Punjab

ਦੀਵਾਲੀ ਦੀ ਰਾਤ ਸਾਬਕਾ ਫੌਜੀ ਦਾ ਕੁੱਟ-ਕੁੱਟ ਕੇ ਕਤਲ !

ਬਿਉਰੋ ਰਿਪੋਟਰ : ਮੋਗਾ ਵਿੱਚ ਫੌਜ ਤੋਂ ਰਿਟਾਇਡ ਸੂਬੇਦਾਰ ਦਾ ਕੁੱਟ-ਕੁੱਟ ਕੇ ਕਤਲ ਕਰ ਦਿੱਤਾ ਗਿਆ ਹੈ । ਘਟਨਾ ਉਸ ਵੇਲੇ ਹੋਈ ਜਦੋਂ ਕੁਝ ਨੌਜਵਾਨਾਂ ਨੇ ਸੂਬੇਦਾਰ ਦੇ ਪੁੱਤਰ ਅਤੇ ਪੋਤਰੇ ‘ਤੇ ਪਟਾਕੇ ਸੁੱਟੇ। ਦੋਵਾਂ ਦੇ ਵਿਰੋਧ ਕਰਨ ‘ਤੇ ਨੌਜਵਾਨਾਂ ਨੇ ਕੱਟਮਾਰ ਕਰਨੀ ਸ਼ੁਰੂ ਕਰ ਦਿੱਤੀ । ਜਦੋਂ ਰਿਟਾਇਡ ਸੂਬੇਦਾਰ ਆਪਣੇ ਪੁੱਤਰ ਅਤੇ ਪੋਤਰੇ ਨੂੰ ਬਚਾਉਣ ਆਇਆ ਤਾਂ ਹਮਲਾਵਰਾਂ ਨੇ ਉਨ੍ਹਾਂ ਨੂੰ ਬੁਰੀ ਤਰ੍ਹਾਂ ਨਾਲ ਕੁੱਟਿਆ । ਇਸ ਦੀ ਵਜ੍ਹਾ ਕਰਕੇ ਉਨ੍ਹਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ।

ਫੌਜ ਤੋਂ ਰਿਟਾਇਡ ਸੂਬੇਦਾਰ ਗੁਰਦੇਵ ਸਿੰਘ 75 ਸਾਲ ਦੇ ਸਨ । ਪੁੱਤਰ ਸੁਖਜੀਤ ਸਿੰਘ ਨੇ ਦੱਸਿਆ ਕਿ ਮੈਂ ਆਪਣੇ ਬੱਚੇ ਦੇ ਨਾਲ ਦੀਵਾਲੀ ਦੇ ਪਟਾਕੇ ਲੈਣ ਦੇ ਲਈ ਬਾਜ਼ਾਰ ਗਿਆ ਸੀ । ਜਦੋਂ ਮੈਂ ਬੱਚਿਆਂ ਦੇ ਨਾਲ ਪਰਤਿਆ ਤਾਂ ਰਸਤੇ ਵਿੱਚ ਖੜੇ ਨੌਜਵਾਨਾਂ ਵਿੱਚੋ ਇੱਕ ਨੇ ਮੈਨੂੰ ਪਟਾਕੇ ਮਾਰੇ । ਜਦੋਂ ਮੈਂ ਅਜਿਹਾ ਕਰਨ ਤੋਂ ਰੋਕਿਆ ਤਾਂ ਨੌਜਵਾਨ ਨੇ ਮਿਲ ਕੇ ਮੇਰੇ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ । ਮੈਂ ਕਿਸੇ ਤਰ੍ਹਾਂ ਨਾਲ ਉਨ੍ਹਾਂ ਦੇ ਚੁੰਗਲ ਤੋਂ ਨਿਕਲ ਕੇ ਘਰ ਦੇ ਨਜ਼ਦੀਕ ਪਹੁੰਚਿਆ ਤਾਂ ਪਟਾਕੇ ਸੱਟਣ ਵਾਲਾ ਨੌਜਵਾਨ ਆਪਣੇ 10 ਤੋਂ 15 ਸਾਥੀਆਂ ਦੇ ਨਾਲ ਉਥੇ ਪਹੁੰਚ ਗਿਆ ਅਤੇ ਮੁੜ ਤੋਂ ਕੁੱਟਮਾਰ ਸ਼ੁਰੂ ਕਰ ਦਿੱਤੀ । ਗਲੀ ਵਿੱਚ ਸ਼ੋਰ ਨੂੰ ਵੇਖ ਹੋਏ ਪਿਤਾ ਗੁਰਦੇਵ ਸਿੰਘ ਬਾਹਰ ਨਿਕਲੇ ਅਤੇ ਸਾਨੂੰ ਬਚਾਉਣ ਦੀ ਕੋਸ਼ਿਸ਼ ਕਰਨ ਲੱਗੇ । ਇਸ ਤੋਂ ਬਾਅਦ ਨੌਜਵਾਨਾਂ ਨੇ ਮੇਰੇ ਪਿਤਾ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ ।

ਸੁਖਜੀਤ ਦੇ ਮੁਤਾਬਿਕ ਨੌਜਵਾਨਾਂ ਦੇ ਵੱਲੋਂ ਬੁਰੀ ਤਰ੍ਹਾਂ ਨਾਲ ਕੁੱਟਮਾਰ ਕਰਨ ਦੀ ਵਜ੍ਹਾ ਕਰਕੇ ਪਿਤਾ ਗਲੀ ਵਿੱਚ ਡਿੱਗ ਗਏ । ਇਹ ਵੇਖ ਕੇ ਹਮਲਾ ਕਰਨ ਵਾਲੇ ਨੌਜਵਾਨ ਉੱਥੋ ਭੱਜ ਗਏ । ਇਸ ਤੋਂ ਬਾਅਦ ਪੁਲਿਸ ਨੂੰ ਇਤਲਾਹ ਦਿੱਤੀ ਗਈ । ਪੁਲਿਸ ਨੇ ਸੁਖਜੀਤ ਦੇ ਬਿਆਨ ‘ਤੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ।