਵੀਟ ਕਰਦੇ ਹੋਏ ਲਿਖਿਆ ਕਿ ਅੱਜ ਮੇਰੀ ਸਿੱਖਿਆ ਦੀ ਯਾਤਰਾ ਵਿੱਚ ਇੱਕ ਅਹਿਮ ਮੀਲ ਦਾ ਪੱਥਰ ਜੁੜ ਗਿਆ ਹੈ। ਕਿਉਂਕਿ ਮੈਨੂੰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਰਾਜਨੀਤਿਕ ਵਿਗਿਆਨ ਵਿੱਚ PHD ਦੀ ਡਿਗਰੀ ਮਿਲੀ ਹੈ। ਇਸ ਯਾਤਰਾ ਦੇ ਦੌਰਾਨ ਮੇਰੇ ਸਲਾਹਕਾਰਾਂ ਅਤੇ ਮਦਦ ਕਰਨ ਵਾਲਿਆਂ ਦਾ ਮੈਂ ਦਿਲ ਤੋਂ ਸ਼ੁੱਕਰਗੁਜ਼ਾਰ ਹਾਂ।